4 ਦਿਨਾਂ ’ਚ ‘ਲਾਲ ਸਿੰਘ ਚੱਢਾ’ ਨੇ ਕੀਤੀ ਸਿਰਫ ਇੰਨੀ ਕਮਾਈ, ਅੰਕੜੇ ਜਾਣ ਹੋ ਜਾਓਗੇ ਹੈਰਾਨ

08/15/2022 5:21:04 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਰਿਲੀਜ਼ ਦੇ ਨਾਲ ਹੀ ਇਹ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਫ਼ਿਲਮ ’ਚ ਆਮਿਰ ਖ਼ਾਨ, ਕਰੀਨਾ ਕਪੂਰ ਤੇ ਮੋਨਾ ਸਿੰਘ ਮੁੱਖ ਭੂਮਿਕਾਵਾਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ 11.70 ਕਰੋੜ ਰੁਪਏ ਕਮਾਏ ਹਨ। ਦੂਜੇ ਦਿਨ ਫ਼ਿਲਮ ਨੇ ਨਿਰਾਸ਼ਾਜਨਕ 7.26 ਕਰੋੜ ਤੇ ਤੀਜੇ ਦਿਨ 9 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਫ਼ਿਲਮ ਦੇ ਚੌਥੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਸਿਰਫ 10 ਕਰੋੜ ਰੁਪਏ ਕਮਾਏ ਹਨ।

ਇਸ ਦੇ ਨਾਲ ਫ਼ਿਲਮ ਨੇ ਕੁਲ 4 ਚਾਰ ਦਿਨਾਂ ’ਚ 37.96 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਆਮਿਰ ਖ਼ਾਨ ਵਰਗੇ ਸਿਤਾਰੇ ਲਈ ਇਹ ਅੰਕੜਾ ਕਿਸੇ ਸਦਮੇ ਤੋਂ ਘੱਟ ਨਹੀਂ ਹੈ।

ਦੱਸ ਦੇਈਏ ਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਵੀ ਲੱਗੀ ਹੈ। ਹਾਲਾਂਕਿ ‘ਰਕਸ਼ਾ ਬੰਧਨ’ ਦੀ ਕਮਾਈ ‘ਲਾਲ ਸਿੰਘ ਚੱਢਾ’ ਨਾਲੋਂ ਵੀ ਘੱਟ ਹੈ। ‘ਰਕਸ਼ਾ ਬੰਧਨ’ ਨੇ 4 ਦਿਨਾਂ ’ਚ ਸਿਰਫ 28.16 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News