ਗਰਭਵਤੀ ਵਿੰਨੀ ਅਰੋੜਾ ਨੂੰ ਪਰਿਵਾਰ ਦੇ ਰਿਹਾ ਢੇਰ ਸਾਰਾ ਪਿਆਰ, ਬੁਰੀ ਨਜ਼ਰ ਤੋਂ ਬਚਾਉਣ ਲਈ ਭੈਣ ਨੇ ਕੀਤਾ ਇਹ ਕੰਮ

Monday, Jun 13, 2022 - 05:46 PM (IST)

ਗਰਭਵਤੀ ਵਿੰਨੀ ਅਰੋੜਾ ਨੂੰ ਪਰਿਵਾਰ ਦੇ ਰਿਹਾ ਢੇਰ ਸਾਰਾ ਪਿਆਰ, ਬੁਰੀ ਨਜ਼ਰ ਤੋਂ ਬਚਾਉਣ ਲਈ ਭੈਣ ਨੇ ਕੀਤਾ ਇਹ ਕੰਮ

ਮੁੰਬਈ: ‘ਕੁਮਕੁਮ ਭਾਗਯਾ’ ਫ਼ੇਮ ਧੀਰਜ ਧੂਪਰ ਅਤੇ ਉਸ ਦੀ ਪਤਨੀ ਵਿੰਨੀ ਅਰੋੜਾ ਦੀ ਬਹੁਤ ਪਿਆਰੀ ਜੋੜੀ ਹੈ। ਵਿੰਨੀ ਅਰੋੜਾ ਇਸ ਸਮੇਂ ਗਰਭਵਤੀ ਹੈ ਅਤੇ ਆਪਣੀ ਜ਼ਿੰਦਗੀ ਦੇ ਇਸ ਖੂਬਸੂਰਤ ਪਲ ਦਾ ਕਾਫੀ ਆਨੰਦ ਲੈ ਰਹੀ ਹੈ।ਇਸ ਜੋੜੇ ਦੇ ਵਿਆਹ  ਤੋਂ 6 ਸਾਲ ਬਾਅਦ ਮਾਂ ਬਣਨ ਜਾ ਰਹੀ ਵਿੰਨੀ ਅਰੋੜਾ ਇਹ ਪਲ ਨੂੰ ਕੈਮਰੇ ’ਚ ਕੈਦ ਕਰ ਰਹੀ ਹੈ। ਜੋੜਾ ਇਸ ਸਾਲ ਜੁਲਾਈ ’ਚ ਆਪਣੇ ਬੱਚੇ ਦਾ ਸਵਾਗਤ ਕਰੇਗਾ।

Bollywood Tadka

ਇਹ  ਵੀ ਪੜ੍ਹੋ :  ਬੀ ਪਰਾਕ ਨੇ ਲਾਈਵ ਸ਼ੋਅ ਦਾ ਕੀਤਾ ਐਲਾਨ ,15 ਜੂਨ ਨੂੰ ਪਹੁੰਚਣਗੇ ਗੁਰੂਗ੍ਰਾਮ

ਵਿੰਨੀ ਇਸ ਪਲ ਦੀਆਂ ਹਰ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀ ਸਾਂਝੀਆਂ ਕਰ ਰਹੀ ਹੈ। ਇਸ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਬਣਨ ਜਾ ਰਹੀ ਵਿੰਨੀ ਨਾਲ ਉਸ ਭੈਣ ਨਜ਼ਰ ਆ ਰਹੀ ਹੈ।

Bollywood Tadka

 ਜੋ ਉਸ ਦੀ ਨਜ਼ਰ ਉਤਾਰ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।ਲੁੱਕ ਦੀ ਗੱਲ ਕਰੀਏ ਤਾਂ ਵਿੰਨੀ ਨੇ ਰੈੱਡ ਕਲਰ ਦੀ ਇਕ ਡਰੈੱਸ ਪਾਈ ਹੈ।

Bollywood Tadka

ਇਸ ਡਰੈੱਸ ’ਚ ਵਿੰਨੀ ਬੇਹੱਦ ਖੂਬਸੂਰਤ ਲੱਗ ਰਹੀ ਹੈ। 2 ਅਪ੍ਰੈਲ ਨੂੰ ਵਿੰਨੀ ਅਰੋੜਾ ਅਤੇ ਧੀਰਜ ਧੂਪਰ ਨੇ ਆਪਣੇ ਮਾਤਾ-ਪਿਤਾ ਬਣਨ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

Bollywood Tadka

ਇਹ  ਵੀ ਪੜ੍ਹੋ : ਚਾਰ ਮਹੀਨਿਆਂ ’ਚ 50 ਲੱਖ ਤੋਂ ਵਧੇਰੇ ਸੈਲਾਨੀ ਪਹੁੰਚੇ ਦੁਬਈ, ਔਰਤਾਂ ਲਈ ਤੀਸਰਾ ਸਭ ਤੋਂ ਸੁਰੱਖਿਅਤ ਸ਼ਹਿਰ

ਤੁਹਾਨੂੰ ਦੱਸ ਦੇਈਏ ਕਿ ਧੀਰਜ ਅਤੇ ਵਿੰਨੀ ਦੀ ਪਹਿਲੀ ਮੁਲਾਕਾਤ 2009 ’ਚ ਟੀ.ਵੀ. ਸੀਰੀਅਲ ‘ਸਵਰਗ’ ਦੇ ਸੈੱਟ ’ਤੇ ਹੋਈ ਸੀ। ਇਕੱਠੇ ਕੰਮ ਕਰਨ ਦੌਰਾਨ ਦੋਵਾਂ ਨੂੰ ਪਿਆਰ ਹੋ ਗਿਆ। 7 ਸਾਲ ਤੱਕ ਰਿਲੇਸ਼ਨਸ਼ਿਪ ’ਚ ਰਹਿਣ ਤੋਂ ਬਾਅਦ ਦੋਹਾਂ ਨੇ 16 ਨਵੰਬਰ 2016 ਨੂੰ ਦਿੱਲੀ ’ਚ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾ ਲਿਆ ਸੀ।

Bollywood Tadka


author

Anuradha

Content Editor

Related News