2024 ’ਚ ਤਿੰਨ ਬਲਾਕਬਸਟਰ ਗੀਤਾਂ ਦਾ ਹਿੱਸਾ ਬਣ ਕੇ ਖ਼ੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ : ਸ਼ਰਵਰੀ

Thursday, Nov 21, 2024 - 02:59 PM (IST)

2024 ’ਚ ਤਿੰਨ ਬਲਾਕਬਸਟਰ ਗੀਤਾਂ ਦਾ ਹਿੱਸਾ ਬਣ ਕੇ ਖ਼ੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ : ਸ਼ਰਵਰੀ

ਮੁੰਬਈ (ਬਿਊਰੋ) - 2024 ਵਿਚ ਤਿੰਨ ਬਲਾਕਬਸਟਰ ਗੀਤਾਂ ਦਾ ਹਿੱਸਾ ਬਣਨ ਲਈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ, ਇਹ ਕਹਿਣਾ ਹੈ ਅਦਾਕਾਰਾ ਸ਼ਰਵਰੀ ਵਾਘ, ਜਿਸ ਨੇ ਆਪਣੇ ਸੁਪਰਹਿੱਟ ਗਾਣਿਆਂ ਨਾਲ 400 ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕੀਤਾ ਹੈ। 2024 ਦੀ ਉਭਰਦੀ ਸਟਾਰ ਸ਼ਰਵਰੀ ਨੇ ਸਫਲਤਾ ਦੇ ਝੰਡੇ ਬੁਲੰਦ ਕੀਤੇ ਹਨ। ਉਸ ਦੀ 100 ਕਰੋੜ ਦੀ ਬਲਾਕਬਸਟਰ ਫਿਲਮ ‘ਮੁੰਜਿਆ’ ਅਤੇ ਗਲੋਬਲ ਸਟ੍ਰੀਮਿੰਗ ਹਿੱਟ ‘ਮਹਾਰਾਜ’ ਪਹਿਲਾਂ ਹੀ ਸਫਲਤਾ ਦੇ ਝੰਡੇ ਬੁਲੰਦ ਕਰ ਚੁੱਕੀਆਂ ਹੈ। 

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਖ਼ਿਲਾਫ਼ ਮੁੜ ਸਿੱਖਾਂ ਨੇ ਖੋਲਿਆ ਮੋਰਚਾ, ਕਰ 'ਤਾ ਸਖ਼ਤ ਵਿਰੋਧ

ਇਸ ਦੇ ਨਾਲ ਹੀ ਉਸ ਦੇ ਸੁਪਰਹਿੱਟ ਗਾਣੇ ‘ਤਰਸ’ (ਮੂੰਜਿਆ), ‘ਹਾਂ ਕੇ ਹਾਂ’ (ਮਹਾਰਾਜ) ਅਤੇ ‘ਤੈਨੂ ਖਬਰ ਨਹੀਂ’ (ਮੁੰਜਿਆ) ਨੇ ਯੂ-ਟਿਊਬ ’ਤੇ 400 ਮਿਲੀਅਨ ਵਿਊਜ਼ ਦਾ ਰਿਕਾਰਡ ਪਾਰ ਕਰ ਲਿਆ ਹੈ। ਸ਼ਰਵਰੀ ਕਹਿੰਦੀ ਹੈ, ‘‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ 2024 ਵਿਚ ਤਿੰਨ ਵੱਡੇ ਹਿੱਟ ਗਾਣੇ ਸਨ ਅਤੇ ਖਾਸ ਗੱਲ ਇਹ ਹੈ ਕਿ ਸਾਰੇ ਗਾਣੇ ਵੱਖ-ਵੱਖ ਸ਼ੈਲੀਆਂ ਦੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News