ਲਾਰੈਂਸ ਦੀ ਸਿਆਸਤ ''ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

Friday, Jun 12, 2026 - 02:49 PM (IST)

ਲਾਰੈਂਸ ਦੀ ਸਿਆਸਤ ''ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਅਦਾਕਾਰ ਅਤੇ ਫਿਲਮ ਨਿਰਮਾਤਾ ਰਾਘਵ ਲਾਰੈਂਸ ਨੇ ਅਧਿਕਾਰਤ ਤੌਰ 'ਤੇ ਰਾਜਨੀਤੀ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਪਣੇ ਸਭ ਤੋਂ ਚੰਗੇ ਦੋਸਤ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਦੁਆਰਾ ਖਾਲੀ ਕੀਤੀ ਗਈ ਤ੍ਰਿਚੀ ਪੂਰਬੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ।

ਇਹ ਵੀ ਪੜ੍ਹੋ: ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

PunjabKesari

X 'ਤੇ ਇੱਕ ਪੋਸਟ ਵਿੱਚ ਲਾਰੈਂਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਪੈਸਾ ਕਮਾਉਣਾ ਜਾਂ ਕੋਈ ਅਹੁਦਾ ਹਾਸਲ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਵਿਚਾਰ ਸੀ ਕਿ ਜੇਕਰ ਕੋਈ ਵਿਅਕਤੀ, ਜਿਸ 'ਤੇ ਉਹ ਵਿਸ਼ਵਾਸ ਕਰਦੇ ਹਨ ਅਤੇ ਜੋ ਉਨ੍ਹਾਂ ਦੇ ਕਰੀਬ ਹੈ, ਰਾਜਨੀਤੀ ਵਿੱਚ ਆਉਂਦਾ ਹੈ ਤਾਂ ਉਹ ਉਸ ਵਿਅਕਤੀ ਨਾਲ ਖੜ੍ਹੇ ਹੋਣਗੇ ਅਤੇ ਸਮਾਜ ਦੀ ਸੇਵਾ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ, "ਅੱਜ, ਹਾਲਾਤ ਮੈਨੂੰ ਇੱਕ ਅਜਿਹੇ ਮੋੜ 'ਤੇ ਲੈ ਆਏ ਹਨ, ਜਿੱਥੇ ਮੈਨੂੰ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਦੀ ਜ਼ਰੂਰਤ ਹੈ।"

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

PunjabKesari

ਸ਼ੁੱਕਰਵਾਰ ਨੂੰ ਸਾਂਝੀ ਕੀਤੀ ਗਈ ਇਕ 18 ਮਿੰਟ ਦੀ ਵੀਡੀਓ ਵਿਚ ਲਾਰੈਂਸ ਨੇ ਰਾਜਨੀਤੀ ਦੇ ਬਾਰੇ ਵਿਚ ਆਪਣੀ ਸਮਝ, ਰਾਜਨੀਤੀ 'ਤੇ ਆਪਣੀ ਮਾਂ ਦਾ ਨਜ਼ਰੀਆ ਅਤੇ ਕੁੱਝ ਮਹੱਤਵਰੂਪਨ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਲੋਕਾਂ ਨੂੰ ਵੀਡੀਓ ਨੂੰ ਅੰਤ ਤੱਕ ਦੇਖਣ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ, "ਤੁਹਾਡੀ ਸਲਾਹ ਅਤੇ ਮਾਰਗਦਰਸ਼ਨ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ ਕਿਉਂਕਿ ਮੈਂ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਇਹ ਮਹੱਤਵਪੂਰਨ ਕਦਮ ਚੁੱਕ ਰਿਹਾਂ ਹਾਂ।"

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, ਹਾਲ ਹੀ 'ਚ ਰਿਲੀਜ਼ ਹੋਇਆ ਸੀ ਨਵਾਂ ਗਾਣਾ

PunjabKesari

ਉਨ੍ਹਾਂ ਵੀਡੀਓ ਵਿੱਚ ਕਿਹਾ ਕਿ ਜਦੋਂ ਰਜਨੀਕਾਂਤ ਨੇ ਰਾਜਨੀਤੀ ਵਿੱਚ ਨਾ ਉਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਰਾਜਨੀਤੀ ਵਿਚ ਆਉਣ ਲਈ ਆਪਣੀ ਮਾਂ ਤੋਂ ਇਜਾਜ਼ਤ ਮੰਗੀ ਸੀ ਪਰ ਉਹ ਕਦੇ ਸਹਿਮਤ ਨਹੀਂ ਹੋਈ। ਬਾਅਦ ਵਿਚ ਜਦੋਂ ਵਿਜੇ ਨੇ ਤਾਮਿਲਨਾਡੂ ਵਿਧਾਨਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਤਾਂ ਉਨ੍ਹਾਂ ਦੀ ਮਾਂ ਦਾ ਨਜ਼ਰੀਆ ਬਦਲ ਗਿਆ ਅਤੇ ਉਨ੍ਹਾਂ ਨੇ ਮੈਨੂੰ ਰਾਜਨੀਤੀ ਵਿੱਚ ਜਾਣ ਲਈ ਹਰੀ ਝੰਡੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਇਸ ਅਦਾਕਾਰ ਨੇ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ ! ਫਿਰ 47 ਸਾਲ ਦੀ ਉਮਰ 'ਚ ਛੱਡ'ਤੀ ਦੁਨੀਆ

PunjabKesari

ਉਨ੍ਹਾਂ ਨੇ ਅੱਗੇ ਆਪਣੇ ਪ੍ਰਸ਼ੰਸਕਾਂ ਅਤੇ ਜਨਤਾ ਨੂੰ ਕਮੈਂਟਾਂ ਵਿਚ ਆਪਣੀ ਸਲਾਹ ਅਤੇ ਮਾਰਗਦਰਸ਼ਨ ਦੀ ਮੰਗ ਕੀਤੀ ਹੈ। ਜੇਕਰ ਤੁਸੀਂ "ਨਹੀਂ" ਕਹਿੰਦੇ ਹੋ, ਤਾਂ ਮੈਂ ਰਾਜਨੀਤੀ ਵਿੱਚ ਨਹੀਂ ਆਵਾਂਗਾ ਅਤੇ ਸਮਾਜ ਦੀ ਆਪਣੀ ਨਿਰਸਵਾਰਥ ਸੇਵਾ ਜਾਰੀ ਰੱਖਾਂਗਾ। ਪਰ ਜੇਕਰ ਤੁਸੀਂ "ਹਾਂ" ਕਹਿੰਦੇ ਹੋ, ਤਾਂ ਮੈਂ ਰਾਜਨੀਤੀ ਵਿੱਚ ਆਉਣ ਲਈ ਤਿਆਰ ਹਾਂ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਇਹ ਯਾਤਰਾ ਕਦੋਂ ਅਤੇ ਕਿਸ ਨਾਲ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਹਾਂ।" ਫਿਲਹਾਲ, ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਿਜੇ ਦੀ ਪਾਰਟੀ ਤਾਮਿਲਗਾ ਵੈਟਰੀ ਕੜਗਮ (TVK) ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News