ਹਿੰਦੁਸਤਾਨੀ ਭਾਊ ਖ਼ਿਲਾਫ਼ ਕੇਸ ਦਰਜ ਕਰਨ ਦੀ ਉੱਠੀ ਮੰਗ, ਜਾਣੋ ਕੀ ਹੈ ਮਾਮਲਾ

Thursday, Aug 20, 2020 - 10:18 AM (IST)

ਮੁੰਬਈ (ਬਿਊਰੋ) : ਕਾਮੇਡੀਅਨ ਕੁਨਾਲ ਕਾਮਰਾ ਨੇ ਮੁੰਬਈ ਪੁਲਸ ਨੂੰ ਅਪੀਲ ਕੀਤੀ ਕਿ ਉਹ ਹਿੰਦੁਸਤਾਨੀ ਭਾਊ ਦੀ 'ਭੀੜ ਇਕੱਠਾ ਕਰਨ ਵਾਲੀ ਅਤੇ ਨਫ਼ਰਤ ਫੈਲਾਉਣ ਵਾਲੇ' ਵੀਡੀਓ 'ਤੇ ਕਾਰਵਾਈ ਕਰੇ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਟਵਿੱਟਰ 'ਤੇ ਕਾਮਰਾ ਨੇ ਅਨਿਲ ਦੇਸ਼ਮੁਖ ਅਤੇ ਮੁੰਬਈ ਪੁਲਸ ਦੇ ਅਧਿਕਾਰਤ ਹੈਂਡਲਜ਼ ਦਾ ਜ਼ਿਕਰ ਕਰਦਿਆਂ ਕਿਹਾ, 'ਐੱਚ. ਐੱਮ @AnilDeshmukhNCP & @MumbaiPolice, ਖੁੱਲ੍ਹੇ 'ਚ ਹਿੰਸਾ ਲਈ ਬੁਲਾਉਣਾ ਇੱਕ ਗੁਨਾਹ ਹੈ। ਇਹ ਭੀੜ ਇਕੱਠੀ ਕਰਨ ਵਾਲੀ ਅਤੇ ਨਫ਼ਰਤ ਫੈਲਾਉਣ ਵਾਲੀ ਗਤੀਵਿਧੀ ਹੈ। ਇਹ ਚਿੰਤਾਜਨਕ ਹੈ। ਇਹ ਹਿੰਸਾ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਕਲਾਕਾਰ 'ਤੇ ਬਣਦੀ ਕਰਵਾਈ ਨਹੀਂ ਹੋ ਰਹੀ।' ਉਸ ਨੇ ਕਿਹਾ 'ਸਿਸਟਮ ਸਾਈਡ ਮੇਂ'”ਵਰਗੀਆਂ ਟਿੱਪਣੀਆਂ ਸਾਡੇ ਸੰਵਿਧਾਨ ਦਾ ਅਪਮਾਨ ਹਨ।

ਦੱਸ ਦਈਏ ਕਿ ਹਿੰਦੁਸਤਾਨੀ ਭਾਊ ਆਪਣੀਆਂ ਵੀਡੀਓਜ਼ 'ਚ ਕੁਝ ਹਰਕਤਾਂ ਨੂੰ ਲੈ ਕੇ ਜਾਣਿਆ ਜਾਂਦਾ ਹੈ। ਜੂਨ 'ਚ ਨੈੱਟਫਲਿਕਸ 'ਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ 'ਬੁਲਬੁਲ' ਦੀ ਰਿਲੀਜ਼ ਦੌਰਾਨ ਭਾਊ ਫ਼ਿਲਮ 'ਚ ਕਥਿਤ ਤੌਰ 'ਤੇ ਭਗਵਾਨ ਕ੍ਰਿਸ਼ਨ ਦੇ ਨਿਰਾਦਰ ਨੂੰ ਲੈ ਕੇ ਵਿਰੋਧ ਕਰਨ 'ਤੇ ਸੁਰਖੀਆਂ 'ਚ ਆਇਆ ਸੀ।


sunita

Content Editor

Related News