ਖ਼ੁਲਾਸਾ : ਲਤਾ ਮੰਗੇਸ਼ਕਰ ਨੂੰ ਮਾਰਨ ਲਈ ਦਿੱਤਾ ਗਿਆ ਸੀ ਜਹਿਰ, 3 ਮਹੀਨੇ ਹਾਲਤ ਰਹੀ ਖ਼ਰਾਬ

11/28/2020 12:04:28 PM

ਮੁੰਬਈ (ਬਿਊਰੋ) : ਸੁਰਾਂ ਦੀ ਕੋਕੀਲਾ ਲਤਾ ਮੰਗੇਸ਼ਕਰ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ 33 ਸਾਲਾਂ ਦੀ ਸੀ ਤਾਂ ਕਿਸੇ ਨੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹੁਣ ਲਤਾ ਮੰਗੇਸ਼ਕਰ ਨੇ ਖ਼ੁਦ ਇਸ ਕਹਾਣੀ ਤੋਂ ਪਰਦਾ ਹਟਾ ਦਿੱਤਾ ਹੈ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ, 'ਅਸੀਂ ਮੰਗੇਸ਼ਕਰਜ਼ ਇਸ ਬਾਰੇ ਗੱਲਬਾਤ ਨਹੀਂ ਕਰਦੇ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਪੜਾਅ ਸੀ। ਮੈਂ ਇੰਨੀ ਕਮਜ਼ੋਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਬਿਸਤਰੇ ਤੋਂ ਮੁਸ਼ਕਿਲ ਨਾਲ ਉੱਠ ਪਾਉਂਦੀ ਸੀ ਕਿ ਮੈਂ ਆਪਣੇ ਦਮ 'ਤੇ ਚੱਲ ਫਿਰ ਵੀ ਨਹੀਂ ਸਕਦੀ ਸੀ।' 

ਖ਼ਬਰਾਂ ਅਨੁਸਾਰ ਜਦੋਂ ਲਤਾ ਤੋਂ ਪੁੱਛਿਆ ਗਿਆ, ਕੀ ਇਹ ਸੱਚ ਹੈ ਕਿ ਡਾਕਟਰਾਂ ਨੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਕਦੇ ਨਹੀਂ ਗਾ ਸਕੋਗੇ? ਤਾਂ ਜਵਾਬ 'ਚ ਉਨ੍ਹਾਂ ਨੇ ਕਿਹਾ, 'ਇਹ ਸਹੀ ਨਹੀਂ ਹੈ। ਇਹ ਇਕ ਕਾਲਪਨਿਕ ਕਹਾਣੀ ਹੈ, ਜੋ ਮੇਰੇ ਜ਼ਹਿਰ ਦੇ ਆਲੇ ਦੁਆਲੇ ਬਣੀ ਹੋਈ ਹੈ। ਡਾਕਟਰ ਨੇ ਮੈਨੂੰ ਨਹੀਂ ਦੱਸਿਆ ਕਿ ਮੈਂ ਕਦੇ ਗਾ ਨਹੀਂ ਸਕਾਂਗੀ। ਸਾਡੇ ਪਰਿਵਾਰਕ ਡਾਕਟਰ, ਜਿਸ ਨੇ ਮੈਨੂੰ ਤੰਦਰੁਸਤ ਕੀਤਾ। ਆਰ. ਪੀ. ਕਪੂਰ ਨੇ ਤਾਂ ਮੈਨੂੰ ਇਹ ਵੀ ਕਿਹਾ ਕਿ ਉਹ ਮੇਰੇ ਨਾਲ ਖੜ੍ਹਨਗੇ ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਕੋਈ ਗਲਤਫਹਿਮੀ ਹੋਈ ਸੀ, ਮੈਂ ਆਪਣੀ ਆਵਾਜ਼ ਨਹੀਂ ਗਵਾਈ ਸੀ।'

ਤਿੰਨ ਮਹੀਨੇ ਤੱਕ ਬੈੱਡ 'ਤੇ ਰਹੀ ਸੀ ਲਤਾ ਜੀ
ਲਤਾ ਅਨੁਸਾਰ, ਡਾ. ਕਪੂਰ ਦੇ ਇਲਾਜ ਤੋਂ ਬਾਅਦ ਉਹ ਹੋਲੀ-ਹੋਲੀ ਠੀਕ ਹੋ ਗਈ। ਇਸ ਗੱਲ ਦੀ ਪੁਸ਼ਟੀ ਹੋਈ ਕਿ ਮੈਨੂੰ ਜ਼ਹਿਰ ਦਿੱਤਾ ਗਿਆ ਸੀ। ਡਾਕਟਰ ਕਪੂਰ ਦਾ ਇਲਾਜ ਅਤੇ ਮੇਰੇ ਦ੍ਰਿੜ ਇਰਾਦੇ ਨੇ ਮੈਨੂੰ ਵਾਪਸ ਲਿਆਂਦਾ। ਤਿੰਨ ਮਹੀਨਿਆਂ ਤੋਂ ਬਿਸਤਰੇ 'ਤੇ ਰਹਿਣ ਤੋਂ ਬਾਅਦ ਮੈਂ ਫਿਰ ਰਿਕਾਰਡ ਹੋਣ ਯੋਗ ਬਣ ਗਈ ਸੀ। 

ਹੇਮੰਤ ਕੁਮਾਰ ਰਿਕਾਡਿੰਗ 'ਤੇ ਲਿਆਏ ਸਨ
ਠੀਕ ਹੋਣ ਤੋਂ ਬਾਅਦ ਲਤਾ ਦਾ ਪਹਿਲਾ ਗੀਤ 'ਕਹੀਂ ਦੀਪ ਜਲੇ ਕਹੀਂ ਦਿਲ' ਹੇਮੰਤ ਕੁਮਾਰ ਨੇ ਤਿਆਰ ਕੀਤਾ ਸੀ। ਲਤਾ ਨੇ ਦੱਸਿਆ ਕਿ, 'ਹੇਮੰਤ ਮੇਰੇ ਘਰ ਆਏ ਅਤੇ ਮੇਰੀ ਮਾਂ ਤੋਂ ਰਿਕਾਰਡ ਕਰਨ ਲਈ ਲੈ ਜਾਣ ਦੀ ਇਜਾਜ਼ਤ ਲੈ ਲਏ। ਉਸ ਨੇ ਮੇਰੀ ਮਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਸ ਨੂੰ ਮੇਰੇ 'ਚ ਕੋਈ ਤਣਾਅ ਵਰਗਾ ਸੰਕੇਤ ਨਜ਼ਰ ਆਇਆ ਤਾਂ ਤੁਰੰਤ ਮੈਨੂੰ ਵਾਪਸ ਘਰ ਲੈ ਆਵੇਗਾ। ਖੁਸ਼ਕਿਸਮਤੀ ਨਾਲ ਚੰਗੀ ਤਰ੍ਹਾਂ ਰਿਕਾਰਡਿੰਗ ਹੋ ਗਈ, ਮੈਂ ਆਪਣੀ ਅਵਾਜ਼ ਨਹੀਂ ਗਵਾਈ ਸੀ।' ਲਤਾ ਨੂੰ ਇਸ ਗੀਤ ਲਈ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ।

ਰਿਕਵਰੀ 'ਚ ਮਜਰੂਹ ਸਾਹਿਬ ਦਾ ਅਹਿਮ ਰੋਲ
ਜੇ ਲਤਾ ਮੰਗੇਸ਼ਕਰ ਦੀ ਮੰਨੀਏ ਤਾਂ ਉਨ੍ਹਾਂ ਦੀ ਰਿਕਵਰੀ 'ਚ ਮਜਰੂਹ ਸੁਲਤਾਨਪੁਰੀ ਦੀ ਅਹਿਮ ਭੂਮਿਕਾ ਹੈ। ਉਹ ਦੱਸਦੇ ਹਨ ਕਿ, 'ਮਜਰੋਹ ਸਾਹਿਬ ਹਰ ਸ਼ਾਮ ਘਰ ਆ ਕੇ ਮੇਰੇ ਕੋਲ ਬੈਠ ਕੇ ਕਵਿਤਾਵਾਂ ਸੁਣਾਉਂਦੇ ਸਨ। ਉਹ ਦਿਨ-ਰਾਤ ਰੁੱਝੇ ਰਹਿੰਦੇ ਸੀ ਅਤੇ ਉਸ ਨੂੰ ਸੌਣ ਲਈ ਮੁਸ਼ਕਿਲ ਨਾਲ ਸਮਾਂ ਮਿਲਦਾ ਸੀ ਪਰ ਮੇਰੀ ਬਿਮਾਰੀ ਦੌਰਾਨ ਉਹ ਹਰ ਦਿਨ ਆਉਂਦੇ ਸਨ। ਇੱਥੋਂ ਤੱਕ ਕਿ ਰਾਤ ਦੇ ਖਾਣੇ 'ਤੇ ਵੀ ਮੇਰੇ ਲਈ ਸਾਦਾ ਭੋਜਨ ਖਾਂਦੇ ਸੀ ਅਤੇ ਮੈਨੂੰ ਕੰਪਨੀ ਦਿੰਦੇ ਸਨ। ਜੇ ਮਜਰੂਹ ਨਾ ਹੁੰਦੇ ਤਾਂ ਮੈਂ ਉਸ ਮੁਸ਼ਕਲ ਸਮੇਂ 'ਤੇ ਕਾਬੂ ਨਹੀਂ ਪਾ ਸਕਦੀ ਸੀ। 

ਜਹਿਰ ਦੇਣ ਵਾਲੇ ਦਾ ਲੱਗ ਗਿਆ ਸੀ ਪਤਾ
ਜਦੋਂ ਲਤਾ ਮੰਗੇਸ਼ਕਰ ਨੂੰ ਪੁੱਛਿਆ ਗਿਆ ਕੀ ਇਹ ਕਦੇ ਪਤਾ ਚੱਲਿਆ ਕਿ ਤੁਹਾਨੂੰ ਜਹਿਰ ਕਿਸ ਨੇ ਦਿੱਤਾ? ਤਾਂ ਉਨ੍ਹਾਂ ਨੇ ਜਵਾਬ ਦਿੱਤਾ, 'ਹਾਂ ਮੈਨੂੰ ਪਤਾ ਲੱਗ ਗਿਆ ਪਰ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਸ ਵਿਅਕਤੀ ਵਿਰੁੱਧ ਸਾਡੇ ਕੋਲ ਕੋਈ ਸਬੂਤ ਨਹੀਂ ਸੀ।'


sunita

Content Editor sunita