ਰਜਨੀਕਾਂਤ ਤੇ ਕਪਿਲ ਦੇਵ ਦੇ ਕੈਮਿਓ ਵਾਲੀ ਫ਼ਿਲਮ ‘ਲਾਲ ਸਲਾਮ’ ਦਾ ਟਰੇਲਰ ਰਿਲੀਜ਼

Tuesday, Feb 06, 2024 - 01:01 PM (IST)

ਰਜਨੀਕਾਂਤ ਤੇ ਕਪਿਲ ਦੇਵ ਦੇ ਕੈਮਿਓ ਵਾਲੀ ਫ਼ਿਲਮ ‘ਲਾਲ ਸਲਾਮ’ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਦੀ ਆਉਣ ਵਾਲੀ ਫ਼ਿਲਮ ‘ਲਾਲ ਸਲਾਮ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਵਿਕਰਾਂਤ ਤੇ ਵਿਸ਼ਨੂੰ ਮੁੱਖ ਭੂਮਿਕਾਵਾਂ ’ਚ ਹਨ। ਰਜਨੀਕਾਂਤ ਵੀ ਆਪਣੀ ਧੀ ਦੀ ਫ਼ਿਲਮ ’ਚ ਕੈਮਿਓ ਰੋਲ ’ਚ ਨਜ਼ਰ ਆਉਣਗੇ। ਇਹ ਇਕ ਖੇਡ ਡਰਾਮਾ ਫ਼ਿਲਮ ਹੈ, ਜਿਸ ਦਾ ਉਦੇਸ਼ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਤੇ ਸੰਵੇਦਨਸ਼ੀਲ ਵਿਸ਼ਿਆਂ ਨਾਲ ਨਜਿੱਠਣਾ ਹੈ। ਇਸ ਨਾਲ ਐਸ਼ਵਰਿਆ ਨੇ ਬਤੌਰ ਫ਼ਿਲਮ ਮੇਕਰ ਵਾਪਸੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

‘ਲਾਲ ਸਲਾਮ’ 9 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਆਡੀਓ ਲਾਂਚ 26 ਜਨਵਰੀ ਨੂੰ ਚੇਨਈ ਦੇ ਇਕ ਕਾਲਜ ’ਚ ਹੋਇਆ ਸੀ।

5 ਫਰਵਰੀ ਨੂੰ ਐਸ਼ਵਰਿਆ, ਰਜਨੀਕਾਂਤ ਤੇ ‘ਲਾਲ ਸਲਾਮ’ ਦੀ ਟੀਮ ਨੇ ਫ਼ਿਲਮ ਦੇ ਟਰੇਲਰ ਦਾ ਯੂਟਿਊਬ ਲਿੰਕ ਰਿਲੀਜ਼ ਕੀਤਾ ਸੀ। ਟਰੇਲਰ ’ਚ ਦਿਖਾਇਆ ਗਿਆ ਹੈ ਕਿ ‘ਲਾਲ ਸਲਾਮ’ ਸਮਾਜ ਨੂੰ ਇਕ ਅਹਿਮ ਸੰਦੇਸ਼ ਦੇਣ ਦੇ ਨਾਲ-ਨਾਲ ਇਕ ਸਖ਼ਤ ਸਪੋਰਟਸ ਡਰਾਮਾ ਫ਼ਿਲਮ ਹੈ।

ਇਹ ਲਾਇਕਾ ਪ੍ਰੋਡਕਸ਼ਨਜ਼ ਦੇ ਸੁਬਾਸਕਰਾ ਅਲੀਰਾਜਾ ਵਲੋਂ ਨਿਰਮਿਤ ਹੈ। ਵਿਸ਼ਨੂੰ ਵਿਸ਼ਾਲ, ਵਿਕਰਾਂਤ ਤੇ ਰਜਨੀਕਾਂਤ ਤੋਂ ਇਲਾਵਾ ਵਿਗਨੇਸ਼, ਲਿਵਿੰਗਸਟਨ, ਸੇਂਥਿਲ, ਜੀਵਿਤਾ, ਕੇ. ਐੱਸ. ਰਵੀਕੁਮਾਰ ਤੇ ਥੰਬੀ ਰਾਮਈਆ ਵੀ ਫ਼ਿਲਮ ’ਚ ਸਹਾਇਕ ਭੂਮਿਕਾਵਾਂ ’ਚ ਹਨ। ਇਸ ’ਚ ਕ੍ਰਿਕਟ ਦੇ ਦਿੱਗਜ ਕਪਿਲ ਦੇਵ ਵੀ ਕੈਮਿਓ ਰੋਲ ’ਚ ਨਜ਼ਰ ਆਉਣਗੇ।

ਰਜਨੀਕਾਂਤ ਦੀ ਫ਼ਿਲਮ ‘ਜੇਲਰ’ ਪਿਛਲੇ ਸਾਲ ਰਿਲੀਜ਼ ਹੋਈ ਸੀ ਤੇ ਇਸ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਕਲੈਕਸ਼ਨ ਕੀਤੀ ਸੀ। ‘ਲਾਲ ਸਲਾਮ’ ਤੋਂ ਇਲਾਵਾ ਉਨ੍ਹਾਂ ਕੋਲ ‘ਵੇਟੀਆਨ’ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News