ਕੇਵੀ ਢਿੱਲੋਂ ਘਰ ਖ਼ੁਸ਼ੀਆਂ ਦੀ ਦਸਤਕ, ਹਰਫ ਚੀਮਾ ਨੇ ਸੋਸ਼ਲ ਮੀਡੀਆ ''ਤੇ ਦਿੱਤੀ ਵਧਾਈ

2021-10-14T12:43:31.82

ਚੰਡੀਗੜ੍ਹ (ਬਿਊਰੋ) - ਗੀਤ ਐੱਮ. ਪੀ-3 ਅਤੇ ਜੀ. ਕੇ ਡਿਜ਼ੀਟਲ ਦੇ ਆਨਰ ਕੇਵੀ ਢਿੱਲੋਂ ਅਤੇ ਗੁਰਪਿਆਰ ਸਿੰਘ ਨੇ ਆਪਣਾ ਨਵਾਂ ਆਫ਼ਿਸ ਲਿਆ ਹੈ। ਇਸ ਕਰਕੇ ਸਭ ਤੋਂ ਪਹਿਲਾ ਐੱਮ ਪੀ-3 ਵਾਲਿਆਂ ਨੇ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਦਫਤਰ ਵਿਚ ਪਾਠ ਕਰਵਾਇਆ। ਇਸ ਖ਼ਾਸ ਖੁਸ਼ੀ ਦੇ ਮੌਕੇ 'ਤੇ ਉਸ ਦੇ ਖ਼ਾਸ ਮਿੱਤਰ ਹਰ ਵਾਰ ਦੀ ਤਰ੍ਹਾਂ ਉਸ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਨਜ਼ਰ ਆਏ।

PunjabKesari

ਕੇਵੀ ਢਿੱਲੋਂ ਦੇ ਖ਼ਾਸ ਦੋਸਤ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਪਾ ਕੇ ਕੇਵੀ ਢਿੱਲੋਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਬਹੁਤ-ਬਹੁਤ ਵਧਾਈਆਂ ਨਵੇਂ ਆਫ਼ਿਸ ਲਈ ਭਰਾ ਕੇਵੀ ਢਿੱਲੋਂ ਅਤੇ ਗੁਰੀ ਓਏ ਨੂੰ।'' ਇਸ ਤਸਵੀਰ 'ਚ ਹਰਫ ਚੀਮਾ, ਗੁਰੀ, ਜੱਸ ਮਾਣਕ, ਕਰਨ ਰੰਧਾਵਾ, ਅਰਜੁਨ ਇਕੱਠੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਟੀਮ ਨੂੰ ਵਧਾਈਆਂ ਦੇ ਰਹੇ ਹਨ।

PunjabKesari

ਦੱਸ ਦਈਏ ਸਾਲ 2019 'ਚ ਕੇਵੀ ਢਿੱਲੋਂ ਆਪਣੇ ਵਿਆਹ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਉਸ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਛਾਈਆਂ ਰਹੀਆਂ ਸਨ। ਉਸ ਦੇ ਵਿਆਹ ਦੇ ਸਾਰੇ ਹੀ ਫੰਕਸ਼ਨਾਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਗਪਗ ਸਾਰੇ ਹੀ ਨਾਮੀ ਗਾਇਕ ਸ਼ਾਮਲ ਹੋਏ ਸਨ ਜਿਵੇਂ ਬੱਬੂ ਮਾਨ, ਗੁਰੀ, ਜੱਸ ਮਾਣਕ, ਹਰਫ ਚੀਮਾ, ਕਰਨ ਰੰਧਾਵਾ ਸਣੇ ਕਈ ਹੋਰ ਕਲਾਕਾਰ ਵੀ ਇਸ ਵਿਆਹ ਦੇ ਗਵਾਹ ਬਣੇ ਸਨ।


sunita

Content Editor

Related News