ਐਡਵਾਂਸ ਬੁਕਿੰਗ ’ਚ ‘ਲਾਈਗਰ’ ਦੀ ਜ਼ਬਰਦਸਤ ਸ਼ੁਰੂਆਤ, 25 ਅਗਸਤ ਨੂੰ ਹੋਵੇਗੀ ਰਿਲੀਜ਼

Tuesday, Aug 23, 2022 - 10:50 AM (IST)

ਐਡਵਾਂਸ ਬੁਕਿੰਗ ’ਚ ‘ਲਾਈਗਰ’ ਦੀ ਜ਼ਬਰਦਸਤ ਸ਼ੁਰੂਆਤ, 25 ਅਗਸਤ ਨੂੰ ਹੋਵੇਗੀ ਰਿਲੀਜ਼

ਬਾਲੀਵੁੱਡ ਡੈਸਕ- ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਦੀ ਮੋਸਟ ਅਵੇਟਿਡ ਫ਼ਿਲਮ ‘ਲਾਈਗਰ’ ਰਿਲੀਜ਼ ਲਈ ਤਿਆਰ ਹੈ। ਫ਼ਿਲਮ ਰਾਹੀਂ ਵਿਜੇ ਦੇਵਰਕੋਂਡਾ ਬਾਲੀਵੁੱਡ ’ਚ ਡੈਬਿਊ ਕਰ ਰਹੇ ਹਨ ਜਦਕਿ ਅਨਨਿਆ ਪਾਂਡੇ ਸਾਊਥ ’ਚ ਡੈਬਿਊ ਕਰ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੀ ਐਡਵਾਂਸ ਬੁਕਿੰਗ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਨੂੰ ਦੇਖਦੇ ਹੋਏ ਵਿਜੇ ਦੇਵਰਕੋਂਡਾ ਦੀ ਫ਼ਿਲਮ ਬਾਕਸ ਆਫ਼ਿਸ ’ਤੇ ਨਵੀਂ ਕ੍ਰਾਂਤੀ ਲਿਆ ਸਕਦੀ ਹੈ।

ਦੱਸ ਦੇਈਏ ਕਿ ਸਾਊਥ ’ਚ 20 ਤੇ ਨਾਰਥ ’ਚ 21 ਅਗਸਤ ਤੋਂ ‘ਲਾਈਗਰ’ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਫ਼ਿਲਮ ਨੇ ਪਹਿਲੇ ਹੀ ਦਿਨ ਬੁਕਿੰਗ ’ਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ, ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਵਿਜੇ ਦੇਵਰਕੋਂਡਾ ਦੀ ‘ਲਾਈਗਰ’ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ।

ਇਹ ਵੀ ਪੜ੍ਹੋ : ਨੇਹਾ ਕੱਕੜ ਨੇ ‘ਸੁਪਰਸਟਾਰ ਸਿੰਗਰ 2’ ਦੀ ਸਟੇਜ ’ਤੇ ਮਚਾਈਆਂ ਧੂੰਮਾਂ, ਇਸ ਮੁਕਾਬਲੇਬਾਜ਼ ਨੂੰ ਕਿਹਾ ਜਾਦੂਗਰ

‘ਲਾਈਗਰ’ 25 ਅਗਸਤ ਨੂੰ ਦਰਸ਼ਕਾਂ ਦੇ ਸਾਰੇ ਵਰਗਾਂ ’ਚ ਚਰਚਾ ਤੇ ਦਿਲਚਸਪੀ ਦੀ ਇਕ ਮਜ਼ਬੂਤ ​​​​ਲਹਿਰ ਦੇ ਨਾਲ ਦੁਨੀਆ ਭਰ ’ਚ ਰਿਲੀਜ਼ ਹੋਵੇਗੀ। ਹਿੰਦੀ ਐਡੀਸ਼ਨ 25 ਅਗਸਤ ਨੂੰ ਰਾਤ ਦੇ ਸ਼ੋਅ ਦੇ ਨਾਲ ਖੁੱਲ੍ਹੇਗਾ ਤੇ ਨਿਯਮਤ ਸ਼ੋਅ 26 ਅਗਸਤ ਨੂੰ ਸ਼ੁਰੂ ਹੋਣਗੇ। 25 ਅਗਸਤ ਸਵੇਰ ਤੋਂ ਹੋਰ ਭਾਸ਼ਾਵਾਂ ’ਚ ਨਿਯਮਤ ਸ਼ੋਅ ਹੋਣਗੇ। ਫ਼ਿਲਮ ਦਾ ਨਿਰਦੇਸ਼ਨ ਪੁਰੀ ਜਗਨਨਾਥ ਦੁਆਰਾ ਕੀਤਾ ਗਿਆ ਹੈ ਅਤੇ ਅਦਾਕਾਰ ਵਿਜੇ ਦੇਵਰਕੋਂਡਾ ਜਿਸ ਨੇ ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ : ‘KBC14’ ’ਚ ਆਈ ਅਜਿਹੀ ਪ੍ਰਤੀਯੋਗੀ, ਗੱਲਾਂ ਸੁਣ ਕੇ ਹੈਰਾਨ ਰਹਿ ਗਏ ਬਿੱਗ ਬੀ

ਇਸ ਦੇ ਨਾਲ ਹੀ ਅਨਨਿਆ ਪਾਂਡੇ ਆਪਣੀ ਪਹਿਲੀ ਪੈਨ-ਇੰਡੀਆ ਫ਼ਿਲਮ ਨਾਲ ਸ਼ੁਰੂਆਤ ਕੀਤੀ ਹੈ। ਇਹ ਫ਼ਿਲਮ ਤਾਮਿਲ, ਤੇਲਗੂ, ਕੰਨੜ, ਮਲਿਆਲਮ ਤੇ ਹਿੰਦੀ ਭਾਸ਼ਾਵਾਂ ’ਚ ਰਿਲੀਜ਼ ਹੋ ਰਹੀ ਹੈ। ਅਮਰੀਕੀ ਮੁੱਕੇਬਾਜ਼ ਮਾਈਕ ਟਾਈਸਨ ਦਾ ਵੀ ਫ਼ਿਲਮ ’ਚ ਕੈਮਿਓ ਰੋਲ ਦੱਸਿਆ ਜਾ ਰਿਹਾ ਹੈ ਤੇ ਰਾਮਿਆ ਕ੍ਰਿਸ਼ਨਨ ਵੀ ਫ਼ਿਲਮ ’ਚ ਨਜ਼ਰ ਆਵੇਗੀ।


author

Shivani Bassan

Content Editor

Related News