ਭਾਰਤੀ ਦੇ ਪੁੱਤਰ ਨਾਲ ਮਿਲੀ ਦੇਬੀਨਾ ਦੀ ਧੀ, ਕਾਮੇਡੀਅਨ ਦੇ ਲਾਡਲੇ ਨੂੰ ਪਿਆਰ ਨਾਲ ਦੇਖ ਰਹੀ ਲਿਆਨਾ

Tuesday, Aug 02, 2022 - 04:53 PM (IST)

ਭਾਰਤੀ ਦੇ ਪੁੱਤਰ ਨਾਲ ਮਿਲੀ ਦੇਬੀਨਾ ਦੀ ਧੀ, ਕਾਮੇਡੀਅਨ ਦੇ ਲਾਡਲੇ ਨੂੰ ਪਿਆਰ ਨਾਲ ਦੇਖ ਰਹੀ ਲਿਆਨਾ

ਮੁੰਬਈ- ਮਾਂ ਬਣਨਾ ਕਿਸੇ ਵੀ ਔਰਤ ਲਈ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਹੁੰਦਾ ਹੈ। ਮਾਂ ਬਣਨ ਤੋਂ ਬਾਅਦ ਉਸ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਮਾਂ ਸਾਰਾ ਦਿਨ ਆਪਣੇ ਬੱਚੇ ਦੀ ਦੇਖਭਾਲ ’ਚ ਬਿਤਾਉਂਦੀ ਹੈ। ਇਸ ਦੇ ਨਾਲ ਹੀ ਕੰਮਕਾਜੀ ਔਰਤਾਂ ਲਈ ਬੱਚਿਆਂ ਨੂੰ ਸੰਭਾਲਣਾ ਅਤੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅੱਜ ਦੇ ਸਮੇਂ ’ਚ ਔਰਤਾਂ ਆਪਣਾ ਹਰ ਫ਼ਰਜ਼ ਨਿਭਾ ਰਹੀਆਂ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਬੱਚੇ ਅਤੇ ਕੰਮਾਂ ਨੂੰ ਪੂਰੀ ਤਰ੍ਹਾਂ ਨਾਲ ਸੰਭਾਲਿਆ। ਇਸ ਲਿਸਟ ’ਚ ਕਾਮੇਡੀ ਕੁਈਨ ਭਾਰਤੀ ਸਿੰਘ ਦਾ ਨਾਂ ਵੀ ਸ਼ਾਮਲ ਹੈ। ਮਸ਼ਹੂਰ ਮਾਂ ਭਾਰਤੀ ਸਿੰਘ ਕਈ ਮਾਵਾਂ ਲਈ ਪ੍ਰੇਰਣਾ ਬਣ ਗਈ।

PunjabKesari

ਇਹ ਵੀ ਪੜ੍ਹੋ: ਅਕਸ਼ੈ ਨੂੰ ਏਅਰਪੋਰਟ ’ਤੇ ਦੇਖ ਕੇ ਬਜ਼ੁਰਗ ਔਰਤ ਲੱਗ ਗਈ ਰੋਣ, ਇਹ ਦੇਖ ਕੇ ਅਦਾਕਾਰ ਹੋ ਗਏ ਭਾਵੁਕ

ਭਾਰਤੀ ਆਪਣੀ ਡਿਲੀਵਰੀ ਦੇ ਕੁਝ ਦਿਨਾਂ ਦੇ ਅੰਦਰ ਸ਼ੂਟਿੰਗ ’ਤੇ ਵਾਪਸ ਆ ਗਈ। ਇਸ ਦੇ ਨਾਲ ਹੀ ‘ਕਾਮੇਡੀ ਕੁਈਨ’ ਭਾਰਤੀ ਨੇ ਕੰਮ ਤੋਂ ਇਕ ਦਿਨ ਦੀ ਛੁੱਟੀ ਲੈ ਲਈ ਅਤੇ ਪੁੱਤਰ ਲਕਸ਼ੈ ਨਾਲ ਘੁੰਮਣ ਗਈ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਦੇਬੀਨਾ ਬੈਨਰਜੀ ਅਤੇ ਉਨ੍ਹਾਂ ਦੀ ਧੀ ਲਿਆਨਾ ਚੌਧਰੀ ਨਾਲ ਹੋਈ। 

PunjabKesari

ਇਹ ਵੀ ਪੜ੍ਹੋ: ਰਸ਼ਮੀ ਦੇਸਾਈ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਅਦਾਕਾਰਾ ਨੇ ਹੌਟ ਅੰਦਾਜ਼ ’ਚ ਦਿੱਤੇ ਪੋਜ਼

ਭਾਰਤੀ ਸਿੰਘ ਅਤੇ ਦੇਬੀਨਾ ਆਪਣੇ ਬੱਚਿਆਂ ਨਾਲ ‘ਮੌਮ ਡੇਅ ਆਊਟ’ ’ਤੇ ਗਈ। ਆਪਣੀ ਇੰਸਟਾਗ੍ਰਾਮ ਅਕਾਊਂਟ ’ਤੇ ਦੇਬੀਨਾ ਨੇ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ’ਚ ਦੇਬੀਨਾ ਨਿਓਨ ਸ਼ਰਟ ਪ੍ਰਿੰਟਿਡ ਪੈਂਟ ’ਚ ਸਟਾਈਲਿਸ਼ ਲੱਗ ਰਹੀ ਹੈ।  ਇਸ ਦੇ ਧੀ ਨੀਲੇ ਅਤੇ ਚਿੱਟੇ ਰੰਗ ਦੀ ਡਰੈੱਸ ’ਚ ਬੇਹੱਦ ਕਿਊਟ ਲੱਗ ਰਹੀ ਹੈ।

PunjabKesari

ਭਾਰਤੀ ਲਾਲ ਟੀ-ਸ਼ਰਟ ’ਚ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ। ਉਸਨੇ ਇਕ ‘ਗੁਚੀ ਬੈਗ’ ਚੁੱਕਿਆ ਹੋਇਆ ਸੀ। ਇਸ ਦੇ ਨਾਲ ਹੀ ਲਕਸ਼ ਨੀਲੇ ਰੰਗ ਦੀ ਡਰੈੱਸ ’ਚ ਕਾਫੀ ਕਿਊਟ ਲੱਗ ਰਹੀ ਸੀ। ਦੋਵੇਂ ਮੁਸਕਰਾ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਆਪਣੀਆਂ ਬਾਹਾਂ ’ਚ ਲੈ ਕੇ ਕੈਮਰੇ ਸਾਹਮਣੇ ਪੋਜ਼ ਦੇ ਰਹੇ ਹਨ।ਦੇਬੀਨਾ ਨੇ ਤਸਵੀਰ ਦੇ ਉੱਪਰ ਲਿਖਿਆ ਹੈ ਕਿ ‘ਜਦੋਂ ਲਿਊ-ਪੀਊ ਗੋਲਾ ਮਾਵਾਂ ਨਾਲ ਮਿਲੇ।’

PunjabKesari

ਦੱਸ ਦੇਈਏ ਕਿ ਭਾਰਤੀ ਸਿੰਘ 3 ਦਸੰਬਰ 2017 ਨੂੰ ਗੋਆ ’ਚ ਹਰਸ਼  ਲਿੰਬਾਚੀਆ ਨਾਲ ਵਿਆਹ ਕੀਤਾ ਅਤੇ ਚਾਰ ਸਾਲ ਦੇ ਵਿਆਹੁਤਾ ਜੀਵਨ ਤੋਂ ਬਾਅਦ ਉਨ੍ਹਾਂ ਨੇ 3 ਅਪ੍ਰੈਲ 2022 ਨੂੰ ਆਪਣੇ ਪੁੱਤਰ ਲਕਸ਼ ਨੂੰ ਜਨਮ ਦਿੱਤਾ।

PunjabKesari

ਇਸ ਦੇ ਨਾਲ ਦੇਬੀਨਾ ਅਤੇ ਗੁਰਮੀਤ ਚੌਧਰੀ ਨੇ ਵਿਆਹ ਦੇ 10 ਸਾਲ ਬਾਅਦ 3 ਅਪ੍ਰੈਲ 2022 ਨੂੰ ਇਕ  ਪਿਆਰੀ ਧੀ ਨੂੰ ਜਨਮ ਦਿੱਤਾ। ਜਿਸ ਦਾ ਨਾਂ ਲਿਆਨਾ ਚੌਧਰੀ ਰੱਖਿਆ ਗਿਆ।


author

Anuradha

Content Editor

Related News