‘ਪਠਾਨ’ ਤੋਂ ਵਧੇਰੇ ਕਮਾਈ ਕਰ ਚੁੱਕੀਆਂ ਨੇ ਇਹ ਭਾਰਤੀ ਫ਼ਿਲਮਾਂ, ਜਾਣੋ ਕਿਹੜੀਆਂ ਨੇ ਟਾਪ 5 ’ਚ

Thursday, Feb 23, 2023 - 11:41 AM (IST)

‘ਪਠਾਨ’ ਤੋਂ ਵਧੇਰੇ ਕਮਾਈ ਕਰ ਚੁੱਕੀਆਂ ਨੇ ਇਹ ਭਾਰਤੀ ਫ਼ਿਲਮਾਂ, ਜਾਣੋ ਕਿਹੜੀਆਂ ਨੇ ਟਾਪ 5 ’ਚ

ਮੁੰਬਈ (ਬਿਊਰੋ)– ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ‘ਪਠਾਨ’ ਦੁਨੀਆ ਭਰ ’ਚ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ‘ਪਠਾਨ’ ਪਹਿਲੀ ਅਜਿਹੀ ਭਾਰਤੀ ਫ਼ਿਲਮ ਨਹੀਂ ਹੈ, ਜਿਸ ਨੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਦੁਨੀਆ ਭਰ ’ਚ ਕੀਤੀ ਹੈ। ‘ਪਠਾਨ’ ਤੋਂ ਪਹਿਲਾਂ 4 ਫ਼ਿਲਮਾਂ ਇਸ ਕਲੱਬ ’ਚ ਸ਼ਾਮਲ ਹਨ।

‘ਪਠਾਨ’ 1000 ਕਰੋੜ ਕਮਾਉਣ ਵਾਲੀਆਂ ਫ਼ਿਲਮਾਂ ਦੀ ਲਿਸਟ ’ਚ ਪੰਜਵੇਂ ਨੰਬਰ ’ਤੇ ਹੈ। ਹੁਣ ਤਕ ‘ਪਠਾਨ’ ਦੀ ਕਮਾਈ 1004.39 ਕਰੋੜ ਰੁਪਏ ਹੈ। ਚੌਥੇ ਨੰਬਰ ’ਤੇ ‘ਕੇ. ਜੀ. ਐੱਫ. 2’ ਹੈ, ਜਿਸ ਨੇ 1250 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

ਤੀਜੇ ਨੰਬਰ ’ਤੇ 1258 ਕਰੋੜ ਰੁਪਏ ਦੀ ਕਮਾਈ ਨਾਲ ‘ਆਰ. ਆਰ. ਆਰ.’ ਸ਼ਾਮਲ ਹੈ। ਦੂਜੇ ਨੰਬਰ ’ਤੇ ‘ਬਾਹੂਬਲੀ 2’ ਹੈ, ਜਿਸ ਨੇ 1810 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਪਹਿਲੇ ਨੰਬਰ ’ਤੇ ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ਹੈ, ਜਿਸ ਦੀ ਵਰਲਡਵਾਈਡ ਬਾਕਸ ਆਫਿਸ ਕਲੈਕਸ਼ਨ 2200 ਕਰੋੜ ਰੁਪਏ ਹੈ।

PunjabKesari

‘ਪਠਾਨ’ ਨਾਲ ਇਸ ਸਾਲ ਭਾਰਤੀ ਫ਼ਿਲਮ ਇੰਡਸਟਰੀ ਦੀ ਜ਼ਬਰਦਸਤ ਸ਼ੁਰੂਆਤ ਹੋਈ ਹੈ। ਅਜਿਹੇ ’ਚ ਇਸ ਸਾਲ ਕਈ ਹੋਰ ਵੱਡੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਬਾਕਸ ਆਫਿਸ ’ਤੇ ਤੂਫ਼ਾਨ ਲਿਆ ਸਕਦੀਆਂ ਹਨ ਪਰ ਇਹ ਚੀਜ਼ ਇਨ੍ਹਾਂ ਫ਼ਿਲਮਾਂ ਦੇ ਰਿਲੀਜ਼ ਹੋਣ ਨਾਲ ਹੀ ਸਪੱਸ਼ਟ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News