'ਰਕਸ਼ਾ ਬੰਧਨ' ਤੋਂ ਅੱਗੇ ਨਿਕਲੀ 'ਲਾਲ ਸਿੰਘ ਚੱਢਾ', ਜਾਣੋ ਪਹਿਲੇ ਦਿਨ ਦਾ ਕੁਲੈਕਸ਼ਨ
Friday, Aug 12, 2022 - 02:11 PM (IST)
ਮੁੰਬਈ- 2022 ਦਾ ਸਭ ਤੋਂ ਵੱਡਾ ਬਾਕਸ ਆਫਸ ਕਲੈਸ਼ ਥਿਏਟਰ ਦੇ ਲਈ ਕੀ ਕਮਾਲ ਕਰ ਰਿਹਾ ਹੈ, ਇਸ ਦੇ ਅੰਕੜੇ ਸਾਹਮਣੇ ਆਉਣ ਲੱਗੇ ਹਨ। ਆਮਿਰ ਖਾਨ, ਕਰੀਨਾ ਕਪੂਰ ਸਟਾਰਰ 'ਲਾਲ ਸਿੰਘ ਚੱਢਾ' ਅਤੇ ਅਕਸ਼ੈ ਕੁਮਾਰ, ਭੂਮੀ ਪੇਡਨੇਕਰ ਦੀ 'ਰਕਸ਼ਾ ਬੰਧਨ' ਪੂਰੇ ਸ਼ੋਰ-ਸ਼ਰਾਬੇ ਨਾਲ ਵੀਰਵਾਰ ਨੂੰ ਥਿਏਟਰਾਂ 'ਚ ਰਿਲੀਜ਼ ਹੋ ਗਈ।
ਦੋਵਾਂ ਹੀ ਫਿਲਮਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਾਇਕਾਟ ਦਾ ਟਰੈਂਡ ਚੱਲਿਆ ਅਤੇ ਦੋਵਾਂ ਨੂੰ ਹੀ ਜਨਤਾ ਨੇ ਸੋਸ਼ਲ ਮੀਡੀਆ 'ਤੇ ਸਪੋਰਟ ਵੀ ਕੀਤੀ। ਅਜਿਹੇ 'ਚ ਸਭ ਦੀ ਨਜ਼ਰ ਇਕ ਹੀ ਚੀਜ਼ 'ਤੇ ਕਿ ਥਿਏਟਰਾਂ 'ਚ ਦੋਵੇਂ ਹੀ ਫਿਲਮਾਂ ਪਹਿਲੇ ਦਿਨ ਕਿੰਨੀ ਕੁਲੈਕਸ਼ਨ ਕਰਨਗੀਆਂ। ਹੁਣ 'ਲਾਲ ਸਿੰਘ ਚੱਢਾ' ਅਤੇ 'ਰਕਸ਼ਾ ਬੰਧਨ' ਦੀ ਓਪਨਿੰਗ ਕੁਲੈਕਸ਼ਨ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆ ਗਏ ਹਨ। ਦੋਵਾਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਸ਼ੁਰੂਆਤ ਤਾਂ ਠੀਕ-ਠਾਕ ਮਿਲੀ ਹੈ ਪਰ ਕੁੱਲ ਮਿਲਾ ਕੇ ਦੋਵਾਂ ਨੇ ਜਿੰਨੀ ਕਮਾਈ ਪਹਿਲੇ ਦਿਨ ਕੀਤੀ ਉਹ ਉਮੀਦ ਤੋਂ ਯਕੀਨਨ ਘੱਟ ਹੈ।
'ਲਾਲ ਸਿੰਘ ਚੱਢਾ' ਦੀ ਕਲੈਕਸ਼ਨ
ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਨੂੰ ਕ੍ਰਿਟਿਕਸ ਤੋਂ ਰਲੇ-ਮਿਲੇ ਰਿਵਿਊਜ਼ ਮਿਲੇ। ਥਿਏਟਰ ਤੋਂ ਸ਼ੁਰੂ ਦੇ ਸ਼ੋਅਜ਼ ਦੇਖ ਕੇ ਆ ਰਹੀ ਜਨਤਾ ਦੀ ਪ੍ਰਤੀਕਿਰਿਆ ਵੀ ਸੋਸ਼ਲ ਮੀਡੀਆ 'ਤੇ ਰਲੀ-ਮਿਲੀ ਰਹੀ ਅਤੇ ਇਸ ਨਾਲ ਫਿਲਮ ਦੀ ਕਮਾਈ 'ਤੇ ਅਸਰ ਪਿਆ। ਬਾਕਸ ਆਫਿਸ ਕੁਲੈਕਸ਼ਨ ਦੀ ਸ਼ੁਰੂਆਤੀ ਗਿਣਤੀ ਇਸ ਵੱਲ ਇਸ਼ਾਰਾ ਕਰ ਰਹੀ ਹੈ ਕਿ 'ਲਾਲ ਸਿੰਘ ਚੱਢਾ' ਨੇ ਪਹਿਲੇ ਦਿਨ 12 ਕਰੋੜ ਦੇ ਆਲੇ-ਦੁਆਲੇ ਕਲੈਕਸ਼ਨ ਕੀਤਾ ਹੈ।
'ਰਕਸ਼ਾ ਬੰਧਨ' ਅਕਸ਼ੈ ਕੁਮਾਰ ਦੀ ਫਿਲਮ ਲਈ ਸਭ ਤੋਂ ਦਮਦਾਰ ਫੈਕਟਰ ਇਹ ਸਨ ਕਿ ਫਿਲਮ ਦੀ ਕਹਾਣੀ 'ਰਕਸ਼ਾ ਬੰਧਨ' ਦੇ ਤਿਉਹਾਰ 'ਤੇ ਬਿਹਤਰ ਸੀ। ਕਹਾਣੀ 'ਚ ਇਮੋਸ਼ਨ ਹਨ, ਪਰਿਵਾਰ ਹੈ ਅਤੇ ਅਕਸ਼ੈ ਕੁਮਾਰ ਹੈ, ਜੋ ਤਿਉਹਾਰਾਂ 'ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਲਈ ਬਾਕਸ ਆਫਿਸ 'ਤੇ ਹਮੇਸ਼ਾ ਅਸਰਦਾਰ ਰਹਿੰਦੇ ਹਨ। ਸ਼ੁਰੂਆਤੀ ਗਿਣਤੀ ਕਹਿੰਦੀ ਹੈ ਕਿ ਬਾਕਸ ਆਫਿਸ 'ਤੇ 'ਰਕਸ਼ਾ ਬੰਧਨ' ਦੀ ਓਪਨਿੰਗ ਕਲੈਕਸ਼ਨ 9 ਕਰੋੜ ਦੇ ਆਲੇ-ਦੁਆਲੇ ਪਹੁੰਚੀ ਹੈ।