ਮਹੇਸ਼ ਭੱਟ ਨਹੀਂ ਕਰਨਾ ਚਾਹੁੰਦੇ ਆਪਣੀਆਂ ਧੀਆਂ ਦਾ ਵਿਆਹ, ਆਲੀਆ ਨੇ ਕੀਤਾ ਖੁਲਾਸਾ

Saturday, Mar 20, 2021 - 12:36 PM (IST)

ਮਹੇਸ਼ ਭੱਟ ਨਹੀਂ ਕਰਨਾ ਚਾਹੁੰਦੇ ਆਪਣੀਆਂ ਧੀਆਂ ਦਾ ਵਿਆਹ, ਆਲੀਆ ਨੇ ਕੀਤਾ ਖੁਲਾਸਾ

ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀ ਚਰਚਾ ਸੁਰਖੀਆਂ ’ਚ ਹੈ। ਹਾਲਾਂਕਿ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਇੰਨੀ ਜਲਦੀ ਵਿਆਹ ਹੋਵੇ। ਦਰਅਸਲ ਮਹੇਸ਼ ਭੱਟ ਆਪਣੀਆਂ ਧੀਆਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਹ ਆਪਣੀਆਂ ਧੀਆਂ ਨੂੰ ਅੱਖਾਂ ਤੋਂ ਦੂਰ ਨਹੀਂ ਕਰਨਾ ਚਾਹੁੰਦੇ। ਇੰਨਾ ਹੀ ਨਹੀਂ ਮਹੇਸ਼ ਭੱਟ ਨਹੀਂ ਚਾਹੁੰਦੇ ਕਿ ਆਲੀਆ ਅਜੇ ਵਿਆਹ ਕਰੇ ਅਤੇ ਉਨ੍ਹਾਂ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਵੇ। 
ਇਕ ਇੰਟਰਵਿਊ ਦੌਰਾਨ ਆਲੀਆ ਨੇ ਕਿਹਾ ਕਿ ਮੇਰੇ ਪਾਪਾ ਸਾਡੀ ਬਹੁਤ ਫਿਕਰ ਕਰਦੇ ਹਨ। ਉਨ੍ਹਾਂ ਨੂੰ ਵਸ ਚੱਲੇ ਤਾਂ ਉਹ ਕਦੇ ਮੇਰਾ ਵਿਆਹ ਨਾ ਹੋਣ ਦੇਣ। ਆਲੀਆ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕਦੇ-ਕਦੇ ਉਨ੍ਹਾਂ ਨੂੰ ਬਾਥਰੂਮ ’ਚ ਬੰਦ ਕਰਨ ਦੀ ਵੀ ਧਮਕੀ ਦਿੰਦੇ ਹਨ। ਆਲੀਆ ਨੇ ਕਿਹਾ ਕਿ ਵਿਆਹ ਦੀ ਗੱਲ ਆਉਂਦੇ ਹੀ ਉਹ ਕਹਿੰਦੇ ਹਨ ਕਿ ਉਹ ਮੈਨੂੰ ਬਾਥਰੂਮ ’ਚ ਬੰਦ ਕਰ ਦੇਣਗੇ ਪਰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਜਾਣ ਦੇਣਗੇ। ਆਲੀਆ ਅੱਗੇ ਦੱਸਦੀ ਹੈ ਕਿ ਪਾਪਾ ਨੇ ਸਾਨੂੰ ਕਿਹਾ ਕਿ ਅਸੀਂ ਕਦੇ ਉਨ੍ਹਾਂ ਤੋਂ ਦੂਰ ਨਹੀਂ ਜਾ ਸਕਦੇ। ਉਹ ਸਾਡਾ ਵਿਆਹ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਮੈਂ ਉਨ੍ਹਾਂ ਤੋਂ ਦੂਰ ਚਲੀ ਜਾਵਾਂਗੀ। 

PunjabKesari
ਹਾਲ ਹੀ ’ਚ ਆਲੀਆ ਨੇ ਮਨਾਇਆ ਆਪਣਾ ਜਨਮਦਿਨ
ਹਾਲ ਹੀ ’ਚ ਆਲੀਆ ਭੱਟ ਨੇ ਆਪਣਾ 28ਵਾਂ ਜਨਮਦਿਨ ਮਨਾਇਆ ਹੈ। ਉਸ ਦੀ ਜਨਮਦਿਨ ਦੀ ਪਾਰਟੀ ’ਚ ਕਈ ਸਿਤਾਰੇ ਸ਼ਾਮਲ ਹੋਏ। ਆਲੀਆ ਦੀ ਬਰਥਡੇ ਪਾਰਟੀ ਦਾ ਆਯੋਜਨ ਫ਼ਿਲਮਮੇਕਰ ਕਰਨ ਜੌਹਰ ਨੇ ਕੀਤਾ ਸੀ। ਇਸ ਪਾਰਟੀ ’ਚ ਦੀਪਿਕਾ ਪਾਦੁਕੋਣ, ਅਯਾਨ ਮੁਖਰਜੀ, ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ’ਚ ਉਨ੍ਹਾਂ ਦਾ ਪ੍ਰੇਮੀ ਅਤੇ ਅਦਾਕਾਰ ਰਣਬੀਰ ਕਪੂਰ ਨਹੀਂ ਪਹੁੰਚ ਪਾਏ ਕਿਉਂਕਿ ਉਹ ਇਨ੍ਹੀਂ ਦਿਨੀਂ ਕੋਰੋਨਾ ਪਾਜ਼ੇਟਿਵ ਹੈ। 

PunjabKesari
ਆਲੀਆ ਆਰ.ਆਰ.ਆਰ. ਫ਼ਿਲਮ ’ਚ ਜਲਦ ਹੀ ਆਵੇਗੀ ਨਜ਼ਰ
ਆਲੀਆ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਆਰ.ਆਰ.ਆਰ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਆਲੀਆ ਭੱਟ ਦੀ ਫਰਸਟ ਲੁੱਕ ਸਾਹਮਣੇ ਆ ਗਈ ਹੈ। ਇਸ ਫ਼ਿਲਮ ’ਚ ਅਦਾਕਾਰਾ ਸੀਤਾ ਦੇ ਕਿਰਦਾਰ ’ਚ ਦਿਖੇਗੀ। ਜੋ ਤਸਵੀਰ ਸਾਹਮਣੇ ਆਈ ਹੈ ਉਸ ’ਚ ਸੀਤਾ ਦੀ ਲੁੱਕ ’ਚ ਆਲੀਆ ਇੰਨੀ ਦਮਦਾਰ ਦਿਖ ਰਹੀ ਹੈ ਕਿ ਫ਼ਿਲਮ ਦੇ ਲਈ ਲੋਕਾਂ ਦੇ ਮਨ ’ਚ ਉਤਸੁਕਤਾ ਹੋਰ ਵਧ ਜਾਵੇਗੀ। ਇਸ ਫ਼ਿਲਮ ਨੂੰ ਬਾਹੁਬਲੀ ਫੇਮ ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਡਾਇਰੈਕਟ ਕਰ ਰਹੇ ਹਨ। ਸੀਤਾ ਦੇ ਕਿਰਦਾਰ ’ਚ ਉਨ੍ਹਾਂ ਦੀ ਲੁੱਕ ਸਾਧਾਰਣ ਹੁੰਦੇ ਹੋਏ ਵੀ ਬੇਹੱਦ ਦਮਦਾਰ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫ਼ਿਲਮ ’ਚ ਆਲੀਆ ਦੇ ਨਾਲ ਜੂਨੀਅਰ ਐੱਨ.ਟੀ.ਆਰ., ਅਜੇ ਦੇਵਗਨ ਅਤੇ ਰਾਮ ਚਰਨ ਵੀ ਮੁੱਖ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ। ਇਹ ਇਕ ਪੀਰੀਅਡ ਡਰਾਮਾ ਫ਼ਿਲਮ ਹੈ ਜਿਸ ’ਚ ਉਹ ਸਾਰੇ ਅਦਾਕਾਰ ਪਹਿਲੀ ਵਾਰ ਇਕੱਠੇ ਸਕ੍ਰੀਨ ’ਤੇ ਦਿਖਾਈ ਦੇਣ ਵਾਲੇ ਹਨ। 


author

Aarti dhillon

Content Editor

Related News