ਮਹਾਸ਼ਿਵਰਾਤਰੀ ਦੀ ਵਧਾਈ ਦੇਣੀ ਅਦਾਕਾਰ ਸੋਨੂੰ ਸੂਦ ਨੂੰ ਪਈ ਮਹਿੰਗੀ

Thursday, Mar 11, 2021 - 06:08 PM (IST)

ਮਹਾਸ਼ਿਵਰਾਤਰੀ ਦੀ ਵਧਾਈ ਦੇਣੀ ਅਦਾਕਾਰ ਸੋਨੂੰ ਸੂਦ ਨੂੰ ਪਈ ਮਹਿੰਗੀ

ਮੁੰਬਈ: ਮਹਾਸ਼ਿਵਰਾਤਰੀ ਦਾ ਤਿਉਹਾਰ ਅੱਜ ਬਹੁਤ ਉਤਸ਼ਾਹ ਨਾਲ ਮਨਾਇਆ ਦਾ ਰਿਹਾ ਹੈ। ਸਭ ਮਹਾਦੇਵ ਦੀ ਪੂਜਾ ਕਰ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਸਿਤਾਰੇ ਵੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨ੍ਹਾ ਰਹੇ ਹਨ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ। ਅਦਾਕਾਰ ਸੋਨੂੰ ਸੂਦ ਨੇ ਵੀ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਜਿਸ ਨਾਲ ਲੋਕ ਨਰਾਜ਼ ਹੋ ਗਏ ਅਤੇ ਅਦਾਕਾਰ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕਰਨ ਲੱਗੇ। #WhoTheHellAreUSonuSood ਹੈਸ਼ਟੈਗ ਟਰੈਂਡ ਕਰ ਰਿਹਾ ਹੈ। 

PunjabKesari
ਸੋਨੂੰ ਨੇ ਟਵੀਟ ਕਰ ਲਿਖਿਆ ਸੀ ‘ਸ਼ਿਵ ਭਗਵਾਨ ਦੀ ਤਸਵੀਰ ਫਾਰਵਰਡ ਕਰਕੇ ਨਹੀਂ ਕਿਸੇ ਦੀ ਮਦਦ ਕਰਕੇ ਸ਼ਿਵਰਾਤਰੀ ਮਨਾਓ’। ਓਮ ਨਮ:ਸ਼ਿਵਾਏ’। ਜਿਸ ਨੂੰ ਲੈ ਕੇ ਲੋਕ ਟਵਿਟਰ 'ਤੇ ਭੜਕ ਗਏ ਹਨ ਅਤੇ ਅਦਾਕਾਰ ਨੂੰ ਖਰੀਆਂ-ਖਰੀਆਂ ਸੁਣਾਉਣ ਲੱਗੇ।

PunjabKesari
ਇਕ ਯੂਜ਼ਰ ਨੇ ਲਿਖਿਆ, ‘ਪਲੀਜ਼ ਸਾਨੂੰ ਹਿੰਦੂ ਧਰਮ ਦੇ ਬਾਰੇ ’ਚ ਫ੍ਰੀ ਦਾ ਗਿਆਨ ਨਾ ਵੰਡੋ। ਇਹ ਅਸਲ ’ਚ ਬਹੁਤ ਸ਼ਰਮਨਾਕ ਹੈ’।

PunjabKesari
ਇਕ ਹੋਰ ਯੂਜ਼ਰ ਨੇ ਸੋਨੂੰ ਨੂੰ ਈਦ ਦੇ ਮੌਕੇ ’ਤੇ ਟਵੀਟ ਸ਼ੇਅਰ ਕਰਕੇ ਲਿਖਿਆ-‘ਵਾਹ ਦੋਗਲਾਪਨ, ਕਿਥੋਂ ਲੈ ਆਉਂਦੇ ਹੋ ਗਿਆਨ... ਉਹ ਵੀ ਸਿਰਫ਼ ਹਿੰਦੂ ਤਿਉਹਾਰਾਂ ’ਤੇ। ਮੇਰਾ ਧਰਮ ਮੇਰੀ ਜਾਨ’।

PunjabKesari

ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਚੰਗੀ ਗੱਲ ਹੈ ਕਿ ਸੋਨੂੰ ਨੇ ਲਾਕਡਾਊਨ ਦੇ ਸਮੇਂ ਲੋਕਾਂ ਦੀ ਮਦਦ ਕੀਤੀ ਸੀ ਪਰ ਇਸ ਨਾਲ ਉਨ੍ਹਾਂ ਨੂੰ ਇਸ ਗੱਲ ਦਾ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਹਿੰਦੂਆਂ ਤੋਂ ਉੱਪਰ ਹੋ ਜਾਣ ਅਤੇ ਉਨ੍ਹਾਂ ਨੂੰ ਦੱਸਣ ਕਿ ਕਿੰਝ ਤਿਉਹਾਰ ਮਨਾਉਣਾ ਹੈ’। 

PunjabKesari
ਸੋਨੂੰ ਦੀਆਂ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ‘ਪਿ੍ਰਥਵੀਰਾਜ’ ’ਚ ਨਜ਼ਰ ਆਉਣ ਵਾਲੇ ਹਨ। ਇਸ ’ਚ ਅਦਾਕਾਰ ਦੇ ਨਾਲ ਅਕਸ਼ੈ ਕੁਮਾਰ, ਮਾਨੁਸ਼ੀ ਛਿੱਲਰ ਅਤੇ ਸੰਜੇ ਦੱਤ ਵੀ ਦਿਖਾਈ ਦੇਣ ਵਾਲੇ ਹਨ। ਇਸ ਤੋਂ ਇਲਾਵਾ ਸੋਨੂੰ ਨੂੰ ਫ਼ਿਲਮ ‘ਕਿਸਾਨ’ ਲਈ ਵੀ ਸਾਈਨ ਕੀਤਾ ਗਿਆ ਹੈ। ਈ ਨਿਵਾਸ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ।  

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News