'ਮਹਾਭਾਰਤ' ਦੇ 'ਕ੍ਰਿਸ਼ਨ' ਨਿਤੀਸ਼ ਦਾ ਟੁੱਟ ਰਿਹੈ 12 ਸਾਲਾਂ ਦਾ ਵਿਆਹ, ਕਿਹਾ- ਮੌਤ ਤੋਂ ਵੀ ਜ਼ਿਆਦਾ ਦਰਦਨਾਕ ਹੈ ਤਲਾਕ!

Wednesday, Jan 19, 2022 - 05:00 PM (IST)

'ਮਹਾਭਾਰਤ' ਦੇ 'ਕ੍ਰਿਸ਼ਨ' ਨਿਤੀਸ਼ ਦਾ ਟੁੱਟ ਰਿਹੈ 12 ਸਾਲਾਂ ਦਾ ਵਿਆਹ, ਕਿਹਾ- ਮੌਤ ਤੋਂ ਵੀ ਜ਼ਿਆਦਾ ਦਰਦਨਾਕ ਹੈ ਤਲਾਕ!

ਨਵੀਂ ਦਿੱਲੀ : ਬੀ ਆਰ ਚੋਪੜਾ ਦੀ 'ਮਹਾਭਾਰਤ' 'ਚ ਭਗਵਾਨ ਕ੍ਰਿਸ਼ਨ ਦਾ ਕਿਰਦਾਰ ਨਿਭਾ ਕੇ ਦੇਸ਼ ਭਰ 'ਚ ਪ੍ਰਸਿੱਧ ਹੋਏ ਅਦਾਕਾਰ ਨਿਤੀਸ਼ ਭਾਰਦਵਾਜ ਦਾ ਵਿਆਹ ਮਾੜੇ ਦੌਰ 'ਚੋਂ ਲੰਘ ਰਿਹਾ ਹੈ। ਨਿਤੀਸ਼ ਆਪਣੀ ਪਤਨੀ ਤੋਂ ਵੱਖ ਹੋ ਗਏ ਹਨ ਅਤੇ ਮਾਮਲਾ ਅਦਾਲਤ 'ਚ ਹੈ। ਹਾਲ ਹੀ 'ਚ ਨਿਤੀਸ਼ ਨੇ ਆਪਣੇ ਵੱਖ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤਲਾਕ ਬਹੁਤ ਦਰਦਨਾਕ ਹੈ। ਨਿਤੀਸ਼ ਨੇ ਬੰਬੇ ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ ਵੱਖ ਹੋਣ ਦੀ ਗੱਲ ਨੂੰ ਕਬੂਲ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਤੰਬਰ 2019 'ਚ ਮੁੰਬਈ ਦੀ ਫੈਮਿਲੀ ਕੋਰਟ 'ਚ ਤਲਾਕ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਨਿਤੀਸ਼ ਨੇ ਵਿਸਤਾਰ 'ਚ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਫਿਲਹਾਲ ਅਦਾਲਤ 'ਚ ਹੈ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ ਕਿ ਕਈ ਵਾਰ ਤਲਾਕ ਮੌਤ ਨਾਲੋਂ ਵੀ ਜ਼ਿਆਦਾ ਦੁਖਦਾਈ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਇਸ ਤਰ੍ਹਾਂ ਜਿਊਣਾ ਪੈਂਦਾ ਹੈ ਜਿਵੇਂ ਇੱਕ ਅੰਗ ਕੱਟਿਆ ਗਿਆ ਹੋਵੇ। 

ਇਹ ਖ਼ਬਰ ਵੀ ਪੜ੍ਹੋ - ਆਲੂ ਅਰਜੁਨ ਦੀ 'ਪੁਸ਼ਪਾ' ਨੇ ਗੁਰੂ ਰੰਧਾਵਾ ਨੂੰ ਬਣਾਇਆ ਆਪਣਾ ਦੀਵਾਨਾ, ਗਾਇਕ ਨੇ ਰੱਜ ਕੇ ਕੀਤੀਆਂ ਤਾਰੀਫ਼ਾਂ

ਦੱਸ ਦੇਈਏ ਨਿਤੀਸ਼ ਦੀ ਪਤਨੀ ਸਮਿਤਾ ਇੱਕ ਆਈ. ਏ. ਐੱਸ. ਅਫਸਰ ਹੈ ਅਤੇ ਦੋਨਾਂ ਦੀਆਂ ਜੁੜਵਾਂ ਧੀਆਂ ਹਨ। ਨਿਤੀਸ਼ ਦਾ ਸਮਿਤਾ ਨਾਲ ਦੂਜਾ ਵਿਆਹ ਹੋਇਆ ਸੀ, ਜੋ 12 ਸਾਲ ਤੱਕ ਚੱਲਿਆ। ਉਨ੍ਹਾਂ ਦਾ ਪਹਿਲਾ ਵਿਆਹ ਸਾਲ 1991 'ਚ ਮੋਨੀਸ਼ਾ ਪਾਟਿਲ ਨਾਲ ਹੋਇਆ ਸੀ। ਨਿਤੀਸ਼ ਦੇ ਪਹਿਲੇ ਵਿਆਹ ਤੋਂ ਇੱਕ ਬੇਟਾ ਅਤੇ ਇੱਕ ਬੇਟੀ ਹੈ। ਨਿਤੀਸ਼ ਨੇ ਸਾਲ 2005 'ਚ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਲਿਆ ਸੀ। ਨਿਤੀਸ਼ ਨੇ ਕਿਹਾ ਕਿ ਉਹ ਵਿਆਹ 'ਚ ਵਿਸ਼ਵਾਸ ਰੱਖਦੇ ਹਨ ਪਰ ਉਹ ਖੁਦ ਬਦਕਿਸਮਤ ਰਹੇ ਹਨ। ਵਿਆਹ ਟੁੱਟਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਜਦੋਂ ਪਰਿਵਾਰ ਟੁੱਟਦਾ ਹੈ ਤਾਂ ਸਭ ਤੋਂ ਮਾੜਾ ਅਸਰ ਬੱਚਿਆਂ 'ਤੇ ਪੈਂਦਾ ਹੈ। ਇਸ ਲਈ ਇਹ ਮਾਪਿਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਬੱਚਿਆਂ 'ਤੇ ਇਸ ਦਾ ਘੱਟ ਤੋਂ ਘੱਟ ਪ੍ਰਭਾਵ ਪਾਵੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਚੋਣ ਦੰਗਲ : ਰਾਜਨੀਤੀ ਇਨ੍ਹਾਂ ਕਲਾਕਾਰਾਂ ਨੂੰ ਆਈ ਰਾਸ, ਕਈਆਂ ਨੂੰ ਮਿਲੀ ਮਾਤ

ਦੱਸਣਯੋਗ ਹੈ ਕਿ ਨਿਤੀਸ਼ ਨੇ 'ਮਹਾਭਾਰਤ' 'ਚ ਕ੍ਰਿਸ਼ਨ ਦੀ ਭੂਮਿਕਾ ਉਦੋਂ ਨਿਭਾਈ ਸੀ, ਜਦੋਂ ਉਹ 23 ਸਾਲ ਦੇ ਸਨ। ਇਸ ਸੀਰੀਅਲ ਦੀ ਪ੍ਰਸਿੱਧੀ ਨੇ ਨਿਤੀਸ਼ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਰਾਮਾਨੰਦ ਸਾਗਰ ਦੇ 'ਰਾਮਾਇਣ' ਤੋਂ ਬਾਅਦ 'ਮਹਾਭਾਰਤ' ਨੂੰ ਛੋਟੇ ਪਰਦੇ ਦਾ ਸਭ ਤੋਂ ਸਫ਼ਲ ਮਿਥਿਹਾਸਕ ਸੀਰੀਅਲ ਮੰਨਿਆ ਜਾਂਦਾ ਹੈ ਅਤੇ ਇਹ ਅੱਜ ਵੀ ਪ੍ਰਸਿੱਧ ਹੈ। ਨਿਤੀਸ਼ ਨੇ ਕਈ ਟੀ. ਵੀ. ਸੀਰੀਅਲ ਅਤੇ ਫ਼ਿਲਮਾਂ 'ਚ ਕੰਮ ਕੀਤਾ ਹੈ। ਹਾਲ ਹੀ 'ਚ ਉਨ੍ਹਾਂ ਵਲੋਂ 'ਕੇਦਾਰਨਾਥ' 'ਚ ਸਾਰਾ ਅਲੀ ਖ਼ਾਨ ਦੇ ਪਿਤਾ ਦੇ ਕਿਰਦਾਰ 'ਚ ਨਿਭਾਇਆ ਸੀ।

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ ਵਿਚਾਲੇ ਅਫਸਾਨਾ ਖ਼ਾਨ ਤੇ ਸਾਜ਼ ਬਣੇ ਲਾੜਾ-ਲਾੜੀ, ਤਸਵੀਰ ਹੋਈ ਵਾਇਰਲ

ਨੋਟ – ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News