ਉਰਫ਼ੀ ਜਾਵੇਦ ਲਈ ਨਵੀਂ ਮੁਸੀਬਤ! 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ
Sunday, Mar 12, 2023 - 01:20 AM (IST)
ਮੁੰਬਈ: ਉਰਫ਼ੀ ਜਾਵੇਦ ਅਕਸਰ ਆਪਣੇ ਡ੍ਰੈਸਿੰਗ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਗੀ ਹੈ। ਉਰਫ਼ੀ ਤੇ ਸੋਸ਼ਲ ਮੀਡੀਆ ਇਨਫਲੂਐਂਜ਼ਰ ਫੈਜ਼ਾਨ ਅੰਸਾਰੀ ਵਿਚਾਲੇ ਐਕਟ੍ਰੈੱਸ ਦੇ ਪਹਿਨਾਵੇ ਨੂੰ ਲੈ ਕੇ ਲੜਾਈ ਛਿੜੀ ਹੋਈ ਹੈ, ਜੋ ਹੁਣ ਅਦਾਲਤ ਪਹੁੰਚ ਗਈ ਹੈ। ਫੈਜ਼ਾਨ ਅੰਸਾਰੀ ਨੇ ਉਰਫ਼ੀ 'ਤੇ ਭੜਕੀਲੇ ਕਪੜੇ ਪਾਉਣ, ਮਾਹੌਲ ਖ਼ਰਾਬ ਕਰਨ ਤੇ ਇਕ ਭਾਈਚਾਰੇ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ। ਅੰਸਾਰੀ ਦਾ ਕਹਿਣਾ ਹੈ ਕਿ ਜੇਕਰ ਉਰਫ਼ੀ ਨੇ ਆਪਣੇ ਕਪੜੇ ਪਾਉਣ ਦੇ ਢੰਗ ਨੰ ਠੀਕ ਨਾ ਕੀਤਾ ਤਾਂ ਉਹ ਉਸ ਨੂੰ ਮੁੰਬਈ ਵਿਚ ਰਹਿਣ ਨਹੀਂ ਦੇਣਗੇ।
ਇਹ ਖ਼ਬਰ ਵੀ ਪੜ੍ਹੋ - ਰਾਘਵ ਚੱਢਾ ਦਾ ਕੇਂਦਰ 'ਤੇ ਤਿੱਖਾ ਹਮਲਾ, "ਭਾਜਪਾ 'ਚ ਸ਼ਾਮਲ ਹੁੰਦਿਆਂ ਹੀ ਮੁੱਕ ਜਾਂਦੇ ਨੇ CBI-ED ਦੇ ਮਾਮਲੇ"
ਫੈਜ਼ਾਨ ਅੰਸਾਰੀ ਨੇ ਕੁੱਝ ਸਮਾਂ ਪਹਿਲਾਂ ਉਰਫ਼ੀ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਐਕਟ੍ਰੈੱਸ ਦੇ ਖ਼ਿਲਾਫ਼ ਮੌਲਾਨਾਵਾਂ ਨੂੰ ਸ਼ਿਕਾਇਤ ਕਰ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ਼ ਫ਼ਤਵਾ ਕੱਢਿਆ ਜਾਵੇ, ਐਕਟ੍ਰੈੱਸ ਦੇ ਇੰਤਕਾਲ ਤੋਂ ਬਾਅਦ ਉਨ੍ਹਾਂ ਨੂੰ ਕਬਰਸਤਾਨ ਵਿਚ ਦਫ਼ਨਾਉਣ ਦੀ ਜਗ੍ਹਾ ਨਹੀਂ ਦਿੱਤੀ ਜਾਵੇਗੀ। ਉਰਫ਼ੀ ਜਾਵੇਦ ਨੇ ਇਸਲਾਮ ਨੂੰ ਬਦਨਾਮ ਕੀਤਾ ਹੈ ਤੇ ਆਪਣੇ ਪਹਿਨਾਵੇ ਨਾਲ ਪੂਰੇ ਭਾਈਚਾਰੇ ਨੂੰ ਸ਼ਰਮਸਾਰ ਕੀਤਾ ਹੈ। ਹੁਣ ਫੈਜ਼ਾਨ ਅੰਸਾਰੀ ਨੇ ਉਰਫ਼ੀ ਜਾਵੇਦ ਨੂੰ ਹਾਈ ਕੋਰਟ ਵਿਚ ਘੜੀਸ ਲਿਆ ਹੈ ਤੇ ਨੋਟਿਸ ਭੇਜਿਆ ਹੈ। ਫੈਜ਼ਾਨ ਨੇ ਸ਼ੁੱਕਰਵਾਰ ਨੂੰ ਆਪਣੇ ਵਕੀਲ ਦੇ ਨਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਬੰਬੇ ਹਾਈ ਕੋਰਟ ਵੀ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਟੱਪ ਪੰਜਾਬ ਆ ਵੜਿਆ ਇਕ ਹੋਰ ਪਾਕਿਸਤਾਨੀ, BSF ਨੇ 2 ਦਿਨਾਂ 'ਚ ਫੜਿਆ ਤੀਜਾ ਘੁਸਪੈਠੀਆ
ਫੈਜ਼ਾਨ ਅੰਸਾਰੀ ਨੇ ਕਿਹਾ, "ਉਰਫ਼ੀ ਜਾਵੇਦ ਬੜੀ ਡਰਪੋਕ ਕੁੜੀ ਹੈ। ਉਹ ਇਕੱਲੇ 'ਚ ਕੁੱਝ ਵੀ ਕਰਦੀ ਹੈ ਤੇ ਮੀਡੀਆ ਵਿਚ ਆ ਕੇ ਇੰਟਰਵੀਊ ਦੇ ਦਿੰਦੀ ਹੈ। ਉਨ੍ਹਾਂ ਵਿਚ ਸਾਹਮਣੇ ਆ ਕੇ ਕੁੱਝ ਵੀ ਕਹਿਣ ਦੀ ਹਿੰਮਤ ਨਹੀਂ ਹੈ। ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਹਿੰਮਤ ਹੈ ਤਾਂ ਆ ਕੇ ਫੈਜ਼ਾਨ ਅੰਸਾਰੀ ਦਾ ਸਾਹਮਣਾ ਕਰੋ। ਉਹ ਪੂਰੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਹੁਣ ਮੈਂ ਉਨ੍ਹਾਂ ਨੂੰ ਹਾਈ ਕੋਰਟ ਵਿਚ ਘੜੀਸਨ ਦੀ ਮੰਗ ਕਰ ਰਿਹਾ ਹਾਂ। ਉਰਫ਼ੀ ਜਾਵੇਦ ਦੇ ਨਾਲ ਮੇਰੀ ਲੜਾਈ ਕਾਫ਼ੀ ਪਹਿਲਾਂ ਤੋਂ ਚੱਲ ਰਹੀ ਹੈ। ਮੈਂ ਕਾਫ਼ੀ ਮਸਜਿਦ ਤੇ ਕਬਰਸਤਾਨ ਵਿਚ ਲੈਟਰ ਦੇ ਚੁੱਕਿਆ ਹਾਂ। ਦਿੱਲੀ ਤੇ ਮੁੰਬਈ ਵਿਚ ਵੀ ਲੈਟਰ ਦੇ ਚੁੱਕਿਆ ਹਾਂ। ਹੁਣ ਉਰਫ਼ੀ ਜਾਵੇਦ ਦੇ ਖ਼ਿਲਾਫ਼ ਲੀਗਲ ਐਕਸ਼ਨ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਅਦਾਲਤ ਵਿਚ ਘੜੀਸ ਰਿਹਾ ਹਾਂ ਤੇ ਉਨ੍ਹਾਂ ਨੂੰ ਲੈਟਰ ਦੇਣ ਜਾ ਰਿਹਾ ਹਾਂ।"
ਇਹ ਖ਼ਬਰ ਵੀ ਪੜ੍ਹੋ - ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਲੱਗੀ ਭਿਆਨਕ ਅੱਗ
ਫੈਜ਼ਾਨ ਅੰਸਾਰੀ ਨੇ ਅੱਗੇ ਕਿਹਾ ਕਿ, "ਉਹ ਬਹੁਤ ਹੀ ਖ਼ਰਾਬ ਕੁੜੀ ਹੈ ਤੇ ਪੂਰੇ ਮੁੰਬਈ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਉਰਫ਼ੀ ਦੇ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤ ਵੀ ਦਰਜ ਹੋ ਚੁੱਕੀ ਹੈ। ਪੁਲਸ ਅਫ਼ਸਰ ਵੀ ਚਾਹੁੰਦੇ ਹਨ ਕਿ ਅਜਿਹਾ ਮਾਹੌਲ ਨਹੀਂ ਹੋਣਾ ਚਾਹੀਦਾ। ਹੁਣ ਉਰਫ਼ੀ ਜਾਵੇਦ ਦਾ ਬਚਣਾ ਅਸੰਭਵ ਹੈ। ਉਨ੍ਹਾਂ ਨੂੰ ਆਪਣੀ ਹੱਦ ਅਤੇ ਹਾਲਤ ਬਦਲਣੀ ਪਵੇਗੀ। ਕਪੜੇ ਪਾਉਣ ਦਾ ਜੋ ਢੰਗ ਹੈ, ਉਹ ਬਦਲਣਾ ਪਵੇਗਾ। ਜੇਕਰ ਮੁੰਬਈ ਵਿਚ ਰਹਿਣ ਹੈ ਤਾਂ ਉਰਫ਼ੀ ਜਾਵੇਦ ਨੂੰ ਆਪਣਾ ਸਭ ਕੁੱਝ ਬਦਲਣਾ ਪਵੇਗਾ। ਨਹੀਂ ਤਾਂ ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਮੁੰਬਈ ਵਿਚ ਰਹਿਣ ਨਹੀਂ ਦੇਵਾਂਗਾ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।