ਦਿਸ਼ਾ ਦੇ ਹੱਥਾਂ 'ਤੇ ਲੱਗੀ ਰਾਹੁਲ ਦੇ ਨਾਂ ਦੇ ਮਹਿੰਦੀ, ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ
Thursday, Jul 15, 2021 - 11:38 AM (IST)
ਮੁੰਬਈ- 'ਬਿੱਗ ਬੌਸ' ਫੇਮ ਰਾਹੁਲ ਵੈਦਿਆ ਅਤੇ ਅਦਾਕਾਰਾ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅਜਿਹੇ ਵਿੱਚ ਬੁੱਧਵਾਰ ਸ਼ਾਮ ਨੂੰ ਜੋੜੀ ਦੀ ਮਹਿੰਦੀ ਦੀ ਰਸਮ ਹੋਈ, ਜਿਸ ਦੀਆਂ ਕੁਝ ਖ਼ਾਸ ਤਸਵੀਰਾਂ ਅਸੀਂ ਤੁਹਾਡੇ ਲਈ ਲਿਆਏ ਹਾਂ।
ਦਿਸ਼ਾ ਅਤੇ ਰਾਹੁਲ ਦੋਹਾਂ ਦੇ ਚਿਹਰਿਆਂ 'ਤੇ ਵਿਆਹ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।
ਲੰਬੇ ਸਮੇਂ ਤੋਂ ਫੈਨਸ ਰਾਹੁਲ ਅਤੇ ਦਿਸ਼ਾ ਦੇ ਵਿਆਹ ਲਈ ਬਹੁਤ ਉਤਸ਼ਾਹਿਤ ਸਨ ਜਿਸ ਕਰਕੇ ਉਨ੍ਹਾਂ ਦੀ ਮਹਿੰਦੀ ਰਸਮ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਰਸਮ ਤੋਂ ਬਾਅਦ ਦਿਸ਼ਾ ਅਤੇ ਰਾਹੁਲ ਬਾਹਰ ਆ ਗਏ ਅਤੇ ਪੈਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਦਿਸ਼ਾ ਨੇ ਆਪਣੀ ਖ਼ੂਬਸੂਰਤ ਬ੍ਰਾਈਡਲ ਮਹਿੰਦੀ ਨੂੰ ਫਲਾਂਟ ਕੀਤਾ। ਦਿਸ਼ਾ ਦੇ ਮਹਿੰਦੀ ਡਿਜ਼ਾਈਨ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ।
ਇਸਦੇ ਨਾਲ ਹੀ ਦਿਸ਼ਾ ਅਤੇ ਰਾਹੁਲ ਦਾ ਖੂਬਸੂਰਤ ਲੁੱਕ ਕਾਫ਼ੀ ਚਰਚਾ 'ਚ ਹੈ।