ਕੰਗਨਾ ਰਣੌਤ ਖ਼ਿਲਾਫ਼ ਡਰੱਗਜ਼ ਕਨੈਕਸ਼ਨ ਮਾਮਲੇ 'ਚ ਮਹਾਰਾਸ਼ਟਰ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ

Saturday, Sep 12, 2020 - 01:38 PM (IST)

ਮੁੰਬਈ (ਬਿਊਰੋ) - ਫ਼ਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਦੇ ਵਿਚਾਲੇ ਲੜਾਈ ਲਗਾਤਾਰ ਵਧਦੀ ਜਾ ਰਹੀ ਹੈ। ਨਸ਼ਿਆਂ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਗ੍ਰਹਿ ਮੰਤਰਾਲੇ ਨੇ ਕੰਗਨਾ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਹਨ। ਦਰਅਸਲ, ਚਾਰ ਸਾਲ ਪਹਿਲਾਂ ਅਦਾਕਾਰ ਸ਼ੇਖਰ ਸੁਮਨ ਦੇ ਬੇਟੇ ਅਧਿਯਨ ਸੁਮਨ ਨੇ ਕੰਗਨਾ 'ਤੇ ਨਸ਼ੇ ਲੈਣ ਦਾ ਦੋਸ਼ ਲਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਸ ਨੂੰ ਜਾਂਚ ਦੇ ਆਰਡਰ ਦੀ ਕਾਪੀ ਮਿਲ ਗਈ ਹੈ ਅਤੇ ਹੁਣ ਮੁੰਬਈ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੰਗਨਾ ਦੇ ਸਾਬਕਾ ਪ੍ਰੇਮੀ ਅਧਿਯਨ ਦੇ ਇੱਕ ਪੁਰਾਣੇ ਇੰਟਰਵਿਊ ਦੇ ਅਧਾਰ ਉੱਤੇ ਕੰਗਨਾ ਦੇ ਡਰੱਗਜ਼ ਲੈਣ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਹਾਲ ਹੀ ਵਿਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਸ਼ਿਵਨੇਤਾ ਨੇਤਾਵਾਂ ਸੁਨੀਲ ਪ੍ਰਭੂ ਅਤੇ ਪ੍ਰਤਾਪ ਸਰਨਾਇਕ ਨੇ ਅਧਿਯਨ ਸੁਮਨ ਦੇ ਪੁਰਾਣੀ ਇੰਟਰਵਿਊ ਦੀ ਇੱਕ ਕਾਪੀ ਮਹਾਰਾਸ਼ਟਰ ਸਰਕਾਰ ਨੂੰ ਸੌਂਪੀ। ਇਸ ਦਾ ਜਵਾਬ ਦਿੰਦਿਆਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਕੰਗਨਾ ਰਣੌਤ ਦਾ ਅਧਿਯਨ ਸੁਮਨ ਨਾਲ ਰਿਸ਼ਤਾ ਸੀ, ਜਿਸ ਨੇ ਆਪਣੀ ਇੱਕ ਇੰਟਰਵਿਊ ਵਿਚ ਦੋਸ਼ ਲਾਇਆ ਸੀ ਕਿ ਕੰਗਨਾ ਡਰੱਗਜ਼ ਲੈਂਦੀ ਹੈ ਅਤੇ ਉਸ ਨੂੰ ਵੀ ਜ਼ਬਰੀ ਡਰੱਗਜ਼ ਦਿੰਦੀ ਸੀ। ਮਹਾਰਾਸ਼ਟਰ ਦੀ ਪੁਲਸ ਮਾਮਲੇ ਦੀ ਜਾਂਚ ਕਰੇਗੀ।

ਦੱਸਣਯੋਗ ਹੈ ਕਿ ਹਾਲ ਹੀ ਵਿਚ ਅਧਿਯਨ ਸੁਮਨ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਵਿਚ ਡਰੱਗਜ਼ ਮਾਫ਼ੀਆ ਬਾਰੇ ਇਕ ਵੱਡਾ ਖ਼ੁਲਾਸਾ ਕੀਤਾ ਸੀ। ਹਾਲਾਂਕਿ ਉਸਨੇ ਕੰਗਨਾ ਦਾ ਨਾਂ ਨਹੀਂ ਲਿਆ ਸੀ। ਜਦੋਂ ਸੁਮਨ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਕਦੇ ਬਾਲੀਵੁੱਡ ਪਾਰਟੀਆਂ ਵਿਚ ਨਸ਼ਿਆਂ ਦੀ ਵਰਤੋਂ ਵੇਖੀ ਹੈ? ਇਸ ਦੇ ਜਵਾਬ ਵਿਚ ਉਸਨੇ ਕਿਹਾ ਕਿ ਮੈਨੂੰ ਕਦੇ ਵੀ ਨਸ਼ੇ ਲੈਣ ਲਈ ਮਜ਼ਬੂਰ ਨਹੀਂ ਕੀਤਾ ਗਿਆ ਸੀ ਪਰ ਮੈਂ ਇੱਕ ਬਾਲੀਵੁੱਡ ਦੀ ਪਾਰਟੀ ਵਿਚ ਗਿਆ ਸੀ। ਪਾਰਟੀ ਵਿਚ ਡਰੱਗਜ਼ ਵੇਖੇ ਸਨ ਅਤੇ ਕੁਝ ਗੈਂਗ ਹਨ। ਜੇ ਤੁਸੀਂ ਨਸ਼ੇ ਨਹੀਂ ਲੈਂਦੇ ਤਾਂ ਤੁਸੀਂ ਸ਼ਾਂਤ ਨਹੀਂ ਹੁੰਦੇ। ਇਸ ਲਈ ਮੈਂ ਬਾਲੀਵੁੱਡ ਪਾਰਟੀ ਵਿਚ ਜਾਣਾ ਬੰਦ ਕਰ ਦਿੱਤਾ। ਮੈਂ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੂੰ ਡਰੱਗਜ਼ ਲੈਂਦੇ ਵੇਖਿਆ ਹੈ। ਮੈਂ ਕਦੇ ਡਰੱਗਜ਼ ਨਹੀਂ ਲਿਆ ਸੀ।


sunita

Content Editor

Related News