ਲੇਡੀ ਗਾਗਾ ਨੇ ਕੀਤਾ ਖੁਲਾਸਾ, ਕਿਹਾ 19 ਸਾਲ ਦੀ ਉਮਰ ''ਚ ਹੋਇਆ ਸਰੀਰਿਕ ਸ਼ੋਸ਼ਣ

Saturday, May 22, 2021 - 09:45 AM (IST)

ਲੇਡੀ ਗਾਗਾ ਨੇ ਕੀਤਾ ਖੁਲਾਸਾ, ਕਿਹਾ 19 ਸਾਲ ਦੀ ਉਮਰ ''ਚ ਹੋਇਆ ਸਰੀਰਿਕ ਸ਼ੋਸ਼ਣ

ਮੁੰਬਈ : ਹਾਲੀਵੁੱਡ ਦੀ ਮਸ਼ਹੂਰ ਪੌਪ ਸਿੰਗਰ ਲੇਡੀ ਗਾਗਾ ਨੇ ਇਕ ਦਿਲ ਦਹਿਲਾਉਣ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਇਕ ਮਿਊਜ਼ਿਕ ਪ੍ਰੋਡਿਊਸਰ ਨੇ 19 ਸਾਲ ਦੀ ਉਮਰ 'ਚ ਉਨ੍ਹਾਂ ਦਾ ਸਰੀਰਿਕ ਸ਼ੋਸ਼ਣ ਕੀਤਾ ਸੀ ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ ਸੀ। ਉਨ੍ਹਾਂ ਦਾ ਸਨਸਨੀਖੇਜ ਬਿਆਨ ਸਾਹਮਣੇ ਆਉਂਦੇ ਹੀ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।

PunjabKesari
 ਗਰਭਵਤੀ ਹੋ ਗਈ ਸੀ ਲੇਡੀ ਗਾਗਾ
ਲੇਡੀ ਗਾਗਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਹ 19 ਸਾਲ ਦੀ ਸੀ ਤਾਂ ਇਕ ਸੰਗੀਤ ਨਿਰਮਾਤਾ ਨੇ ਉਨ੍ਹਾਂ ਦਾ ਸਰੀਰਿਕ ਸ਼ੋਸ਼ਣ ਕੀਤਾ ਸੀ। ਨਿਰਮਾਤਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਕੱਪੜੇ ਨਹੀਂ ਉਤਾਰੇਗੀ ਤਾਂ ਉਹ ਉਸ ਦਾ ਮਿਊਜ਼ਿਕ ਤਬਾਹ ਕਰ ਦੇਵੇਗਾ। ਉਸ ਨੇ ਦੱਸਿਆ ਕਿ 'ਮੈਂ ਗਰਭਵਤੀ ਸੀ ਅਤੇ ਮੈਨੂੰ ਇਕ ਨੁਕਰ 'ਤੇ ਛੱਡ ਦਿੱਤਾ ਕਿਉਂਕਿ ਮੈਂ ਉਲਟੀ ਕਰ ਰਹੀ ਸੀ ਅਤੇ ਬੀਮਾਰ ਸੀ।

PunjabKesari
ਨਿਰਮਾਤਾ ਨੇ ਕਿਹਾ ਕੱਪੜੇ ਉਤਾਰੋ
ਸ਼ੁਰੂਆਤੀ ਦਿਨਾਂ 'ਚ ਸੰਗੀਤ ਇੰਡਸਟਰੀ 'ਚ ਉਸ ਨਾਲ ਹੋਈ ਘਟਨਾ ਦਾ ਜ਼ਿਕਰ ਕਰਦਿਆਂ ਉਹ ਬੁਰੀ ਤਰ੍ਹਾਂ ਰੋਣ ਲੱਗ ਪਈ। ਉਸ ਨੇ ਕਿਹਾ ਕਿ ਮੈਂ 19 ਸਾਲ ਦੀ ਸੀ ਅਤੇ ਸੰਗੀਤ ਇੰਡਸਟਰੀ' ਚ ਕੰਮ ਕਰ ਰਹੀ ਸੀ। ਇਕ ਨਿਰਮਾਤਾ ਨੇ ਮੈਨੂੰ ਕੱਪੜੇ ਉਤਾਰਨ ਲਈ ਕਿਹਾ ਅਤੇ ਉਹ ਵਾਰ-ਵਾਰ ਕਹਿੰਦਾ ਰਿਹਾ। ਮੈਂ ਨਹੀਂ ਕਹਿ ਕੇ ਉੱਥੋਂ ਚਲੀ ਗਈ ਫਿਰ ਉਸ ਨੇ ਮੈਨੂੰ ਕਿਹਾ ਕਿ ਉਹ ਮੇਰਾ ਕਰੀਅਰ ਬਰਬਾਦ ਕਰ ਦੇਵੇਗਾ ਅਤੇ ਉਸ ਨੇ ਮੇਰੇ ਗੀਤਾਂ ਨੂੰ ਖ਼ਤਮ ਕਰਨ ਦੀ ਧਮਕੀ ਵੀ ਦਿੱਤੀ। ਸਿੰਗਰ ਨੇ ਉਸ ਵਿਅਕਤੀ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ।


author

Aarti dhillon

Content Editor

Related News