ਜਾਣੋ ਕੌਣ ਹੈ ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ ’ਚ ਸ਼ਾਹਰੁਖ਼ ਖ਼ਾਨ ਨਾਲ ਪਹੁੰਚੀ ਇਹ ਮਹਿਲਾ?

Monday, Feb 07, 2022 - 04:17 PM (IST)

ਜਾਣੋ ਕੌਣ ਹੈ ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ ’ਚ ਸ਼ਾਹਰੁਖ਼ ਖ਼ਾਨ ਨਾਲ ਪਹੁੰਚੀ ਇਹ ਮਹਿਲਾ?

ਮੁੰਬਈ (ਬਿਊਰੋ)– ਲਤਾ ਮੰਗੇਸ਼ਕਰ ਨੇ 6 ਫਰਵਰੀ ਨੂੰ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਲਤਾ ਮੰਗੇਸ਼ਕਰ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਦੇ ਤਮਾਮ ਵੱਡੇ ਸਿਤਾਰੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਮੁੰਬਈ ਦੇ ਸ਼ਿਵਾਜੀ ਪਾਰਕ ਪਹੁੰਚੇ ਸਨ।

ਇਹ ਖ਼ਬਰ ਵੀ ਪੜ੍ਹੋ : ਪਤੀ ਨਾਲ ਹਨੀਮੂਨ ਮਨਾਉਣ ਕਸ਼ਮੀਰ ਪਹੁੰਚੀ ਮੌਨੀ ਰਾਏ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਲਤਾ ਦੀਦੀ ਦੇ ਅੰਤਿਮ ਸੰਸਕਾਰ ’ਚ ਸ਼ਾਹਰੁਖ਼ ਖ਼ਾਨ ਵੀ ਸ਼ਾਮਲ ਹੋਏ। ਉਨ੍ਹਾਂ ਨੇ ਦੀਦੀ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਲਈ ਦੁਆ ਵੀ ਪੜ੍ਹੀ। ਇਹ ਲਤਾ ਤੇ ਸ਼ਾਹਰੁਖ਼ ਦੋਵਾਂ ਦੇ ਚਾਹੁਣ ਵਾਲਿਆਂ ਲਈ ਭਾਵੁਕ ਪਲ ਸੀ।

6 ਫਰਵਰੀ ਨੂੰ ਲੰਮੇ ਸਮੇਂ ਬਾਅਦ ਸ਼ਾਹਰੁਖ਼ ਖ਼ਾਨ ਨੂੰ ਲੋਕਾਂ ਵਿਚਾਲੇ ਦੇਖਿਆ ਗਿਆ। ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ ’ਚ ਸ਼ਾਹਰੁਖ਼ ਖ਼ਾਨ ਨਾਲ ਇਕ ਮਹਿਲਾ ਵੀ ਨਜ਼ਰ ਆਈ, ਜੋ ਸੁਪਰਸਟਾਰ ਦੇ ਨਾਲ-ਨਾਲ ਸੀ। ਜਦੋਂ ਸ਼ਾਹਰੁਖ਼ ਨੇ ਦੁਆ ’ਚ ਹੱਥ ਉਠਾਏ ਤਾਂ ਮਹਿਲਾ ਨੇ ਹੱਥ ਜੋੜ ਕੇ ਲਤਾ ਮੰਗੇਸ਼ਕਰ ਲਈ ਪ੍ਰਾਰਥਨਾ ਕੀਤੀ।

ਦੋਵਾਂ ਦੀ ਇਹ ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋਈ ਪਰ ਕਈ ਲੋਕਾਂ ਨੂੰ ਇਸ ਗੱਲ ’ਤੇ ਦੁਬਿਧਾ ਹੈ ਕਿ ਆਖਿਰ ਇਹ ਮਹਿਲਾ ਕੌਣ ਹੈ। ਦੱਸ ਦੇਈਏ ਕਿ ਇਹ ਮਹਿਲਾ ਸ਼ਾਹਰੁਖ਼ ਖ਼ਾਨ ਦੀ ਮੈਨੇਜਰ ਪੂਜਾ ਦਦਲਾਨੀ ਹੈ। ਪੂਜਾ ਤੇ ਸ਼ਾਹਰੁਖ਼ ਖ਼ਾਨ ਦੀ ਲਤਾ ਮੰਗੇਸ਼ਕਰ ਲਈ ਦੁਆ ਕਰਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ।

ਪੂਜਾ ਦਦਲਾਨੀ ਅਕਸਰ ਸ਼ਾਹਰੁਖ਼ ਤੇ ਉਨ੍ਹਾਂ ਦੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦੀ ਹੈ। ਪੂਜਾ ਦਦਲਾਨੀ ਦੀ ਦੋਸਤੀ, ਸ਼ਾਹਰੁਖ਼ ਦੀ ਪਤਨੀ ਗੌਰੀ ਖ਼ਾਨ ਨਾਲ ਕਾਫੀ ਚੰਗੀ ਹੈ। ਦੋਵੇਂ ਅਕਸਰ ਇਕੱਠੀਆਂ ਘੁੰਮਦੀਆਂ ਤੇ ਪਾਰਟੀ ਕਰਦੀਆਂ ਨਜ਼ਰ ਆਉਂਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News