‘‘ਮਡਗਾਂਵ ਐਕਸਪ੍ਰੈੱਸ’’ ਮੇਰੇ ਲਈ ਬਹੁਤ ਨਿੱਜੀ ਸੀ ਕਿਉਂਕਿ ਮੈਂ ਇਸਨੂੰ ਲਿਖਿਆ ਸੀ: ਕੁਣਾਲ ਖੇਮੂ
Saturday, Mar 23, 2024 - 11:08 AM (IST)
‘‘ਫੁਕਰੇ’’ ਵਰਗੀ ਬਿਹਤਰੀਨ ਕਾਮੇਡੀ ਫਿਲਮ ਬਣਾਉਣ ਵਾਲੇ ਨਿਰਮਾਤਾ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਇਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਲਈ ਆ ਰਹੇ ਹਨ। ‘‘ਬਚਪਨ ਕੇ ਸਪਨੇ...ਲਗ ਗਏ ਅਪਨੇ’’ ਟੈਗਲਾਈਨ ਦੇ ਨਾਲ, ‘‘ਮਡਗਾਂਵ ਐਕਸਪ੍ਰੈੱਸ’’ ਜ਼ਬਰਦਸਤ ਟਵਿਸਟਰ ਐਂਡ ਟਰਨ ਦੇ ਨਾਲ ਗੋਆ ਦੇ ਦਿਲਚਸਪ ਸਫਰ ’ਤੇ ਲੈ ਜਾਂਦੀ ਹੈ। ਫਿਲਮ 22 ਮਾਰਚ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ, ਜਿਸ ਦੇ ਜ਼ਰੀਏ ਅਦਾਕਾਰ ਕੁਨਾਲ ਖੇਮੂ ਬਤੌਰ ਨਿਰਦੇਸ਼ਕ ਫਿਲਮੀ ਦੁਨੀਆਂ ਵਿਚ ਕਦਮ ਰੱਖ ਰਹੇ ਹਨ। ਫਿਲਮ ’ਚ ਦਿਵਯੇਂਦੂ ਸ਼ਰਮਾ, ਪ੍ਰਤੀਕ ਗਾਂਧੀ ਅਤੇ ਅਵਿਨਾਸ਼ ਤਿਵਾਰੀ ਲੀਡ ਰੋਲ ਵਿਚ ’ਚ ਨਜ਼ਰ ਆਉਣਗੇ। ਅਜਿਹੇ ’ਚ ‘‘ਮਡਗਾਂਵ ਐਕਸਪ੍ਰੈੱਸ’’ ਬਾਰੇ ਨਿਰਦੇਸ਼ਕ ਅਤੇ ਲੇਖਕ ਕੁਣਾਲ ਖੇਮੂ ਨਾਲ ਦਿਵਯੇਂਦੂ ਸ਼ਰਮਾ, ਪ੍ਰਤੀਕ ਗਾਂਧੀ ਅਤੇ ਅਵਿਨਾਸ਼ ਤਿਵਾਰੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼......
ਕੁਣਾਲ ਖੇਮੂ
‘‘ਗੋ ਗੋਆ ਗਾਨ’’ ਤੋਂ ਬਾਅਦ ‘ਮਡਗਾਂਵ ਐਕਸਪ੍ਰੈੱਸ’ ਵਿਚ ਬੋਰਡਿੰਗ ਕਰਨਾ ਕਿਵੇਂ ਸੰਭਵ ਹੋਇਆ?
ਇਹ ਜੋ ਵੀ ਹੋਇਆ, ਆਪਣੇ ਆਪ ਹੀ ਹੋਇਆ। ਮੈਂ ਕਦੇਂ ਸੋਚਿਆ ਨਹੀਂ ਕਿ ਹੁਣ ਮੈਂ ਇਹ ਕਰਾਂਗਾ। ਇਕ ਅਦਾਕਾਰ ਦੀ ਜ਼ਿੰਦਗੀ ਵਿਚ ਅਜਿਹਾ ਕੋਈ ਰੂਟੀਨ ਤੈਅ ਨਹੀਂ ਹੈ। ਕਦੇ ਤੁਸੀਂ ਸਾਲ-ਡੇਢ ਸਾਲ ਕੰਮ ਕਰ ਰਹੇ ਹੋ, ਕਦੇ ਤੁਸੀ ਮਹੀਨਾ-ਛੇ ਮਹੀਨੇ ਕੰਮ ਨਹੀਂ ਕਰ ਰਹੇ। ਤੁਹਾਨੂੰ ਕੰਮ ਵੀ ਅਜਿਹਾ ਹੀ ਮਿਲ ਰਿਹਾ ਹੈ, ਜਿਸ ਨੂੰ ਕਰਨ ਲਈ ਤੁਹਾਡਾ ਮਨ ਨਹੀਂ ਹੈ। ਮੈਂ ਉਸ ਸਥਿਤੀ ਵਿਚ ਪਹੁੰਚ ਗਿਆ ਸੀ, ਜਿੱਥੇ ਮੈਨੂੰ ਲੱਗਾ ਕਿ ਕੁਝ ਤਾਂ ਕਰਨਾ ਚਾਹੀਦਾ, ਤਾਂ ਮੈਨੂੰ ਆਪਣੀ ਮੰਮੀ ਦੀ ਇਕ ਗੱਲ ਯਾਦ ਆਈ ਕਿ ਜੋ ਘਰ ’ਚ ਬਣਿਆ ਹੈ, ਖਾ ਲਵੋ, ਨਹੀਂ ਚੰਗਾ ਲਗਦਾ ਤਾਂ ਬਣਾ ਲਵੋ। ਇਸ ਤਰ੍ਹਾਂ ਦੂਸਰਿਆਂ ਨੂੰ ਬੋਲਣ ਤੋਂ ਚੰਗਾ ਹੈ ਕਿ ਤੁਸੀਂ ਖੁਦ ਕੰਮ ਕਰੋ। ਮੈਂ ਸੋਚਿਆ ਕਿ ਚਲੋ ਕੋਸ਼ਿਸ਼ ਕਰਕੇ ਦੇਖਦੇ ਹਾਂ ਸ਼ਾਇਦ ਮੈਂ ਕੁਝ ਵਧੀਆ ਲਿਖ ਸਕਾਂ। ਇਸ ਤੋਂ ਬਾਅਦ ਮੇਕਰਸ ਨੇ ਮੈਨੂੰ ਕਿਹਾ ਕਿ ਤੁਹਾਨੂੰ ਇਹ ਫਿਲਮ ਡਾਇਰੈਕਟ ਕਰਨੀ ਚਾਹੀਦੀ ਹੈ। ਇਸ ਨੂੰ ਲਿਖਦੇ ਸਮੇਂ ਮੈਂ ਨਹੀਂ ਸੋਚਿਆ ਸੀ ਕਿ ਮੈਂ ਇਸ ਨੂੰ ਬਣਾਵਾਂਗਾ। ਇਹ ਸਭ ਆਪਣੇ ਆਪ ਹੀ ਹੋਇਆ।
ਤੁਸੀਂ ਇਸ ਫ਼ਿਲਮ ਵਿਚ ਅਦਾਕਾਰੀ ਕਿਉਂ ਨਹੀਂ ਕੀਤੀ?
ਪਹਿਲੀ ਗੱਲ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਉਨ੍ਹਾਂ ਨੇ ਖੁਦ ਇਹ ਫਿਲਮ ਮੈਨੂੰ ਡਾਇਰੈਕਟ ਕਰਨ ਲਈ ਕਿਹਾ ਕਿਉਂਕਿ ਐਕਸਲ ਵਰਗੀ ਕੰਪਨੀ ਦੇ ਨਾਲ ਲੇਖਨ ਅਤੇ ਨਿਰਦੇਸ਼ਨ ਵਿਚ ਸ਼ੁਰੂਅਾਤ ਕਰਨੀ ਕਿਸੇ ਸੁਪਨੇ ਦੇ ਵਾਂਗ ਸੀ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਲੱਗਾ ਕਿ ਤੁਸੀਂ ‘‘ਦਿਲ ਚਾਹਤਾ ਹੈ’’ ਵਿਚ ਦੋਸਤਾਂ ਨੂੰ ਸੜਕ ਰਾਹੀਂ ਗੋਆ ਪਹੁੰਚਾਇਆ। ‘‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’’ ’ਚ ਬਾਈਕ, ‘‘ਦਿਲ ਧੜਕਨੇ ਦੋ’’ ’ਚ ਸ਼ਿਪ ਵੀ ਆ ਗਿਆ, ਤਾਂ ਇਕ ਟਰੇਨ ਬਚੀ ਹੋਈ ਸੀ, ਜਿਸ ਤੋਂ ਬਾਅਦ ਟਰਾਂਸਪੋਰਟ ਜਰਨੀ ਪੂਰੀ ਹੋ ਜਾਵੇਗੀ।
ਅਦਾਕਾਰ ਜਾਂ ਨਿਰਦੇਸ਼ਕ ਤੁਹਾਨੂੰ ਕਿਸ ਵਿਚ ਵੱਧ ਮਜ਼ਾ ਆਉਂਦਾ ਹੈ?
ਅਦਾਕਾਰੀ ਹਮੇਸ਼ਾ ਮੇਰਾ ਪਹਿਲਾ ਪਿਆਰ ਰਿਹਾ ਹੈ ਅਤੇ ਸਭ ਤੋਂ ਲੰਬਾ ਰੋਮਾਂਸ ਵੀ ਉਸੇ ਦੇ ਨਾਲ ਚੱਲਿਆ ਹੈ, ਪਰ ਬਤੌਰ ਨਿਰਦੇਸ਼ਕ ਵੀ ਮੈਨੂੰ ਬਹੁਤ ਮਜ਼ਾ ਆਇਆ। ਇਹ ਮੇਰੇ ਲਈ ਬਹੁਤ ਨਿੱਜੀ ਸੀ ਕਿਉਂਕਿ ਮੈਂ ਇਸ ਨੂੰ ਲਿਖਿਆ ਸੀ, ਹਰ ਉਹ ਕਿਰਦਾਰ ਜੋ ਮੈਂ ਲਿਖਿਆ, ਹੁਣ ਮੈਨੂੰ ਉਸ ਨੂੰ ਪਰਦੇ ’ਤੇ ਲਿਆਉਣਾ ਸੀ। ਅਜਿਹੇ ਵਿਚ ਮੈਂ ਇਸ ਦੀ ਹਰ ਇਕ ਚੀਜ਼ ਨਾਲ ਜੁੜਿਆ ਸੀ। ਮੈਨੂੰ ਇਕ ਦਿਨ ਵੀ ਅਜਿਹਾ ਨਹੀਂ ਲੱਗਿਆ ਕਿ ਮੈਂ ਕੰਮ ਕਰ ਰਿਹਾ ਹਾਂ ਅਤੇ ਮੈਂ ਲੋਕਾਂ ਤੱਕ ਇਹ ਚੀਜ਼ ਪਹੁੰਚਾਉਣੀ ਹੈ। ਮੈਂ ਆਪਣਾ ਪੂਰਾ ਸਮਾਂ ਲਿਆ ਕਿਉਂਕਿ ਮੇਰੇ ਲਈ ਇਹ ਕੋਈ ਨੌਕਰੀ ਨਹੀਂ ਸੀ। ਇਸ ਲਈ ਮੈਂ ਇਸ ਵਿਚ ਆਪਣਾ ਪੂਰਾ ਸਮਾਂ ਲਿਆ।
ਦਿਵਯੇਂਦੂ ਸ਼ਰਮਾ
ਪਹਿਲੀ ਵਾਰ ‘‘ਮਡਗਾਂਵ ਐਕਸਪ੍ੱਰੈਸ’’ ਵਿਚ ਬੈਠਣ ਦਾ ਅਨੁਭਵ ਕਿਹੋ ਜਿਹਾ ਰਿਹਾ?
ਇਹ ਬਹੁਤ ਵਧੀਆ ਸੀ ਅਤੇ ਇਸ ਵਾਰ ਤਾਂ ਫਿਲਮ ਬਣਾਉਣ ਲਈ ਬੈਠੇ ਤਾਂ ਇਹ ਹੋਰ ਵੀ ਮਜ਼ਾ ਆਇਆ। ਸਮਝ ਲਵੋ ਮੈਨੂੰ ਪੇਡ ਹਾਲੀਡੇਅ ਮਿਲ ਗਿਆ। ਜ਼ਰੂਰੀ ਇਹ ਹੈ ਕਿ ਜਿਨ੍ਹਾਂ ਲੋਕਾਂ ਨਾਲ ਤੁਸੀਂ ਕੰਮ ਕਰ ਰਹੇ ਹੋਂ ਉਨ੍ਹਾਂ ਦੇ ਨਾਲ ਤੁਹਾਨੂੰ ਮਜ਼ਾ ਆਵੇ ਤਾਂ ਤਾਂ ਚੀਜ਼ਾਂ ਬਹੁਤ ਆਸਾਨ ਹੋ ਜਾਂਦੀਆਂ ਹਨ। ਪਰ ਇਹ ਫਿਲਮ ਸਿਰਫ ਟਰੇਨ ਬਾਰੇ ਨਹੀਂ ਹੈ, ਉਸ ਤੋਂ ਬਾਅਦ ਜਦੋਂ ਅਸੀਂ ਗੋਆ ਪਹੁੰਚਦੇ ਹਾਂ ਨਾ, ਤਾਂ ਬਹੁਤ ਕੁਝ ਹੁੰਦਾ ਹੈ। ਇਹ ਤਾਂ ਤੁਹਾਨੂੰ ਫਿਲਮ ਦੇਖਣ ’ਤੇ ਹੀ ਪਤਾ ਲੱਗੇਗਾ।
ਕਾਮੇਡੀ ਨੂੰ ਪਰਦੇ ’ਤੇ ਦਿਖਾਉਣਾ ਬਤੌਰ ਅਦਾਕਾਰ ਕਿੰਨਾ ਚੁਣੌਤੀਪੂਰਨ ਹੁੰਦਾ ਹੈ, ਉਹ ਵੀ ਜਦੋਂ ਤੁਸੀਂ ਇੱਕੋ ਸਮੇਂ ਵੱਖ-ਵੱਖ ਭੂਮਿਕਾਵਾਂ ਵਿਚ ਕੰਮ ਕਰ ਰਹੇ ਹੁੰਦੇ ਹੋ?
ਇਹ ਤਾਂ ਕੰਮ ਦੇ ਨਾਲ ਅਨੁਭਵ ਨਾਲ ਆਉਂਦਾ ਹੈ। ਜਦੋਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਜਾਨਰਸ (ਭੂਮਿਕਾਵਾਂ ) ਵਿਚ ਕੰਮ ਕਰਦੇ ਹੋ ਤਾਂ ਖੁਦ ਦੇ ਬਾਰੇ ਵਿਚ ਕਈ ਨਵੀਆਂ ਚੀਜ਼ਾਂ ਬਾਰੇ ਪਤਾ ਲੱਗਦਾ ਹੈ। ਫਿਲਮ ਵਿਚ ਬੜਾ ਜ਼ਰੂਰੀ ਚੀਜ਼ ਇਹ ਹੈ ਕਿ ਜੋ ਤੁਸੀਂ ਕਰਦੇ ਹੋ ਉਹ ਕਿੰਨਾ ਟ੍ਰਾਂਸਲੇਟ ਹੋ ਪਾ ਰਿਹਾ ਹੈ। ਇਸ ਨੂੰ ਸਮਝਣ ਵਿਚ ਤੁਹਾਡੇ ਕਈ ਸਾਲ ਚਲੇ ਜਾਂਦੇ ਹਨ। ਹਾਲਾਂਕਿ ਇਸ ਦੇ ਕਈ ਤਕਨੀਕੀ ਪੱਖ ਵੀ ਹੁੰਦੇ ਹਨ। ਕਾਮੇਡੀ ਕਿਸੇ ਵੀ ਅਦਾਕਾਰ ਦੇ ਲਈ ਲਿਟਮਸ ਟੈਸਟ ਦੇ ਵਾਂਗ ਹੁੰਦੀ ਹੈ।
ਪ੍ਰਤੀਕ ਗਾਂਧੀ
ਪਹਿਲੀ ਵਾਰ ਤੁਸੀਂ ‘ਮਡਗਾਂਵ ਐਕਸਪ੍ਰੈੱਸ’ ਇਸ ਫਿਲਮ ਵਿਚ ਹੀ ਫੜੀ ਜਾਂ ਪਹਿਲਾਂ ਵੀ ਤੁਸੀ ਗਏ ਹੋ?
ਟਰੇਨ ਵਿਚ ਤਾਂ ਪੂਰੀ ਜ਼ਿੰਦਗੀ ਯਾਤਰਾ ਕੀਤੀ ਹੈ ਪਰ ‘ਮਡਗਾਂਵ ਐਕਸਪ੍ਰੈੱਸ’ ਵਿਚ ਮੈਂ ਪਹਿਲੀ ਵਾਰ ਗਿਆ ਸੀ। ਮੈਂ ਗੋਆ ਹੀ ਦੋਸਤਾਂ ਦੇ ਨਾਲ ਪਹਿਲੀ ਵਾਰ ਗਿਆ। ਇੰਨੇ ਸਾਲਾ ਤੋਂ ਸਿਰਫ਼ ਯੋਜਨਾ ਹੀ ਬਣੀ, ਕਦੇ ਅਮਲ ਨਹੀਂ ਹੋਇਆ, ਪਰ ਇਸ ਫਿਲਮ ਵਿਚ ਉਹ ਸੰਭਵ ਹੋ ਗਿਆ।
ਟਰੇਨ ਵਿਚ ਕਦੇ ਤੁਸੀ ਦੂਸਰਿਆਂ ਨੂੰ ਤੰਗ ਕੀਤਾ ਹੈ?
ਥੀਏਟਰ ਵਿਚ ਜਿੰਨੇ ਟੂਰ ਕੀਤੇ ਜਿਸ ਵਿਚ ਇਕ ਰਾਤ ਜਾ 8-9 ਘੰਟੇ ਦੀ ਯਾਤਰਾ ਹੁੰਦੀ ਹੈ, ਤਾਂ ਉਸ ਵਿਚ ਅਸੀਂ ਸਾਰੇ ਇਕੱਠੇ ਜਾਂਦੇ ਸੀ। ਹੁਣ ਕਿਉਂਕਿ ਪੂਰਾ ਗਰੁੱਪ ਨਾਲ ਹੈ ਤਾਂ ਮਸਤੀ ਤਾਂ ਚੱਲਦੀ ਰਹਿੰਦੀ ਹੈ। ਇਸ ਦੌਰਾਨ ਜੇਕਰ ਕੋਈ ਤੰਗ ਹੋ ਰਿਹਾ ਹੈ ਤਾਂ ਉਸ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ।
ਅਵਿਨਾਸ਼ ਤਿਵਾਰੀ
‘‘ਕਾਲਾ’’ ਅਤੇ ‘‘ਬੰਬੇ ਮੇਰੀ ਜਾਨ’’ ਤੋਂ ਬਾਅਦ ਕਾਮੇਡੀ ਜਾਨਰ ਵਿਚ ਇਕਦਮ ਸ਼ਿਫਟ ਹੋਣ ਦੇ ਲਈ ਤੁਹਾਨੂੰ ਕਿੰਨੀ ਤਿਆਰੀ ਕਰਨੀ ਪਈ।
ਮੇਰੇ ਲਈ ਇਹ ਪਹਿਲਾਂ ਮੌਕਾ ਸੀ ਜਦੋਂ ਮੈਂ ਕਾਮੇਡੀ ਕਰ ਰਿਹਾ ਸੀ। ਮੇਰੇ ਨਾਲ ਕੰਮ ਕਰ ਰਹੇ ਬਾਕੀ ਲੋਕ ਪਹਿਲਾਂ ਇਹ ਕਰ ਚੁੱਕੇ ਹਨ। ਮੈਂ ਸਿਖਣ ਦੀ ਕੋਸ਼ਿਸ਼ ਕਰ ਰਿਹਾ ਸੀ। 20 ਸਾਲ ਕੰਮ ਕਰਨ ਤੋਂ ਬਾਅਦ ਵੀ ਮੇਰੇ ਵਿਚ ਇਹ ਸੈਂਸ ਨਹੀਂ ਆਇਆ ਕਿ ਮੈਂ ਪਰਦੇ ’ਤੇ ਕਿੰਨਾ ਚੀਜ਼ਾਂ ਨੂੰ ਠੀਕ ਟ੍ਰਾਂਸਲੇਟ ਕਰ ਪਾ ਰਿਹਾ ਹਾਂ। ਅਾਸ ਕਰਦਾ ਹਾਂ ਕਿ ਹੌਲੀ-ਹੌਲੀ ਆ ਜਾਵੇ। ਤੁਸੀਂ ਚਾਹੋ ਤਾਂ ਕੋਈ ਵੀ ਜਾਨਰ ਕਰ ਰਹੇ ਹੋ, ਤੁਹਾਨੂੰ ਕਿਰਦਾਰ ਦਾ ਹਿੱਸਾ ਬਣਨਾ ਪੈਂਦਾ ਹੈ।
ਤੁਸੀਂ ਤਾਂ ਕਾਲਜ ਵਿਚ ਪਹਿਲੀ ਵਾਰ ‘‘ਮਡਗਾਂਵ ਐਕਸਪ੍ਰੈੱਸ’ ਤੋਂ ਗਏ ਸੀ, ਉਸ ਸਮੇਂ ਤੁਸੀਂ ਸੋਚਿਆ ਸੀ ਕਿ ਇਕ ਦਿਨ ਤੁਸੀਂ ਇਸ ’ਤੇ ਫਿਲਮ ਬਣਾਓਗੇ?
ਨਹੀਂ, ਨਹੀਂ.. ਉਦੋਂ ਬਿਲਕੁੱਲ ਵਿਚਾਰ ਨਹੀਂ ਸੀ ਪਰ ਖੁਸ਼ਕਿਸਮਤੀ ਨਾਲ ਅਸੀਂ ਅਜਿਹੇ ਕਾਰੋਬਾਰ ਵਿਚ ਹਾਂ, ਜਿੱਥੇ ਮੌਕੇ ਮਿਲਦੇ ਹਨ ਕਿ ਤੁਸੀਂ ਆਪਣੇ ਤਜਰਬੇ ਅਤੇ ਜ਼ਿੰਦਗੀ ਤੋਂ ਕੁਝ ਚੀਜ਼ਾਂ ਨੂੰ ਅੱਗੇ ਵਰਤ ਸਕੋ। ਤੁਹਾਡੀ ਤਿਆਰੀ ਕਿਸੇ ਵੀ ਪ੍ਰੋਜੈਕਟ ਲਈ ਉਦੋਂ ਸਮੇਂ ਵੱਧ ਚੱਲਦੀ ਹੈ ਜਦੋਂ ਤੁਸੀਂ ਕੰਮ ਨਹੀਂ ਕਰ ਰਹੇ ਹੋ ਕਿਉਂਕਿ ਤੁਹਾਡਾ ਰਿਕਾਰਡ ਬਟਨ ਚਾਲੂ ਹੁੰਦਾ ਹੈ ਜਿਸ ਵਿਚ ਸਾਰੀਆਂ ਭਾਵਨਾਵਾਂ ਅਤੇ ਪਲ ਨੂੰ ਰਿਕਾਰਡ ਹੋ ਰਹੇ ਹਨ ਤਾਂ ਜੋ ਬਾਅਦ ਵਿਚ ਜੇਕਰ ਤੁਸੀਂ ਉਨ੍ਹਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਰ ਸਕਦੇ ਹੋ। ਤਾਂ ਮੈਨੂੰ ਲਗਦਾ ਹੈ ਕਿ ਅੱਜ ਉਹ ਸਾਰੇ ਅਨੁਭਵ ਇਸ ਫਿਲਮ ਨੂੰ ਲਿਖਣ ਅਤੇ ਬਣਾਉਣ ਵਿਚ ਕੰਮ ਆਏ ਹਨ।