‘ਮੇਡ ਇਨ ਹੈਵਨ’ ਦੇ ਦੂਜੇ ਸੀਜ਼ਨ ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

Wednesday, Aug 02, 2023 - 01:39 PM (IST)

‘ਮੇਡ ਇਨ ਹੈਵਨ’ ਦੇ ਦੂਜੇ ਸੀਜ਼ਨ ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਭਾਰਤ ’ਚ ਦਰਸ਼ਕਾਂ ਦੇ ਮਨੋਰੰਜਨ ਲਈ ਸਭ ਤੋਂ ਪਸੰਦੀਦਾ ਡੈਸਟੀਨੇਸ਼ਨ ਪ੍ਰਾਈਮ ਵੀਡੀਓ ਨੇ ਸਭ ਤੋਂ ਵੱਧ ਪਸੰਦੀਦਾ ਐਮਾਜ਼ਾਨ ਓਰੀਜਨਲ ਸੀਰੀਜ਼ ਚੋਂ ਇਕ ‘ਮੇਡ ਇਨ ਹੈਵਨ’ ਸੀਜ਼ਨ 2 ਦੇ ਟਰੇਲਰ ਲਾਂਚ ਕੀਤਾ ਹੈ। ਅੰਤਰਰਾਸ਼ਟਰੀ ਐਮੀ ਨਾਮਜ਼ਦ ਸ਼ੋਅ ਦਾ ਦੂਜਾ ਸੀਜ਼ਨ ਸ਼ਾਨਦਾਰ ਭਾਰਤੀ ਵਿਆਹਾਂ ਦੇ ਮੱਦੇਨਜ਼ਰ ਰਵਾਇਤਾਂ ਤੇ ਸਮਾਜਿਕ ਵਿਸ਼ਵਾਸ ਪ੍ਰਣਾਲੀਆਂ ਦੇ ਸੁਮੇਲ ਨੂੰ ਸੁੰਦਰਤਾ ਨਾਲ ਪ੍ਰਦਰਸ਼ਿਤ ਕਰਦਾ ਹੈ। 

‘ਮੇਡ ਇਨ ਹੈਵਨ’ ਸੀਜ਼ਨ 2 ਦਾ ਟਰੇਲਰ ਸਾਨੂੰ ਇਸਦੇ ਮੁੱਖ ਕਿਰਦਾਰਾਂ ਦੇ ਜੀਵਨ ਬਾਰੇ ਦੱਸਦਾ ਹੈ, ਜੋ ਸੀਜ਼ਨ 1 ’ਚ ਇਕ ਅਜਿਹੇ ਪੜਾਅ ’ਤੇ ਸਨ ਜਦੋਂ ਉਨ੍ਹਾਂ ਨੂੰ ਇਕ ਬਹੁਤ ਮਹੱਤਵਪੂਰਨ ਫੈਸਲਾ ਲੈਣਾ ਪਿਆ ਸੀ। ਇਸ ’ਚ ਸ਼ੋਭਿਤਾ ਧੂਲੀਪਾਲਾ, ਅਰਜੁਨ ਮਾਥੁਰ, ਜਿਮ ਸਰਬ, ਕਲਕੀ ਕੋਚਲਿਨ, ਸ਼ਸ਼ਾਂਕ ਅਰੋੜਾ, ਸ਼ਿਵਾਨੀ ਰਘੂਵੰਸ਼ੀ ਤੇ ਵਿਜੇ ਰਾਜ ਦੇ ਨਾਲ ਮੋਨਾ ਸਿੰਘ, ਇਸ਼ਵਾਕ ਸਿੰਘ ਤੇ ਤ੍ਰਿਨੇਤਰਾ ਹਲਦਰ ਹਨ।

ਇਸ ਸੀਰੀਜ਼ ਦਾ ਨਿਰਦੇਸ਼ਨ ਅਲੰਕ੍ਰਿਤਾ ਸ਼੍ਰੀਵਾਸਤਵ, ਨੀਰਜ ਘੇਵਾਨ, ਨਿਤਿਆ ਮਹਿਰਾ, ਰੀਮਾ ਕਾਗਤੀ ਤੇ ਜ਼ੋਇਆ ਅਖਤਰ ਦੁਆਰਾ ਕੀਤਾ ਗਿਆ ਹੈ ਤੇ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਦੇ ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ ਤੇ ਜ਼ੋਯਾ ਅਖਤਰ ਤੇ ਰੀਮਾ ਕਾਗਤੀ ਦੀ ਟਾਈਗਰ ਬੇਬੀ ਦੁਆਰਾ ਨਿਰਮਿਤ ਹੈ, 7 ਐਪੀਸੋਡ ਸੀਰੀਜ਼ ਦਾ ਪ੍ਰੀਮੀਅਰ ਵਿਸ਼ੇਸ਼ ਰੂਪ ਨਾਲ 240 ਦੇਸ਼ਾਂ ਤੇ ਖੇਤਰਾਂ ’ਚ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News