ਇਹ ਕੀ ਹੋ ਗਿਆ ਮਾਧੁਰੀ ਦੀਕਸ਼ਿਤ ਨੂੰ? ਬੋਟੌਕਸ ਨੇ ਬਦਲਿਆ ਚਿਹਰਾ! ਲੋਕ ਹੋਏ ਹੈਰਾਨ

Tuesday, Sep 27, 2022 - 05:51 PM (IST)

ਇਹ ਕੀ ਹੋ ਗਿਆ ਮਾਧੁਰੀ ਦੀਕਸ਼ਿਤ ਨੂੰ? ਬੋਟੌਕਸ ਨੇ ਬਦਲਿਆ ਚਿਹਰਾ! ਲੋਕ ਹੋਏ ਹੈਰਾਨ

ਮੁੰਬਈ (ਬਿਊਰੋ)– ਬਾਲੀਵੁੱਡ ਦੀ ‘ਧਕ ਧਕ’ ਗਰਲ ਮਾਧੁਰੀ ਦੀਕਸ਼ਿਤ ਅੱਜਕਲ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ 10’ ਜੱਜ ਕਰ ਰਹੀ ਹੈ। ਸ਼ੋਅ ’ਚ ਅਦਾਕਾਰਾ ਦੇ ਇਕ ਤੋਂ ਵੱਧ ਕੇ ਇਕ ਅੰਦਾਜ਼ ਦੇਖਣ ਨੂੰ ਮਿਲਦੇ ਹਨ। ਇਸ ਵੀਕੈਂਡ ਐਪੀਸੋਡ ਦੀ ਸ਼ੂਟਿੰਗ ਲਈ ਮਾਧੁਰੀ ਦੀਕਸ਼ਿਤ ਸੈੱਟ ’ਤੇ ਪਹੁੰਚੀ।

ਇਹ ਖ਼ਬਰ ਵੀ ਪੜ੍ਹੋ : ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

ਇਸ ਦੌਰਾਨ ਮਾਧੁਰੀ ਦੀਕਸ਼ਿਤ ਨੇ ਸੀ ਗ੍ਰੀਨ ਪ੍ਰਿੰਟਿਡ ਲਹਿੰਗਾ ਪਹਿਨਿਆ ਸੀ, ਜਿਸ ਦੇ ਬਾਰਡਰ ’ਤੇ ਆਰੇਂਜ ਲਾਈਨਿੰਗ ਸੀ। ਕੰਨਾਂ ’ਚ ਵੱਡੇ ਮੈਚਿੰਗ ਝੁਮਕੇ ਤੇ ਹੱਥ ’ਚ ਚੂੜੀਆਂ ਮਾਧੁਰੀ ਦੀਕਸ਼ਿਤ ਦੇ ਲੁੱਕ ’ਚ ਚਾਰ ਚੰਨ ਲਗਾ ਰਹੇ ਸਨ। ਡਾਂਸ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਮੁੰਬਈ ਦੇ ਫ਼ਿਲਮ ਸਿਟੀ ’ਚ ਹੋ ਰਹੀ ਹੈ।

ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਪਰ ਇਸ ’ਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਾਧੁਰੀ ਦੀਕਸ਼ਿਤ ਲਈ ਫਿਲਰ ਤੇ ਬੋਟੌਕਸ ਲੈਣ ਦੀ ਗੱਲ ਆਖੀ ਜਾ ਰਹੀ ਹੈ। ਯੂਜ਼ਰਸ ਮਾਧੁਰੀ ਦੇ ਚਿਹਰੇ ਨੂੰ ਲੈ ਕੇ ਕਾਫੀ ਗੱਲਾਂ ਕਰ ਰਹੇ ਹਨ। ਪਾਪਾਰਾਜ਼ੀ ਨੂੰ ਜਦੋਂ ਮਾਧੁਰੀ ਦੀਕਸ਼ਿਤ ਪੋਜ਼ ਦੇ ਰਹੀ ਸੀ ਤਾਂ ਯੂਜ਼ਰਸ ਨੇ ਉਨ੍ਹਾਂ ਦੀ ਮੁਸਕਾਨ ਨੂੰ ਨਕਲੀ ਦੱਸਿਆ। ਕੁਝ ਲੋਕ ਉਨ੍ਹਾਂ ਨੂੰ ਸਵਾਲ ਕਰ ਰਹੇ ਹਨ ਕਿ ਕੀ ਵਾਕਈ ਉਨ੍ਹਾਂ ਨੇ ਬੋਟੌਕਸ ਕਰਵਾਇਆ ਹੈ?

ਇਕ ਯੂਜ਼ਰ ਨੇ ਮਾਧੁਰੀ ਦੀਕਸ਼ਿਤ ਦੇ ਇਸ ਬੋਟੌਕਸ ਲੁੱਕ ’ਤੇ ਕੁਮੈਂਟ ਕਰਦਿਆਂ ਲਿਖਿਆ, ‘‘ਇਹ ਤਾਂ ਬਹੁਤ ਜ਼ਿਆਦਾ ਬੋਟੌਕਸ ਹੈ।’’ ਮਾਧੁਰੀ ਨੇ ਸ਼ਾਇਦ ਆਪਣੀ ਮੁਸਕਾਨ ਨਾਲ ਕੁਝ ਤਾਂ ਕੀਤਾ ਹੈ, ਜੋ ਇਹ ਨੈਚੁਰਲ ਨਹੀਂ ਲੱਗ ਰਹੀ ਹੈ। ਮਾਧੁਰੀ ਦਾ ਮੇਕਅੱਪ ਕਾਫੀ ਹੈਵੀ ਹੋਇਆ ਹੈ, ਜੋ ਵੀਡੀਓ ’ਚ ਸਾਫ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਸਕਿਨ ਟਾਈਟਨਿੰਗ ਦਿਖ ਰਹੀ ਹੈ, ਉਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਮਾਧੁਰੀ ਦੀਕਸ਼ਿਤ ਨੇ ਬੋਟੌਕਸ ਲਿਆ ਹੈ। ਹਾਲਾਂਕਿ ਬੋਟੌਕਸ ਦਾ ਟ੍ਰੀਟਮੈਂਟ ਅੱਜਕਲ ਆਮ ਗੱਲ ਹੁੰਦੀ ਜਾ ਰਹੀ ਹੈ। ਅਦਾਕਾਰਾਂ ਅੱਖਾਂ ਦੇ ਹੇਠਾਂ ਪੈਣ ਵਾਲੀਆਂ ਝੁਰੜੀਆਂ ਨੂੰ ਲੁਕਾਉਣ ਤੇ ਸਕਿਨ ਨੂੰ ਟਾਈਟ ਕਰਨ ਲਈ ਇਸ ਟ੍ਰੀਟਮੈਂਟ ਨੂੰ ਲੈਂਦੀਆਂ ਹਨ।

ਮਾਧੁਰੀ ਅੱਜਕਲ ‘ਝਲਕ ਦਿਖਲਾ ਜਾ 10’ ਨੂੰ ਜੱਜ ਕਰ ਰਹੀ ਹੈ। ਮਾਧੁਰੀ ਦੀਕਸ਼ਿਤ ਨਾਲ ਕਰਨ ਜੌਹਰ ਤੇ ਨੋਰਾ ਫਤੇਹੀ ਵੀ ਸ਼ੋਅ ਨੂੰ ਜੱਜ ਕਰਦੇ ਦਿਖ ਰਹੇ ਹਨ। ਮਾਧੁਰੀ ਦੀਕਸ਼ਿਤ ਇਸ ਤੋਂ ਪਹਿਲਾਂ ਵਾਲੇ ਸੀਜ਼ਨ ਦੀ ਵੀ ਜੱਜ ਰਹਿ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News