ਅਦਾਕਾਰ ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਟੀਮ ਨੇ ਲੱਦਾਖ 'ਚ ਕੀਤੀ ਇਹ ਹਰਕਤ, ਵੀਡੀਓ ਵਾਇਰਲ

Tuesday, Jul 13, 2021 - 09:30 AM (IST)

ਅਦਾਕਾਰ ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਟੀਮ ਨੇ ਲੱਦਾਖ 'ਚ ਕੀਤੀ ਇਹ ਹਰਕਤ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਜੋ ਹਾਲ ਹੀ ਵਿੱਚ ਆਪਣੀ ਪਤਨੀ ਕਿਰਨ ਰਾਓ ਨਾਲ ਤਲਾਕ ਦਾ ਐਲਾਨ ਕਰਨ ਮਗਰੋਂ ਸੁਰਖੀਆਂ ਵਿੱ ਹਨ। ਫਿਲਹਾਲ ਲੱਦਾਖ 'ਚ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰ ਰਿਹਾ ਹੈ। ਅਦਾਕਾਰ ਕਿਰਨ ਰਾਓ ਅਤੇ ਨਾਗਾ ਚੈਤਨਿਆ ਨਾਲ ਫ਼ਿਲਮ ਦੇ ਹੁਣ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ, ਹਾਲਾਂਕਿ ਆਮਿਰ ਖ਼ਾਨ ਅਤੇ ਉਸ ਦੀ ਟੀਮ ਨੂੰ ਇਕ ਸਥਾਨਕ ਲੋਕਾਂ ਨੇ ਟਵਿੱਟਰ 'ਤੇ ਆਪਣੀ ਸ਼ੂਟ ਤੋਂ ਬਾਅਦ ਗੰਦ ਪਾ ਕੇ ਜਾਣ ਲਈ ਬੁਲਾਇਆ ਹੈ।

ਟਵਿੱਟਰ ਯੂਜ਼ਰਸ ਨੇ ਵਖਾ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਥੇ ਜ਼ਾਹਰ ਹੈ ਕਿ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਵੀਡੀਓ ਵਿਚ ਉਹ ਕੂੜਾ ਸਮੱਗਰੀ ਵਾਲਾ ਖ਼ੇਤਰ ਦਿਖਾਇਆ ਗਿਆ ਹੈ, ਜੋ ਕਥਿਤ ਤੌਰ 'ਤੇ ਫ਼ਿਲਮ ਟੀਮ ਵੱਲੋਂ ਵਰਤਿਆ ਗਿਆ ਸੀ।


ਇਹ ਤੋਹਫ਼ਾ ਹੈ ਬਾਲੀਵੁੱਡ ਸਟਾਰ ਅਮੀਰ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦਾ, ਜੋ ਲੱਦਾਖ ਦੇ ਵਾਖਾ ਦੇ ਪਿੰਡ ਵਾਸੀਆਂ ਲਈ ਛੱਡ ਰਵਾਨਾ ਹੋ ਗਏ ਹਨ। ਆਮਿਰ ਖ਼ਾਨ ਖੁਦ 'ਸੱਤਯਮੇਵ ਜਯਤੇ' 'ਚ ਵਾਤਾਵਰਣ ਦੀ ਸਵੱਛਤਾ ਬਾਰੇ ਵੱਡੀਆਂ ਗੱਲਾਂ ਕਰਦੇ ਹਨ ਪਰ ਜਦੋਂ ਇਹ ਆਪਣੇ ਆਪ 'ਤੇ ਆਉਂਦਾ ਹੈ ਤਾਂ ਇਹ ਹੁੰਦਾ ਹੈ।

ਨੋਟ - ਆਮਿਰ ਖ਼ਾਨ ਦੀ ਇਸ ਵੀਡੀਓ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News