ਗੋਵਿੰਦਾ ਨੂੰ ਕੰਮ ਦਿਵਾਉਣ ਵਾਲਾ ਲੀਲਾਧਰ ਸਾਵੰਤ ਅੱਜ ਝੱਲ ਰਿਹੈ ਵਿੱਤੀ ਸੰਕਟ, ਹਾਲਤ ਦੇਖ ਨਮ ਹੋ ਜਾਣਗੀਆਂ ਅੱਖਾਂ

07/02/2021 5:28:38 PM

ਮੁੰਬਈ (ਬਿਊਰੋ)– ਅਕਸਰ ਅਸੀਂ ਸੁਣਿਆ ਤੇ ਵੇਖਿਆ ਹੈ ਕਿ ਫ਼ਿਲਮ ਇੰਡਸਟਰੀ ’ਚ ਕੰਮ ਕਰਨ ਵਾਲਿਆਂ ਦੀ ਦੁਨੀਆ ਰੰਗੀਨ ਤੇ ਖੁਸ਼ ਹੁੰਦੀ ਹੈ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਦਾਦਾ ਸਾਹਿਬ ਫਾਲਕੇ ਵਰਗੇ ਐਵਾਰਡ ਪ੍ਰਾਪਤ ਕਰਨ ਵਾਲੇ ਇਕ ਕਲਾ ਨਿਰਦੇਸ਼ਕ ਦੀ ਜ਼ਿੰਦਗੀ ਖ਼ਰਾਬ ਹੋ ਗਈ ਹੈ। ਕਲਾ ਨਿਰਦੇਸ਼ਕ ਲੀਲਾਧਰ ਸਾਵੰਤ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਨਾਲ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ ਜੌਲਕਾ ਪਿੰਡ ’ਚ ਰਹਿ ਰਹੇ ਹਨ।

PunjabKesari

ਲੀਲਾਧਰ ਸਾਵੰਤ ਬਾਰੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਸ ਨੇ 25 ਸਾਲਾਂ ਤਕ ਫ਼ਿਲਮ ਜਗਤ ’ਚ ਕੰਮ ਕੀਤਾ ਹੈ। ਲੀਲਾਧਰ ਸਾਵੰਤ ਫ਼ਿਲਮਾਂ ’ਚ ਸਟੇਜ ਬਣਾਉਂਦੇ ਸਨ। ਉਸ ਨੇ ਕੁੱਲ 177 ਫ਼ਿਲਮਾਂ ਜਿਵੇਂ ਕਿ ‘ਸਾਗਰ’, ‘ਹੱਤਿਆ’, ‘110 ਦਿਨ’, ‘ਦੀਵਾਨਾ’ ਤੇ ‘ਹਦ ਕਰ ਦੀ ਆਪਨੇ’ ’ਚ ਕਲਾ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਉਸ ਨੂੰ ਸਰਵਉੱਚ ਪੁਰਸਕਾਰ ਦਾਦਾ ਸਾਹਿਬ ਫਾਲਕੇ ਵੀ ਮਿਲਿਆ ਪਰ ਇਹ ਕਿਹਾ ਜਾਂਦਾ ਹੈ ਕਿ ਚਾਂਦਨੀ ਦੇ ਚਾਰ ਦਿਨ ਫਿਰ ਹਨੇਰੀ ਰਾਤ, ਲੀਲਾਧਰ ਸਾਵੰਤ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ।

PunjabKesari

ਉਸ ਦੀ ਜੀਵਨਸਾਥੀ ਪੁਸ਼ਪਾ ਨੇ ਦੱਸਿਆ ਕਿ ਉਸ ਦੀ ਬਾਈਪਾਸ ਸਰਜਰੀ ਤੇ 2 ਦਿਮਾਗ ਦੇ ਹੈਮਰੈਜ ਹੋਣ ਕਾਰਨ ਸਾਰੀ ਜਮ੍ਹਾ ਪੂੰਜੀ ਇਲਾਜ ’ਚ ਖਰਚ ਹੋ ਚੁੱਕੀ ਹੈ। ਸਿਰਫ ਇਹੀ ਨਹੀਂ, ਹੱਸ ਕੇ ਬੋਲਣ ਵਾਲੇ ਲੀਲਾਧਰ ਦੀ ਜੀਭ ਵੀ ਉਸ ਨੂੰ ਛੱਡ ਗਈ ਹੈ। ਲੀਲਾਧਰ ਦੀ ਪਤਨੀ ਨੇ ਦੱਸਿਆ ਕਿ ਗੋਵਿੰਦਾ ਨੂੰ ਲੀਲਾਧਰ ਨੇ ‘ਹੱਤਿਆ’ ਫ਼ਿਲਮ ਦੇ ਡਾਇਰੈਕਟਰ ਕੀਰਤੀ ਕੁਮਾਰ ਨੂੰ ਗੋਵਿੰਦਾ ਨੂੰ ਫ਼ਿਲਮ ’ਚ ਕੰਮ ਦਿਵਾਉਣ ਦੀ ਸਿਫਾਰਿਸ਼ ਕੀਤੀ ਸੀ।

PunjabKesari

ਪੁਸ਼ਪਾ ਨੇ ਦੱਸਿਆ ਕਿ ਚੰਗਾ ਪੜਾਅ ਸੀ ਜੋ ਲੰਘ ਗਿਆ। ਇਸ ਸਮੇਂ ਸਾਵੰਤ ਜੋੜਾ ਆਪਣੇ ਘਰ ਨੂੰ ਛੱਡ ਕਿਰਾਏ ’ਤੇ ਰਹਿ ਰਿਹਾ ਹੈ। ਪੁਸ਼ਪਾ ਨੇ ਲੀਲਾਧਰ ਸਾਵੰਤ ਨੂੰ ਜਾਣਨ ਤੇ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਕਲਾ ਨਿਰਦੇਸ਼ਕ ਸਾਵੰਤ ਦੀ ਇਕ ਧੀ ਹੈ, ਜਿਸ ਦਾ ਵਿਆਹ ਹੋਇਆ ਹੈ। ਇਕ ਬੇਟਾ ਵੀ ਸੀ ਪਰ ਉਸ ਦੀ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਕੈਂਸਰ ਨਾਲ ਮੌਤ ਹੋ ਗਈ।

PunjabKesari

ਲੀਲਾਧਰ ਸਾਵੰਤ ਦੁਆਰਾ ਪ੍ਰਾਪਤ ਕੀਤੇ ਪੁਰਸਕਾਰ ਘਰ ਦੀ ਸਜਾਵਟ ਨੂੰ ਸ਼ਿੰਗਾਰ ਰਹੇ ਹਨ ਪਰ ਅੱਜ ਵੀ ਲੀਲਾਧਰ ਸਾਵੰਤ ਉਨ੍ਹਾਂ ਪੁਰਸਕਾਰਾਂ ਨੂੰ ਬਾਹਰ ਕੱਢਦੇ ਹਨ ਤੇ ਇਸ ’ਤੇ ਇਕੱਠੀ ਹੋਈ ਧੂੜ ਸਾਫ ਕਰਦੇ ਹਨ। ਦਿਮਾਗ ’ਚ ਖ਼ੂਨ ਦੀ ਘਾਟ ਕਾਰਨ 2 ਵਾਰ ਲੀਲਾਧਰ ਸਾਵੰਤ ਦੀ ਯਾਦਾਸ਼ਤ ਘੱਟ ਗਈ ਹੈ। ਉਹ ਬਹੁਤ ਬੋਲਣਾ ਚਾਹੁੰਦਾ ਹੈ ਪਰ ਜੀਭ ਨੇ ਹਾਰ ਮੰਨ ਲਈ ਹੈ। ਲੀਲਾਧਰ ਸਾਵੰਤ ਦੀ ਤਰਸਯੋਗ ਸਥਿਤੀ ਨੂੰ ਵੇਖਦਿਆਂ ਅੱਖਾਂ ਨਮ ਹੋ ਜਾਂਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News