ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਲਈ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ- ‘ਮੈਂ ਆਪਣੇ ਹੱਥਾਂ ਨਾਲ ਮਾਰਿਆ’

Thursday, Jun 02, 2022 - 04:44 PM (IST)

ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਲਈ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ- ‘ਮੈਂ ਆਪਣੇ ਹੱਥਾਂ ਨਾਲ ਮਾਰਿਆ’

ਚੰਡੀਗੜ੍ਹ (ਬਿਊਰੋ)– ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਨੂੰ ਸਚਿਨ ਬਿਸ਼ਨੋਈ ਕਹਿਣ ਵਾਲੇ ਸ਼ਖ਼ਸ ਨੇ ਖ਼ੁਦ ਨਿਊਜ਼ 18 ਨੂੰ ਫੋਨ ਕਰਕੇ ਕੀਤਾ ਹੈ।

ਫੋਨ ਰਿਕਾਰਡਿੰਗ ਮੁਤਾਬਕ ਸਚਿਨ ਬਿਸ਼ਨੋਈ ਨੇ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਹੈ। ਫੋਨ ਰਿਕਰਾਡਿੰਗ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲਾ ਦਾ ਹੱਥ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਨ ’ਚ ਵੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

ਸਚਿਨ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਆਦਰਸ਼ ਤੇ ਮਾਮਾ ਦੱਸਿਆ ਹੈ, ਉਥੇ ਗੋਲਡੀ ਬਰਾੜ ਨੂੰ ਵੱਡਾ ਭਰਾ ਦੱਸਿਆ ਹੈ। ਸਚਿਨ ਨੇ ਕਿਹਾ ਕਿ ਉਸ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਉਹ ਸਿਰਫ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਰਹੇ ਹਨ। ਫੋਨ ਰਿਕਾਰਡਿੰਗ ’ਚ ਸਚਿਨ ਇਹ ਵੀ ਕਹਿ ਰਿਹਾ ਹੈ ਕਿ ਇਕ ਵਾਰ ਢੰਗ ਨਾਲ ਪਤਾ ਲਗਾਇਆ ਜਾਵੇ ਕਿ ਸਿੱਧੂ ਮੂਸੇ ਵਾਲਾ ਕਿਹੜੀ-ਕਿਹੜੀ ਗਤੀਵਿਧੀ ’ਚ ਸ਼ਾਮਲ ਸੀ।

ਲਾਰੈਂਸ ਬਿਸ਼ਨੋਈ ਗੈਂਗ ਨੇ ਪਹਿਲਾਂ ਹੀ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ ਪਰ ਸਚਿਨ ਬਿਸ਼ਨੋਈ ਵਲੋਂ ਨਿੱਜੀ ਚੈਨਲ ਨੂੰ ਫੋਨ ਕਰਕੇ ਕਤਲ ਦਾ ਕਾਰਨ ਦੱਸਣਾ ਬੇਹੱਦ ਹੈਰਾਨੀ ਭਰਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਤੇ ਇੰਟੈਲੀਜੈਂਸ ਇਸ ਫੋਨ ਰਿਕਾਰਡਿੰਗ ’ਤੇ ਕੀ ਕਾਰਵਾਈ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News