ਸਟਾਈਲਿਸ਼ ਅਤੇ ਫੈਸ਼ਨੇਬਲ ਅੰਦਾਜ਼ ਨੂੰ ਪਸੰਦ ਕਰਦੀ ਹਾਂ : ਨਿਧੀ ਅਗਰਵਾਲ

Thursday, Sep 05, 2024 - 12:42 PM (IST)

ਸਟਾਈਲਿਸ਼ ਅਤੇ ਫੈਸ਼ਨੇਬਲ ਅੰਦਾਜ਼ ਨੂੰ ਪਸੰਦ ਕਰਦੀ ਹਾਂ : ਨਿਧੀ ਅਗਰਵਾਲ

ਮੁੰਬਈ (ਬਿਊਰੋ) - ਸਟਾਈਲਿਸ਼ ਅਤੇ ਫੈਸ਼ਨੇਬਲ ਅੰਦਾਜ਼ ’ਚ ਨਜ਼ਰ ਆ ਰਹੀ ਨਿਧੀ ਅਗਰਵਾਲ ਨੇ ਬਤੌਰ ਮਾਡਲ ਅਪਣਾ ਕਰੀਅਰ ਸ਼ੁਰੂ ਕੀਤਾ ਸੀ। ਸਾਊਥ ਦੀਆਂ ਫਿਲਮਾਂ ’ਚ ਨਾਮ ਕਮਾਉਣ ਤੋਂ ਇਲਾਵਾ ਬਾਲੀਵੁੱਡ ਫਿਲਮਾਂ ’ਚ ਵੀ ਕੰਮ ਕਰ ਚੁੱਕੀ ਨਿਧੀ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਹੈ ਜਿਥੇ ਉੁਹ ਆਪਣੀ ਖੂਬਸੂਰਤ ਅਤੇ ਬੋਲਡ ਫੋਟੋਆਂ ਅਤੇ ਵੀਡੀਓ ਨਾਲ ਸੁਰਖੀਆਂ ’ਚ ਹੈ। ਉਸ ਦਾ ਗਲੈਮਰਸ ਲੁਕ ਫੈਨਸ ਨੂੰ ਵੀ ਕਾਫੀ ਪਸੰਦ ਆਉਂਦਾ ਹੈ। ਉਸ ਨੇ 2017 ’ਚ ਫਿਲਮ ‘ਮੁੰਨਾ ਮਾਈਕਲ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ ਅਤੇ ਆਪਣੇ ਡਾਂਸ ਮੂਵਸ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਨਿਧੀ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਉਹ ਹਮੇਸ਼ਾ ਤੋਂ ਐਕਟ੍ਰੈੱਸ ਬਣਨਾ ਚਾਹੁੰਦੀ ਸੀ। ਹਰ ਵਾਰ ਜਦੋਂ ਉਹ ਐਸ਼ਵਰਿਆ ਰਾਏ ਦੀ ਫੋਟੋ ਹੋਰਡਿੰਗ ’ਤੇ ਦੇਖਦੀ ਤਾਂ ਖੁਦ ਨੂੰ ਕਹਿੰਦੀ ਕਿ ਇਕ ਦਿਨ ਮੇਰਾ ਚਿਹਰਾ ਵੀ ਇਸ ਤਰ੍ਹਾਂ ਫੇਮਸ ਹੋਵੇਗਾ। ਨਿਧੀ ਕਈ ਬਿਊਟੀ ਕਾਂਟੈਸਟਸ ’ਚ ਵੀ ਹਿੱਸਾ ਲੈ ਚੁੱਕੀ ਹੈ। ਉਹ ਕੱਥਕ ਅਤੇ ਬੈਲੇ ਡਾਂਸਰ ਵੀ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਨਿਧੀ ਨੇ ਉਦੋਂ ਵੀ ਸੁਰਖੀਆਂ ਬਟੋਰੀਆਂ ਜਦੋਂ ਉਸ ਦੇ ਅਤੇ ਕ੍ਰਿਕਟਰ ਕੇ. ਐਲ. ਰਾਹੁਲ ਦੇ ਡੇਟ ਕਰਨ ਦੀਆਂ ਖਬਰਾਂ ਆਈਆਂ ਸਨ। ਹਾਲਾਂਕਿ ਇਸ ’ਤੇ ਉਸ ਨੇ ਕਿਹਾ, ‘‘ਹਾਂ, ਮੈਂ ਰਾਹੁਲ ਨਾਲ ਡਿਨਰ ਕਰਨ ਬਾਹਰ ਗਈ ਸੀ। ਰਾਹੁਲ ਅਤੇ ਮੈਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ। ‘‘ਹਾਲਾਂਕਿ ਅਸੀਂ ਬੰਗਲੌਰ ਦੇ ਇਕ ਕਾਲਜ ’ਚ ਨਹੀਂ ਸੀ, ਪਰ ਅਸੀਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ।’’ਉਸ ਨੇ ਕੇ. ਐੱਲ. ਰਾਹੁਲ ਦੇ ਨਾਲ ਆਪਣੀ ਕਿੰਕਅਪ ਦੀਆਂ ਖਬਰਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ, ‘‘ਅਸੀਂ ਦੋਵੇਂ ਚੰਗੇ ਦੋਸਤ ਹਾਂ। ਸਾਡੇ ਦੋਵਾਂ ਦੇ ਬੀਤੇ ਰਿਸ਼ਤੇ ਦੀਆਂ ਖਬਰਾਂ ਕੋਰੀਆਂ ਅਫਵਾਹਾਂ ਹਨ।’’

ਜ਼ਿਕਰਯੋਗ ਹੈ ਕਿ ਹੁਣ ਰਾਹੁਲ ਨੇ ਸੁਨੀਲ ਸ਼ੈੱਟੀ ਦੀ ਬੇਟੀ ਅਥੀਆ ਸ਼ੈੱਟੀ ਨਾਲ ਵਿਆਹ ਕਰ ਲਿਆ ਹੈ। ਉਹ ਜਲਦੀ ਹੀ ਓ. ਟੀ. ਟੀ. ’ਤੇ ਵੀ ਡੈਬਿਊ ਕਰਨ ਵਾਲੀ ਹੈ। ਫਿਲਮ ‘ਡੰਕ’ ਬਾਰੇ ਗੱਲ ਕਰਦੇ ਹੋਏ ਨਿਧੀ ਨੇ ਕਿਹਾ, ‘‘ਤੇਲੁਗੂ, ਤਮਿਲ ਅਤੇ ਹਿੰਦੀ ’ਚ ਕੰਮ ਕਰਨ ਤੋਂ ਬਾਅਦ ਹੁਣ ਮੈਂ ਇਕ ਛੋਟੇ ਇੰਟਰਵਲ ਤੋਂ ਬਾਅਦ ਹਿੰਦੀ ਸਿਨੇਮਾ ’ਚ ਵਾਪਸੀ ਕਰ ਰਹੀ ਹਾਂ।’’‘‘ਮੈਂ ਇਸ ਫਿਲਮ ਦੇ ਨਾਲ-ਨਾਲ ਇਕ ਸਾਊਥ ਫਿਲਮ ’ਤੇ ਵੀ ਕੰਮ ਕਰ ਰਹੀ ਹਾਂ। ਇਸ ਫਿਲਮ ਦਾ ਨਾਮ ਹੈ ਪਰਿਦ੍ਰਿਸ਼।’’

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਉਸ ਨੇ ਕਿਹਾ ਕਿ ਉਨ੍ਹਾਂ ਕੋਲ ਰੋਮਾਂਚਕ ਪ੍ਰਾਜੈਕਟਸ ਦੀ ਭਰਮਾਰ ਹੈ, ‘‘ਮੈਂ ਫਿਊਚਰ ’ਚ ਮਹਾਨ ਪਵਨ ਕਲਿਆਣ ਅਤੇ ‘ਰਾਜਾ ਸਾਬ’ ਦੇ ਨਾਲ ਇਕ ਮਨੋਰਮ ਪੀਰੀਅਡ ਫਿਲਮ ‘ਹਿਰ ਹਰ ਵੀਰਾ ਮੱਲੂ’ ਵਿਚ ਕੰਮ ਕਰ ਰਹੀ ਹਾਂ ਜਿਥੇ ਮੈਂ ਸਾਊਥ ਦੇ ਸੁਪਰਸਟਾਰ ਐਕਟਰ ਪ੍ਰਭਾਸ ਦੇ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹਾਂ। ਮੈਨੂੰ ਇਸ ਫਿਲਮ ਤੋਂ ਆਸ ਬਹੁਤ ਜ਼ਿਆਦਾ ਹੈ ਕਿਉਂਕਿ ਦੋਵੇਂ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ ਜੋ ਕਿ ਵੱਖ-ਵੱਖ ਜ਼ੋਨ ਦੇ ਦਰਸ਼ਕਾਂ ਨੂੰ ਐਂਟਰਟੇਨ ਕਰਨਗੀਆਂ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News