ਕੁਲਵਿੰਦਰ ਕਿੰਦਾ ਦਾ ਨਵਾਂ ਸਿੰਗਲ ਟਰੈਕ ‘ਦਾਰੂ’ ਰਿਲੀਜ਼

Friday, Nov 29, 2024 - 01:48 PM (IST)

ਕੁਲਵਿੰਦਰ ਕਿੰਦਾ ਦਾ ਨਵਾਂ ਸਿੰਗਲ ਟਰੈਕ ‘ਦਾਰੂ’ ਰਿਲੀਜ਼

ਜਲੰਧਰ (ਸੋਮ) - ਅਨੇਕਾਂ ਪੰਜਾਬੀ, ਧਾਰਮਿਕ ਤੇ ਸੂਫ਼ੀ ਗੀਤਾਂ ਨੂੰ ਗਾਉਣ ਵਾਲੀ ਖੂਬਸੂਰਤ ਤੇ ਸੁਰੀਲੀ ਆਵਾਜ਼ ਲੋਕ ਗਾਇਕ ਕੁਲਵਿੰਦਰ ਕਿੰਦਾ ਦੇ‌ ਨਵੇਂ ਸਿੰਗਲ ਟਰੈਕ ‘ਦਾਰੂ’ ਦਾ ਪੋਸਟਰ ਅੱਜ ਪ੍ਰੈੱਸ ਕਲੱਬ ਜਲੰਧਰ ਵਿਖੇ ਗਾਇਕ ਦਲਵਿੰਦਰ ਦਿਆਲਪੁਰੀ, ਗਾਇਕ, ਮਿਊਜ਼ਿਕ ਡਾਇਰੈਕਟਰ ਮਿੱਕੂ ਸਿੰਘ ਵੱਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਸਿੰਗਲ ਟਰੈਕ ਨੂੰ ਦੀਪਾ ਜੌਹਲ ਤੇ ਨਿੱਕਾ ਢਿੱਲੋਂ ਵੱਲੋਂ ਰਿਲੀਜ਼ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਕੁਲਵਿੰਦਰ ਕਿੰਦਾ ਨੇ ਇਸ ਗੀਤ ਨੂੰ ਪ੍ਰਸਿੱਧ ਸੰਗੀਤਕਾਰ ਮਿੱਕੂ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਨਿੱਕਾ ਢਿੱਲੋਂ ਨੇ ਲਿਖਿਆ ਹੈ ਤੇ ਵੀਡੀਓ ਨਿੱਕਾ ਢਿੱਲੋਂ, ਦੀਪਾ ਜੌਹਲ ਯਾਰੌਨਕਰ ਨੇ ਤਿਆਰ ਕੀਤੀ। ਡਾਇਰੈਕਟਰ ਰਾਮ ਚੋਪੜਾ, ਸੁਸ਼ੀਲ ਘਈ ਬਿੰਦੀ, ਜੱਸੀ ਭੰਗੜਾ ਗਰੁੱਪ ਖੰਨਾ, ਸੰਧਿਆ, ਵਿਕਰਾਂਤ ਅਤੇ ਰੋਹਿਤ ਕੁਮਾਰ ਦੀ ਪੂਰੀ ਟੀਮ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News