ਧੀ ਦੇ ਜਨਮ ਲੈਂਦੇ ਹੀ ਰਣਵੀਰ ਸਿੰਘ ਦੀ 2 ਸਾਲ ਪੁਰਾਣੀ ਇੱਛਾ ਹੋਈ ਪੂਰੀ, ਹੁਣ ਮਿਲ ਰਹੀਆਂ ਵਧਾਈਆਂ

Monday, Sep 09, 2024 - 11:46 AM (IST)

ਧੀ ਦੇ ਜਨਮ ਲੈਂਦੇ ਹੀ ਰਣਵੀਰ ਸਿੰਘ ਦੀ 2 ਸਾਲ ਪੁਰਾਣੀ ਇੱਛਾ ਹੋਈ ਪੂਰੀ, ਹੁਣ ਮਿਲ ਰਹੀਆਂ ਵਧਾਈਆਂ

ਮੁੰਬਈ (ਬਿਊਰੋ) - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਬੀਤੇ ਦਿਨੀਂ ਨੰਨ੍ਹੀ ਧੀ ਨੂੰ ਜਨਮ ਦਿੱਤਾ ਹੈ। ਗਣੇਸ਼ ਚਤੁਰਥੀ ਦੇ ਇਕ ਦਿਨ ਬਾਅਦ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਲਕਸ਼ਮੀ ਆਈ ਹੈ। ਰਣਵੀਰ ਅਤੇ ਦੀਪਿਕਾ ਨੂੰ ਬੀਤੇ ਸ਼ਨੀਵਾਰ ਸ਼ਾਮ ਮੁੰਬਈ ਦੇ HN ਰਿਲਾਇੰਸ ਹਸਪਤਾਲ ਜਾਂਦੇ ਦੇਖਿਆ ਗਿਆ। ਇਸ ਦਾ ਵੀਡੀਓ ਸਾਹਮਣੇ ਆਉਂਦੇ ਹੀ ਦੀਪਿਕਾ ਦੀ ਡਿਲੀਵਰੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਜੋੜੇ ਨੇ ਇਸ ਸਾਲ 28 ਫਰਵਰੀ ਨੂੰ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

ਰਣਵੀਰ ਬਣਨਾ ਚਾਹੁੰਦਾ ਸੀ ਧੀ ਦਾ ਪਿਤਾ 
ਪਿਤਾ ਬਣਨ ਤੋਂ ਠੀਕ 2-3 ਸਾਲ ਪਹਿਲਾਂ ਰਣਵੀਰ ਸਿੰਘ ਨੇ ਇੱਕ ਸ਼ੋਅ 'ਚ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਇੱਕ ਬੇਟੀ ਦਾ ਪਿਤਾ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੀ ਇਸ ਇੱਛਾ ਦਾ ਜ਼ਿਕਰ ਆਪਣੇ ਗੇਮ ਸ਼ੋਅ 'ਦਿ ਬਿਗ ਪਿਕਚਰ' ‘ਚ ਕੀਤਾ ਸੀ। ਇਕ ਮੁਕਾਬਲੇਬਾਜ਼ ਨਾਲ ਗੱਲ ਕਰਦੇ ਹੋਏ ਰਣਵੀਰ ਸਿੰਘ ਨੇ ਕਿਹਾ ਸੀ, ‘ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਵਿਆਹਿਆ ਹੋਇਆ ਹਾਂ ਅਤੇ ਮੇਰੇ 2-3 ਸਾਲ ‘ਚ ਬੱਚੇ ਹੋਣਗੇ।

2 ਸਾਲ ਬਾਅਦ ਪੂਰੀ ਹੋਈ ਇੱਛਾ
ਉਨ੍ਹਾਂ ਨੇ ਅੱਗੇ ਕਿਹਾ, ''ਮੈਂ ਹਰ ਰੋਜ਼ ਦੀਪਿਕਾ ਦੀਆਂ ਬਚਪਨ ਦੀਆਂ ਤਸਵੀਰਾਂ ਦੇਖਦਾ ਹਾਂ ਅਤੇ ਕਹਿੰਦਾ ਹਾਂ ਕਿ ਜੇਕਰ ਤੁਸੀਂ ਮੈਨੂੰ ਇਸ ਤਰ੍ਹਾਂ ਦੀ ਇੱਕ ਤਸਵੀਰ ਦੇ ਦਿਓ ਤਾਂ ਮੇਰੀ ਜ਼ਿੰਦਗੀ ਤੈਅ ਹੋ ਜਾਵੇਗੀ। ਮੈਂ ਨਾਂ ਵੀ ਸੋਚ ਲਿਆ ਹੈ। ਸ਼ੋਅ ਦੇ 2 ਸਾਲ ਬਾਅਦ ਆਖਿਰਕਾਰ ਅਦਾਕਾਰ ਦੀ ਇਹ ਇੱਛਾ ਪੂਰੀ ਹੋ ਗਈ ਹੈ।''

ਇਹ ਖ਼ਬਰ ਵੀ ਪੜ੍ਹੋ ਹਨੀ ਸਿੰਘ ਨੇ ਗੁਲਜ਼ਾਰ ਦੇ ਗੀਤਾਂ 'ਤੇ ਚੁੱਕੇ ਸਵਾਲ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਵਿਆਹ ਦੇ 6 ਸਾਲ ਬਾਅਦ ਬਣੇ ਮਾਤਾ-ਪਿਤਾ
ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ ਇਟਲੀ ਦੇ ਲੇਕ ਕੋਂਬੋ 'ਚ ਹੋਇਆ ਹੈ। ਦੋਹਾਂ ਦੀ ਮੁਲਾਕਾਤ ‘ਰਾਮ ਲੀਲਾ’ ਦੇ ਸੈੱਟ ‘ਤੇ ਹੋਈ ਸੀ ਅਤੇ ਕਈ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਦੋਹਾਂ ਨੇ 2018 ‘ਚ ਵਿਆਹ ਕਰ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News