ਨੋਰਾ, ਦਿਵਯੇਂਦੂ ਤੇ ਅਵਿਨਾਸ਼ ਤਿਵਾੜੀ ਦੀ ‘ਮਡਗਾਓਂ ਐਕਸਪ੍ਰੈੱਸ’ ਦਾ ਨਵਾਂ ਗਾਣਾ ‘ਨਾਟ ਫਨੀ’ ਰਿਲੀਜ਼

Friday, Mar 15, 2024 - 10:27 AM (IST)

ਨੋਰਾ, ਦਿਵਯੇਂਦੂ ਤੇ ਅਵਿਨਾਸ਼ ਤਿਵਾੜੀ ਦੀ ‘ਮਡਗਾਓਂ ਐਕਸਪ੍ਰੈੱਸ’ ਦਾ ਨਵਾਂ ਗਾਣਾ ‘ਨਾਟ ਫਨੀ’ ਰਿਲੀਜ਼

ਮੁੰਬਈ (ਬਿਊਰੋ) - ਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਦੀ ਐਕਸਲ ਐਂਟਰਟੇਨਮੈਂਟ ‘ਮਡਗਾਓਂ ਐਕਸਪ੍ਰੈੱਸ’ ਨਾਲ ਦਰਸ਼ਕਾਂ ਨੂੰ ਹਾਸੇ ਨਾਲ ਭਰੀ ਰਾਈਡ ’ਤੇ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੇ ਸੁਰਖੀਆਂ ’ਚ ਰਹਿਣ ਦਾ ਕਾਰਨ ਇਸ ਦੇ ਗੀਤਾਂ ਨੂੰ ਮਿਲ ਰਿਹਾ ਪਿਆਰ ਵੀ ਹੈ। ਅਜਿਹੇ ’ਚ ਮੇਕਰਸ ਨੇ ਦਿੱਲੀ ਦੇ ਸ਼੍ਰੀਰਾਮ ਕਾਲਜ ਆਫ ਕਾਮਰਸ ’ਚ ਆਪਣਾ ਇਕ ਹੋਰ ਗਾਣਾ ‘ਨਾਟ ਫਨੀ’ ਲਾਂਚ ਕੀਤਾ ਹੈ।

ਇਸ ਈਵੈਂਟ ’ਚ ਨਿਰਦੇਸ਼ਕ ਕੁਨਾਲ ਖੇਮੂ ਤੋਂ ਇਲਾਵਾ ਲੀਡ ਕਾਸਟ ਪ੍ਰਤੀਕ ਗਾਂਧੀ, ਦਿਵਯੇਂਦੂ, ਨੋਰਾ ਫਤੇਹੀ ਤੇ ਅਵਿਨਾਸ਼ ਤਿਵਾੜੀ ਨਜ਼ਰ ਆਏ। ਸੰਗੀਤਕਾਰ ਸ਼ਾਰੀਬ ਤੇ ਤੋਸ਼ੀ ਦੀ ਸੰਗੀਤਕ ਚਮਕ, ਸ਼ਾਰੀਬ ਤੇ ਅਕਾਸਾ ਸਿੰਘ ਦੀਆਂ ਡਾਇਨਾਮਿਕ ਆਵਾਜ਼ਾਂ ਤੇ ਕਲੀਮ ਸ਼ੇਖ ਦੇ ਜ਼ਬਰਦਸਤ ਲਿਰਿਕਸ ਨਾਲ, ਇਹ ਗਾਣਾ ਇਕ ਸੰਸੇਸ਼ਨ ਬਣਾਉਣ ਦਾ ਵਾਅਦਾ ਕਰਦਾ ਹੈ। ਇਹ ਫਿਲਮ 22 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

sunita

Content Editor

Related News