ਸਾਦਗੀ ਨੇ ਬਣਾਇਆ ਸਟਾਰ! ਮਹਾਕੁੰਭ ਦੀ 'ਮੋਨਾਲੀਸਾ' ਬਣੀ ਅਦਾਕਾਰਾ, ਅੱਜ ਲਾਂਚ ਹੋਵੇਗਾ ਫਿਲਮ ਦਾ ਟ੍ਰੇਲਰ
Tuesday, Feb 10, 2026 - 02:13 PM (IST)
ਪ੍ਰਯਾਗਰਾਜ (ਏਜੰਸੀ) : ਉੱਤਰ ਪ੍ਰਦੇਸ਼ ਦੇ ਮਹਾਕੁੰਭ 2025 ਵਿੱਚ ਆਪਣੀ ਸਾਦਗੀ ਅਤੇ ਖ਼ੂਬਸੂਰਤ ਅੱਖਾਂ ਨਾਲ ਰਾਤੋ-ਰਾਤ ਸੋਸ਼ਲ ਮੀਡੀਆ ਸਟਾਰ ਬਣੀ ਮੋਨਾਲੀਸਾ ਹੁਣ ਪਰਦੇ 'ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਲਈ ਤਿਆਰ ਹੈ। 'ਵਾਇਰਲ ਗਰਲ' ਵਜੋਂ ਮਸ਼ਹੂਰ ਹੋਈ ਮੋਨਾਲੀਸਾ ਅੱਜ ਪ੍ਰਯਾਗਰਾਜ ਦੇ ਮਾਘ ਮੇਲੇ ਵਿੱਚ ਆਪਣੀ ਪਹਿਲੀ ਫਿਲਮ ‘ਦਿ ਡਾਇਰੀ ਆਫ ਮਨੀਪੁਰ’ ਦਾ ਟ੍ਰੇਲਰ ਲਾਂਚ ਕਰੇਗੀ।
ਇਹ ਵੀ ਪੜ੍ਹੋ: ਫਿਲਮ ਜਗਤ 'ਚ ਪਸਰਿਆ ਮਾਤਮ, ਛੋਟੀ ਉਮਰੇ ਵੱਡਾ ਨਾਮ ਕਮਾਉਣ ਵਾਲੇ ਅਦਾਕਾਰ ਨੇ ਛੱਡੀ ਦੁਨੀਆ
ਸੁਪਨਾ ਹੋਇਆ ਸੱਚ: ਮੋਨਾਲੀਸਾ ਨੇ ਕੀਤਾ ਧੰਨਵਾਦ
ਮੋਨਾਲੀਸਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਫਿਲਮ ਦਾ ਟ੍ਰੇਲਰ ਲਾਂਚ ਕਰਨਾ ਉਸ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਾਂਗ ਹੈ। ਉਸ ਨੇ ਗੰਗਾ ਮਾਂ ਅਤੇ ਲੋਕਾਂ ਵੱਲੋਂ ਮਿਲੇ ਪਿਆਰ ਲਈ ਸਭ ਦਾ ਧੰਨਵਾਦ ਕੀਤਾ ਹੈ। ਇਹ ਟ੍ਰੇਲਰ ਲਾਂਚ ਪ੍ਰੋਗਰਾਮ 'ਸ਼੍ਰੀ ਦੇਵਰਹਾ ਬਾਬਾ ਮੰਚ ਨਿਆਸ' ਦੇ ਕੈਂਪ ਵਿੱਚ ਹੋਵੇਗਾ, ਜਿੱਥੇ ਫਿਲਮ ਦੇ ਨਿਰਦੇਸ਼ਕ ਸਨੋਜ ਮਿਸ਼ਰਾ ਅਤੇ ਹੋਰ ਟੀਮ ਮੈਂਬਰ ਮੌਜੂਦ ਰਹਿਣਗੇ।
ਮਾਲਾ ਵੇਚਣ ਤੋਂ ਫਿਲਮੀ ਸਫਰ ਤੱਕ ਦੀ ਕਹਾਣੀ
ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੀ ਰਹਿਣ ਵਾਲੀ ਮੋਨਾਲੀਸਾ ਮਹਾਕੁੰਭ ਵਿੱਚ ਆਪਣੇ ਪਰਿਵਾਰ ਨਾਲ ਮਾਲਾ ਵੇਚਣ ਆਈ ਸੀ। ਉਸ ਦੀ ਮਾਸੂਮੀਅਤ ਅਜਿਹੀ ਵਾਇਰਲ ਹੋਈ ਕਿ ਲੋਕ ਉਸ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਤੱਕ ਪਹਿਨਣ ਲੱਗ ਪਏ। ਪ੍ਰਸਿੱਧੀ ਇੰਨੀ ਵਧ ਗਈ ਸੀ ਕਿ ਭੀੜ ਕਾਰਨ ਉਹ ਆਪਣਾ ਕੰਮ ਨਹੀਂ ਕਰ ਪਾ ਰਹੀ ਸੀ ਅਤੇ ਉਸ ਨੂੰ ਮਹਾਂਕੁੰਭ ਨੂੰ ਵਿਚਾਲੇ ਹੀ ਘਰ ਪਰਤਣਾ ਪਿਆ ਸੀ।
ਇਹ ਵੀ ਪੜ੍ਹੋ: ਪਤਨੀ ਦੇ 'Extra-Marital Affair' ਦੇ ਦਾਅਵਿਆਂ 'ਤੇ ਗੋਵਿੰਦਾ ਨੇ ਤੋੜੀ ਚੁੱਪ, ਇੰਡਸਟਰੀ 'ਚ ਮਚੀ ਹਲਚਲ
ਕਿਵੇਂ ਮਿਲੀ ਫਿਲਮ
ਨਿਰਦੇਸ਼ਕ ਸਨੋਜ ਮਿਸ਼ਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮੋਨਾਲੀਸਾ ਦੇ ਸੰਘਰਸ਼ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਫਿਲਮ ਦੀ ਪੇਸ਼ਕਸ਼ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
