ਵਿਜੇ ਦੋਵਰਕੋਂਡਾ ਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਦਾ ਪਹਿਲਾ ਗੀਤ ‘ਅਕੜੀ ਪਕੜੀ’ ਰਿਲੀਜ਼

Tuesday, Jul 12, 2022 - 11:24 AM (IST)

ਵਿਜੇ ਦੋਵਰਕੋਂਡਾ ਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਦਾ ਪਹਿਲਾ ਗੀਤ ‘ਅਕੜੀ ਪਕੜੀ’ ਰਿਲੀਜ਼

ਮੁੰਬਈ (ਬਿਊਰੋ)– ਦੱਖਣ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਤੇ ਨੌਜਵਾਨ ਦਿਲਾਂ ਦੀ ਧੜਕਨ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕ ਵਿਜੇ ਤੇ ਅਨਨਿਆ ਨੂੰ ਸਾਲ ਦੇ ਸਭ ਤੋਂ ਵੱਡੇ ਊਰਜਾ ਭਰਪੂਰ ਡਾਂਸ ਟਰੈਕ ’ਚ ਨੱਚਦੇ ਦੇਖਣ ਲਈ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ

ਗੀਤ ਨੂੰ ਸੰਤੋਸ਼ ਵੈਂਕੀ ਤੇ ਸੰਗੀਤਾ ਰਵਿੰਦਰਨਾਥ ਨੇ ਗਾਇਆ ਹੈ। ਗੀਤ ਦੇ ਬੋਲ ਵਾਰਾਦਰਾਜ ਚਿੱਕਾਬਾਲਾਪੁਰਾ, ਮੋਹਸਿਨ ਸ਼ੇਖ ਤੇ ਅਜ਼ੀਮ ਦਿਆਨੀ ਨੇ ਲਿਖੇ ਹਨ।

ਇਹ ਸੰਗੀਤ ਵਿਸ਼ਾਲ ਸਰੋਤਿਆਂ ਨੂੰ ਜੋੜਨ ਦੀ ਸਮਰੱਥਾ ਰੱਖਦਾ ਹੈ। ਟੀਜ਼ਰ ਤੋਂ ਹੀ ਵਿਜੇ ਤੇ ਅਨਨਿਆ ਦੀ ਲੁੱਕ ਤੇ ਕੈਮਿਸਟਰੀ ਦੀ ਚਰਚਾ ਹੋ ਰਹੀ ਸੀ। ਗੀਤ ਦਾ ਸੈੱਟ ਵੀ ਬਹੁਤ ਹੀ ਖ਼ੂਬਸੂਰਤ, ਇਲਾਹੀ ਤੇ ਰੰਗੀਨ ਲੱਗ ਰਿਹਾ ਹੈ।

ਦੋਵਾਂ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਰਾਹੀਂ ਫ਼ਿਲਮ ’ਚ ਆਪਣੀ ਦਿਲਚਸਪੀ ਦਿਖਾਉਂਦਿਆਂ ਗੀਤ ਨੂੰ ਬਹੁਤ ਸਾਰੇ ਲਾਈਕਸ ਤੇ ਟਿੱਪਣੀਆਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਰੀ ਜਗਨਨਾਥ ਵਲੋਂ ਨਿਰਦੇਸ਼ਿਤ ‘ਲਾਈਗਰ’ ਪੈਨ ਇੰਡੀਆ ਫ਼ਿਲਮ ਹੈ, ਜੋ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News