ਛੋਟੇ ਬੇਟੇ ਅਨੰਤ ਅਤੇ ਦੋਨਾਂ ਨੂੰਹਾਂ ਨਾਲ ਲਾਲਬਾਗਚਾ ਰਾਜਾ ਪਹੁੰਚੇ ਮੁਕੇਸ਼ ਅੰਬਾਨੀ

Saturday, Sep 14, 2024 - 10:33 AM (IST)

ਛੋਟੇ ਬੇਟੇ ਅਨੰਤ ਅਤੇ ਦੋਨਾਂ ਨੂੰਹਾਂ ਨਾਲ ਲਾਲਬਾਗਚਾ ਰਾਜਾ ਪਹੁੰਚੇ ਮੁਕੇਸ਼ ਅੰਬਾਨੀ

ਮੁੰਬਈ- ਮੁਕੇਸ਼ ਅੰਬਾਨੀ ਬੀਤੀ ਰਾਤ ਆਪਣੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਆਪਣੀਆਂ ਦੋਨਾਂ ਨੂੰਹਾਂ ਨਾਲ ਲਾਲਬਾਗਚਾ ਰਾਜਾ ਦਾ ਆਸ਼ੀਰਵਾਦ ਲੈਣ ਪਹੁੰਚੇ।

PunjabKesari

ਇਸ ਦੌਰਾਨ ਹਰ ਕੋਈ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਇਆ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਬਾਲੀਵੁੱਡ ਸੈਲੇਬਸ ਦੀ ਤਰ੍ਹਾਂ, ਮੁਕੇਸ਼ ਅੰਬਾਨੀ ਵੀ ਗਣਪਤੀ ਬੱਪਾ ਦੇ ਬਹੁਤ ਵੱਡੇ ਭਗਤ ਹਨ। ਜੋ ਹਰ ਸਾਲ ਬੜੀ ਧੂਮਧਾਮ ਨਾਲ ਆਪਣੇ ਘਰ ਬੱਪਾ ਦਾ ਸਵਾਗਤ ਕਰਦੇ ਹਨ। ਹੁਣ ਉਹ ਆਪਣੇ ਬੱਚਿਆਂ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨ ਕਰਨ ਗਏ ਸਨ।

 

PunjabKesari
ਮੁਕੇਸ਼ ਅੰਬਾਨੀ ਦੇ ਨਾਲ ਉਨ੍ਹਾਂ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਨੂੰਹ ਸ਼ਲੋਕਾ ਮਹਿਤਾ ਅਤੇ ਰਾਧਿਕਾ ਅੰਬਾਨੀ ਵੀ ਨਜ਼ਰ ਆਏ।ਅਨੰਤ ਅੰਬਾਨੀ ਇਸ ਦੌਰਾਨ ਨੀਲੇ ਰੰਗ ਦੀ ਪੇਂਟ ਸ਼ਰਟ 'ਚ ਨਜ਼ਰ ਆਏ। ਜਿਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੱਥ ਜੋੜ ਕੇ ਸ਼ੁਭਕਾਮਨਾਵਾਂ ਵੀ ਦਿੱਤੀਆਂ।

PunjabKesari

ਅਨੰਤ ਦੀ ਪਤਨੀ ਅਤੇ ਅੰਬਾਨੀ ਪਰਿਵਾਰ ਦੀ ਲਾਡਲੀ ਨੂੰਹ ਰਾਧਿਕਾ ਅੰਬਾਨੀ ਇਨ੍ਹਾਂ ਤਸਵੀਰਾਂ 'ਚ ਬੇਹੱਦ ਸਾਦੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।ਰਾਧਿਕਾ ਨੇ ਸਮੁੰਦਰੀ ਹਰੇ ਰੰਗ ਦਾ ਸੂਟ ਪਾਇਆ ਸੀ।

PunjabKesari

ਜਿਸ ਨਾਲ ਉਸ ਨੇ ਕੋਈ ਮੇਕਅੱਪ ਨਾ ਕਰਕੇ ਆਪਣੀ ਲੁੱਕ ਨੂੰ ਸਿੰਪਲ ਬਣਾਈ ਰੱਖਿਆ।ਇਨ੍ਹਾਂ ਤਸਵੀਰਾਂ 'ਚ ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਸ਼ਲੋਕਾ ਮਹਿਤਾ ਵੀ ਕਾਫੀ ਸਿੰਪਲ ਲੁੱਕ 'ਚ ਨਜ਼ਰ ਆ ਰਹੀ ਸੀ।

PunjabKesari

ਸ਼ਲੋਕਾ ਨੇ ਸੰਤਰੀ ਰੰਗ ਦਾ ਸੂਟ ਪਾਇਆ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖ ਕੇ ਆਪਣਾ ਲੁੱਕ ਪੂਰਾ ਕੀਤਾ।

PunjabKesari

ਤੁਹਾਨੂੰ ਦੱਸ ਦੇਈਏ ਕਿ ਅੰਬਾਨੀ ਪਰਿਵਾਰ ਭਾਰੀ ਸੁਰੱਖਿਆ ਦੇ ਨਾਲ ਲਾਲਬਾਗਚਾ ਦੇ ਰਾਜਾ ਪਹੁੰਚਿਆ ਸੀ।

PunjabKesari


author

Priyanka

Content Editor

Related News