'ਲੌਕ ਅੱਪ' ਵਿਜੇਤਾ ਮੁਨਾਵਰ ਨੇ ਗਰਲਫ੍ਰੈਂਡ ਨਾਜ਼ੀਲ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Monday, May 23, 2022 - 01:03 PM (IST)

'ਲੌਕ ਅੱਪ' ਵਿਜੇਤਾ ਮੁਨਾਵਰ ਨੇ ਗਰਲਫ੍ਰੈਂਡ ਨਾਜ਼ੀਲ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ: ‘ਲੌਕ ਅੱਪ’ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਮੁਨਾਵਰ ਫ਼ਾਰੂਕੀ ਲਗਾਤਾਰ ਸੁਰਖੀਆਂ ’ਚ ਬਣੇ ਹਨ। ਮੁਨੱਵਰ ਗਰਲਫ੍ਰੈਂਡ ਨਾਜ਼ਿਲ ਨਾਲ ਰਿਲੇਸ਼ਨਸ਼ਿਪ ’ਚ ਹਨ। ਦੋਵਾਂ ਦੀ 'ਲੋਕ ਅੱਪ' ਪਾਰਟੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆ ਸੀ। ਹਾਲ ਹੀ ’ਚ ਮੁਨਾਵਰ ਅਤੇ ਨਾਜ਼ੀਲ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੇ ਪ੍ਰੀਮੀਅਰ ’ਚ ਪਹੁੰਚੇ ਜਿੱਥੇ ਦੋਵਾਂ ਨੂੰ ਸਪਾਟ ਕੀਤਾ ਗਿਆ। ਮੁਨਾਵਰ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਅਤੇ ਇਸ ਨਾਲ ਇਕ ਪਿਆਰੀ ਕਵੀਤਾ ਲਿਖੀ ਹੈ।

PunjabKesari

ਇਹ ਵੀ ਪੜ੍ਹੋ: ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਇਸ ਅਦਾਕਾਰ ਨੇ ਕੀਤਾ ਰਿਪਲੇਸ

ਤਸਵੀਰਾਂ ’ਚ ਮੁਨਾਵਰ ਨੀਲੇ ਰੰਗ ਦੀ ਸ਼ਰਟ ਅਤੇ ਕਰੀਮ ਪੈਂਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਨਾਜ਼ੀਲ ਗੁਲਾਬੀ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਹੀਲ ਪਾ ਹੋਈ ਹੈ। ਨਾਜ਼ੀਲ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਦੋਵੇਂ ਰੋਮਾਂਟਿਕ ਅੰਦਾਜ਼ 'ਚ ਪੋਜ਼ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: 22 ਸਾਲ ਦੀ ਹੋਈ ਕਿੰਗ ਖ਼ਾਨ ਦੀ ਧੀ ਸੁਹਾਨਾ, ਮਾਂ ਨੇ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ

ਤਸਵੀਰ ਸਾਂਝੀ ਕਰਦੇ ਮੁਨਾਵਰ ਨੇ ਲਿਖਿਆ ‘ਹੁਣ ਨਹੀਂ ਹਾਂ ਅਸੀਂ ਚਰਾਗਾਂ ਦੇ ਮੁਹਤਾਜ, ਉਸ ਦੀਆਂ ਅੱਖਾਂ ਮਹਿਫ਼ਲ ਰੌਸ਼ਨ ਕਰਦੀਆਂ ਨੇ, ਮੈਂ ਕਿਤਾਬਾ ਫ਼ਿਰ ਤੋਂ ਅਲਮਾਰੀ ’ਚ ਰੱਖ ਆਇਆ ਹਾਂ, ਸੁਣਿਆ ਹੈ ਉਹ ਬਾ-ਕਮਾਲ ਇਨਸਾਨ ਪੜ੍ਹਦੀ ਹੈ।’ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਹਿਨਾ ਖ਼ਾਨ ਦੀ ਨਵੀਂ ਫ਼ਿਲਮ ‘ਕੰਟਰੀ ਆਫ਼ ਬਲਾਈਂਡ’ ਦਾ ਪੋਸਟਰ ਰਿਲੀਜ਼

ਤੁਹਾਨੂੰ ਦੱਸ ਦੇਈਏ ਕਿ ਮੁਨਾਵਰ ਨੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਸ਼ੋਅ ਜਿੱਤ ਕੇ ਬਾਹਰ ਆਉਣਗੇ ਫ਼ਿਰ ਹਰ ਕਿਸੇ ਨੂੰ ਗਰਲਫ੍ਰੈਂਡ ਨਾਲ ਜਾਣ-ਪਛਾਣ ਕਰਵਾਈ ਜਾਵੇਗੀ। ਸ਼ੋਅ ਦੌਰਾਨ ਮੁਨੱਵਰ ਨੇ ਸਿਰਫ਼ ਇਸ ਲਈ ਜ਼ਿਕਰ ਨਹੀਂ ਕੀਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਅੰਦਰ ਹੈ ਅਤੇ ਜੇਕਰ ਉਹ ਕੁਝ ਕਹਿਣਗੇ ਤਾਂ ਨਾਜ਼ੀਲ ਜੋ ਬਾਹਰ ਹੈ।

PunjabKesari

ਉਨ੍ਹਾਂ ਲਈ ਮੁਸੀਬਤ ਪੈਦਾ ਹੋਵੇਗੀ ਅਤੇ ਉਹ ਕੁਝ ਵੀ ਨਹੀਂ ਕਰ ਸਕਣਗੇ। ਮੁਨੱਵਰ ਨੇ ਕਿਹਾ ਕਿ ਉਹ ਆਪਣੀ ਪ੍ਰੇਮਿਕਾ ਦੀ ਬਹੁਤ ਸੁਰੱਖਿਆ ਕਰਦੇ ਹਨ ਅਤੇ ਉਸ ਨੂੰ ਕਦੇ ਵੀ ਮੁਸੀਬਤ ’ਚ ਨਹੀਂ ਦੇ ਸਕਦਾ।

PunjabKesari

 


author

Anuradha

Content Editor

Related News