''ਬਿਜਲੀ ਬਿਜਲੀ'' ਗੀਤ ''ਤੇ ਇਸ ਪਿਓ-ਧੀ ਨੇ ਹਾਰਡੀ ਸੰਧੂ ਤੇ ਪਲਕ ਤਿਵਾਰੀ ਨੂੰ ਵੀ ਛੱਡਿਆ ਪਿੱਛੇ, ਬਣੇ ਟਰੈਂਡਿੰਗ ''ਚ

Wednesday, Dec 22, 2021 - 11:31 AM (IST)

''ਬਿਜਲੀ ਬਿਜਲੀ'' ਗੀਤ ''ਤੇ ਇਸ ਪਿਓ-ਧੀ ਨੇ ਹਾਰਡੀ ਸੰਧੂ ਤੇ ਪਲਕ ਤਿਵਾਰੀ ਨੂੰ ਵੀ ਛੱਡਿਆ ਪਿੱਛੇ, ਬਣੇ ਟਰੈਂਡਿੰਗ ''ਚ

ਚੰਡੀਗੜ੍ਹ (ਬਿਊਰੋ) - ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿਥੇ ਆਏ ਦਿਨ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਇੰਨ੍ਹੀਂ ਦਿਨੀਂ ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਦਾ ਪੰਜਾਬੀ ਗੀਤ 'ਬਿਜਲੀ-ਬਿਜਲੀ' ਸੋਸ਼ਲ ਮੀਡੀਆ 'ਤੇ ਕਾਫ਼ੀ ਟਰੈਂਡ ਕਰ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਸ ਗੀਤ ਨੂੰ ਲੈ ਕੇ ਕਈ ਰੀਲਸ ਤੇ ਡਾਂਸ ਵੀਡੀਓਜ਼ ਬਣ ਰਹੇ ਹਨ, ਜੋ ਰੋਜ਼ਾਨਾ ਵਾਇਰਲ ਹੋ ਰਹੇ ਹਨ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਲੋਕ ਇਸ ਗੀਤ 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇੱਕ ਛੋਟੀ ਬੱਚੀ ਦਾ ਆਪਣੇ ਪਿਤਾ ਨਾਲ ਹਾਰਡੀ ਸੰਧੂ ਦੇ ਗੀਤ 'ਬਿਜਲੀ-ਬਿਜਲੀ' ਤੇ ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ। ਪਿਓ-ਧੀ ਦੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਪਿਓ-ਧੀ ਦੇ ਇਸ ਡਾਂਸ ਵੀਡੀਓ ਨੂੰ 'ਪਾਬਲੋ ਤੇ ਵੇਰੋਨਿਕਾ' ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਛੋਟੀ ਬੱਚੀ ਦੇ ਡਾਂਸ ਮੂਵਸ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੇ ਹਨ। ਸੋਸ਼ਲ ਮੀਡੀਆ 'ਤੇ ਲੜਕੀ ਦੀਆਂ ਡਾਂਸਿੰਗ ਮੂਵਜ਼ ਦੇ ਨਾਲ-ਨਾਲ ਯੂਜ਼ਰਸ ਉਸ ਦੇ ਐਨਰਜੀ ਲੈਵਲ ਨੂੰ ਵੇਖ ਕੇ ਵੀ ਕਾਫ਼ੀ ਹੈਰਾਨ ਹਨ। ਵਾਇਰਲ ਹੋ ਰਹੀ ਵੀਡੀਓ 'ਚ ਪਾਬਲੋ ਆਪਣੀ ਧੀ ਵੇਰੋਨਿਕਾ ਨਾਲ ਲਾਈਟਨਿੰਗ ਹੁੱਕ ਸਟੈਪ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੂੰ ਆਪਣੀਆਂ ਚਾਲਾਂ ਨੂੰ ਤਾਲਮੇਲ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਸ਼ੀਸ਼ੇ 'ਚ ਦੇਖ ਕੇ ਦੋਵੇਂ ਕਾਫ਼ੀ ਜ਼ਬਰਦਸਤ ਪਰਫਾਰਮੈਂਸ ਦਿੰਦੇ ਨਜ਼ਰ ਆ ਰਹੇ ਹਨ। ਫਿਲਹਾਲ ਇਸ ਵੀਡੀਓ ਨੂੰ ਭਾਰਤ 'ਚ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਗਾਇਕ ਹਾਰਡੀ ਸੰਧੂ ਗੀਤ 'ਬਿਜਲੀ ਬਿਜਲੀ' 30 ਅਕਤੂਬਰ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ 'ਚ ਹਾਰਡੀ ਸੰਧੂ ਨਾਲ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਨੇ ਅਦਾਕਾਰੀ ਕੀਤੀ ਹੈ। ਇਹ ਪਲਕ ਤਿਵਾਰੀ ਦਾ ਡੈਬਿਊ ਗੀਤ ਸੀ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਸ ਗੀਤ ਦੇ ਬੋਲ ਮਸ਼ਹੂਰ ਗੀਤ ਜਾਨੀ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਸੰਗੀਤ ਬੀ ਪਰਾਕ ਵਲੋਂ ਤਿਆਰ ਕੀਤਾ ਗਿਆ ਸੀ। ਇਸ ਗੀਤ ਨੂੰ ਯੂਟਿਊਬ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।


author

sunita

Content Editor

Related News