‘ਕੁਲ’ ਇਕ ਰਾਇਲ ਪਰਿਵਾਰ ਦੀ ਕਹਾਣੀ, ਜਿੱਥੇ ਜੈਨਰੇਸ਼ਨ ਵੈਲਥ ਨੂੰ ਲੈ ਕੇ ਜੱਦੋ-ਜਹਿਦ ਚੱਲ ਰਹੀ : ਨਿਮਰਤ ਕੌਰ

Wednesday, Apr 30, 2025 - 12:14 PM (IST)

‘ਕੁਲ’ ਇਕ ਰਾਇਲ ਪਰਿਵਾਰ ਦੀ ਕਹਾਣੀ, ਜਿੱਥੇ ਜੈਨਰੇਸ਼ਨ ਵੈਲਥ ਨੂੰ ਲੈ ਕੇ ਜੱਦੋ-ਜਹਿਦ ਚੱਲ ਰਹੀ : ਨਿਮਰਤ ਕੌਰ

ਮੁੰਬਈ- ਜੀਓ ਹੌਟਸਟਾਰ ’ਤੇ ਵੈੱਬ ਸੀਰੀਜ਼ ‘ਕੁਲ’ ਦਾ ਜ਼ਬਰਦਸਤ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖਣ ਲਈ ਫੈਨ ਕਾਫੀ ਐਕਸਾਈਟਿਡ ਹਨ। ਇਹ ਸੀਰੀਜ਼ 2 ਮਈ ਤੋਂ ਜੀਓ ਹੌਟਸਟਾਰ ’ਤੇ ਸਟ੍ਰੀਮ ਹੋਵੇਗੀ। ਸੀਰੀਜ਼ ’ਚ ਨਿਮਰਤ ਕੌਰ, ਰਿਧੀ ਡੋਗਰਾ, ਅਮੋਲ ਪਰਾਸ਼ਰ ਲੀਡ ਰੋਲ ’ਚ ਨਜ਼ਰ ਆ ਰਹੇ ਹਨ। ਏਕਤਾ ਕਪੂਰ ਵੱਲੋਂ ਨਿਰਮਿਤ, ਇਸ ਸੀਰੀਜ਼ ਦਾ ਨਿਰਦੇਸ਼ਨ ਸਾਹਿਰ ਰਜ਼ਾ ਨੇ ਕੀਤਾ ਹੈ। ਟਰੇਲਰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਸੀਰੀਜ਼ ਦੀ ਕਹਾਣੀ ਰਾਜਸਥਾਨ ਦੇ ਰਾਜਾ-ਮਹਾਰਾਜਿਆਂ ਅਤੇ ਉਨ੍ਹਾਂ ਦੀ ਰਿਆਸਤ ਦੀ ਹੈ ਅਤੇ ਨਾਲ ਹੀ ਪਤਾ ਲੱਗਦਾ ਹੈ ਕਿ ਇਸ ਸੀਰੀਜ਼ ’ਚ ਸੱਤਾ ਲਈ ਸਾਜ਼ਿਸ਼ਾਂ ਅਤੇ ਧੋਖੇ ਦੇਖਣ ਨੂੰ ਮਿਲਣਗੇ। ਸੀਰੀਜ਼ ਦੀ ਲੀਡ ਅਦਾਕਾਰਾ ਨਿਮਰਤ ਕੌਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਨਿਮਰਤ ਕੌਰ :

ਪ੍ਰ. ‘ਕੁਲ’ ਹੈ ਕੀ ਅਤੇ ਤੁਸੀਂ ਇਸ ਦਾ ਹਿੱਸਾ ਕਿਵੇਂ ਬਣੇ?

ਇਹ ਇਕ ਪਰਿਵਾਰ ਦੀ ਕਹਾਣੀ ਹੈ ਜੋ ਕਾਫੀ ਰਾਇਲ ਹੈ ਜਿੱਥੇ ਜਨਰੇਸ਼ਨ ਵੈਲਥ ਨੂੰ ਲੈ ਕੇ ਜੱਦੋ-ਜਹਿਦ ਚੱਲ ਰਹੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਜੋ ਰਾਇਲ ਪਰਿਵਾਰ ਹੁੰਦੇ ਹਨ ਉਹ ਬਾਹਰ ਤੋਂ ਇਕਦਮ ਪਰਫੈਕਟ ਲੱਗਦੇ ਹਨ ਪਰ ਉਨ੍ਹਾਂ ਦੇ ਅੰਦਰ ਕੀ ਚੱਲ ਰਿਹਾ ਹੁੰਦਾ ਹੈ ਇਹ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਹੈ, ਉਹ ਸਭ ਇਸ ਸੀਰੀਜ਼ ’ਚ ਵੀ ਦੇਖਣ ਨੂੰ ਮਿਲੇਗਾ। ਬਹੁਤ ਹੀ ਮਜ਼ੇਦਾਰ ਕਹਾਣੀ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਏਕਤਾ ਕਪੂਰ, ਜਿਨ੍ਹਾਂ ਦੇ ਨਾਲ ਮੈਂ ਪਹਿਲਾਂ ਵੀ ਇਕ ਵੈੱਬ ਸ਼ੋਅ ਕਰ ਚੁੱਕੀ ਹਾਂ, ਨੇ ਮੈਨੂੰ ਮੌਕਾ ਦਿੱਤਾ ‘ਕੁਲ’ ਦਾ ਹਿੱਸਾ ਬਣਨ ਦਾ। ਮੈਂ ਇਸ ਪਰਿਵਾਰ ਵਿਚ ਇਕ ਵੱਡੀ ਭੈਣ ਦਾ ਕਿਰਦਾਰ ਨਿਭਾ ਰਹੀ ਹਾਂ ਅਤੇ ਇਸ ਕਿਰਦਾਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਲਿਖਿਆ ਗਿਆ ਹੈ, ਜਿਸ ਨੂੰ ਕਰਨ ’ਚ ਬਹੁਤ ਮਜ਼ਾ ਆਇਆ।

ਪ੍ਰ. ਇਹ ਤੁਹਾਡੇ ਹੁਣ ਤੱਕ ਦੇ ਕਿਰਦਾਰਾਂ ਤੋਂ ਕਾਫ਼ੀ ਅਲੱਗ ਹੈ ਤਾਂ ਇਸ ਲਈ ਖੁਦ ਨੂੰ ਕਿਵੇਂ ਤਿਆਰ ਕੀਤਾ?

ਸਭ ਤੋਂ ਪਹਿਲਾਂ ਤਾਂ ਉੱਥੇ ਦਾ ਲਹਿਜ਼ਾ ਫੜ੍ਹਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਕਹਾਣੀ ਰਾਜਸਥਾਨ ਦੀ ਹੈ ਹਾਲਾਂਕਿ ਮੇਰੀ ਪੈਦਾਇਸ਼ ਰਾਜਸਥਾਨ ਦੀ ਹੈ ਪਰ ਮੈਂ ਇੰਨਾ ਉੱਥੇ ਨਹੀਂ ਰਹੀ ਹਾਂ ਤਾਂ ਮੈਂ ਮੈਂਟਲੀ ਤੌਰ ’ਤੇ ਜ਼ਿਆਦਾ ਮੈਂ ਉੱਥੇ ਦੇ ਵਾਤਾਵਰਣ ਵਿਚ ਢਲਣ ਦਾ ਖੁਦ ਨੂੰ ਮੌਕਾ ਦਿੱਤਾ, ਕਿਉਂਕਿ ਮੈਨੂੰ ਲੱਗਿਆ ਕਿ ਇਹ ਜ਼ਿਆਦਾ ਜ਼ਰੂਰੀ ਹੈ। ਜਿਸ ਪੈਲੇਸ ’ਚ ਅਸੀਂ ਰਹਿ ਰਹੇ ਸੀ ਉੱਥੇ ਸਾਡੀ ਸ਼ੂਟਿੰਗ ਵੀ ਸੀ ਤਾਂ ਇਹ ਵੀ ਮੇਰੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਸੀ ਜੋ ਆਪਣੇ ਆਪ ਵਿਚ ਬਹੁਤ ਵੱਡੀ ਸੁਪੋਰਟ ਅਤੇ ਹੈਲਪ ਸੀ।

ਪ੍ਰ. ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਆਪਣੇ ਸਫ਼ਰ ਨੂੰ ਤੁਸੀਂ ਕਿਵੇਂ ਬਿਆਨ ਕਰੋਗੇ ?

ਮੈਂ ਇਸ ਨੂੰ ਇਕ ਖ਼ੂਬਸੂਰਤ ਸੁਪਨੇ ਦੀ ਤਰ੍ਹਾਂ ਬਿਆਨ ਕਰਾਂਗੀ ਕਿਉਂਕਿ ਇਹ ਬਹੁਤ ਹੀ ਲੰਬਾ ਸੁਪਨਾ ਹੈ ਜੋ ਚੱਲਦਾ ਹੀ ਜਾ ਰਿਹਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਭਗਵਾਨ ਕਰੇ ਮੈਂ ਕਦੇ ਇਸ ਸੁਪਨੇ ਤੋਂ ਉੱਠਾ ਹੀ ਨਾ। ਜਦੋਂ ਮੈਂ ਦਿੱਲੀ ਤੋਂ ਮੁੰਬਈ ਆਈ ਸੀ ਉਦੋਂ ਮੈਂ ਸੋਚਿਆ ਵੀ ਨਹੀਂ ਸੀ ਕਿ ਜ਼ਿੰਦਗੀ ਮੈਨੂੰ ਕਿੱਥੇ ਤੋਂ ਕਿੱਥੇ ਲੈ ਜਾਵੇਗੀ। ਕਾਫ਼ੀ ਦੂਰ ਤੋਂ ਮੈਨੂੰ ਦਿਸਦਾ ਸੀ ਕਿ ਇਸ ਪ੍ਰੋਫੈਸ਼ਨ ’ਚ ਕੰਮ ਕਰਨਾ ਹੈ, ਨਾਮ ਕਮਾਉਣਾ ਹੈ, ਇੱਜ਼ਤ ਕਮਾਉਣੀ ਹੈ ਅਤੇ ਆਪਣਾ ਇਕ ਵਜ਼ੂਦ ਬਣਾਉਣਾ ਹੈ ਇਸ ਸ਼ਹਿਰ ’ਚ ਅਤੇ ਉਦੋਂ ਦੀ ਉਹ ਗੱਲ ਹੈ ਅਤੇ ਅੱਜ ਅਸੀਂ ਆਪਸ ’ਚ ਗੱਲ ਕਰ ਰਹੇ ਹਾਂ। ਮੈਂ ਇਸ ਗੱਲ ਨੂੰ ਇਕ ਦਿਨ ਦੇ ਲਈ ਵੀ ਭੁੱਲਦੀ ਨਹੀਂ ਹਾਂ ਕਿ ਇੱਥੇ ਬਹੁਤ ਲੋਕ ਆਏ ਗਏ ਪਰ ਜੇਕਰ ਤੁਸੀਂ ਆਪਣੀ ਇਕ ਛਾਪ ਛੱਡ ਪਾਉਂਦੇ ਹੋ ਅਤੇ ਲੋਕਾਂ ਦੇ ਵਿਚ ਇਕ ਪਿਆਰ ਮਹਿਸੂਸ ਕਰਦੇ ਹੋ ਤਾਂ ਉਹੀ ਸਭ ਤੋਂ ਵੱਡੀ ਵੈਲਥ ਹੈ।

ਪ੍ਰ. ਅਜਿਹੇ ਤਿੰਨ ਸ਼ਬਦ ਜੋ ਦਰਸ਼ਕਾਂ ਨੂੰ ਇਸ ਸੀਰੀਜ਼ ਨੂੰ ਦੇਖਣ ਦੇ ਲਈ ਪ੍ਰੇਰਿਤ ਕਰਨਗੇ।

ਸੀਕ੍ਰੇਸੀ ਭਾਵ ਕਿ ਗੁਪਤ, ਦੂਜਾ-ਡਿਸੈਪਸ਼ਨ ਭਾਵ ਕਿ ਧੋਖਾ ਅਤੇ ਤੀਸਰਾ ਸ਼ਾਕ ਭਾਵ ਕਿ ਝਟਕਾ। ਤਾਂ ਇਹ ਤਿੰਨ ਚੀਜ਼ਾਂ ਹਨ, ਜੋ ਮੈਨੂੰ ਸਕ੍ਰਿਪਟ ਪੜ੍ਹਨ ’ਤੇ ਲੱਗੀਆਂ ਸੀ ਕਿ ਇੱਥੇ ਕੋਈ ਕੁਝ ਸੱਚ ਦੱਸ ਵੀ ਰਿਹਾ ਹੈ ਜਾਂ ਨਹੀਂ। ਮੈਨੂੰ ਸਮਝ ਹੀ ਨਹੀਂ ਆਇਆ ਸੀ ਕਿ ਹੋ ਕੀ ਰਿਹਾ ਹੈ। ਜੋ ਲੋਕ ਤੁਹਾਨੂੰ ਦਿਸ ਰਹੇ ਹਨ, ਉਹ ਉਂਝ ਹੈ ਹੀ ਨਹੀਂ ਅਤੇ ਜੋ ਹਨ ਉਹ ਦਿਸੇਗਾ ਨਹੀਂ। ਕਾਫੀ ਕੁਝ ਅਲੱਗ ਹੈ ਇਸ ਵਿਚ।

ਪ੍ਰ. ਤੁਸੀਂ ਹਮੇਸ਼ਾ ਅਲੱਗ-ਅਲੱਗ ਜ਼ਬਰਦਸਤ ਕਿਰਦਾਰਾਂ ’ਚ ਦਿਸਦੇ ਹੋ ਤਾਂ ਇਹ ਕੀ ਤੁਹਾਡੀ ਸੋਚੀ ਸਮਝੀ ਕੋਸ਼ਿਸ਼ ਹੈ ਜਾਂ ਖੁਦ ਤੁਹਾਨੂੰ ਲੱਭ ਲੈਂਦੇ ਹਨ।

ਕੋਸ਼ਿਸ਼ ਹੁੰਦੀ ਤਾਂ ਮੈਂ ਬਹੁਤ ਸਾਰੇ ਅਜਿਹੇ ਕਿਰਦਾਰ ਕਰ ਲੈਂਦੀ ਜੋ ਕਰਨ ਦਾ ਮੇਰਾ ਬਹੁਤ ਮਨ ਹੈ। ਇਹ ਤਾਂ ਬਸ ਇਕ ਐਕਟਰ ਦੇ ਲਈ ਇਕ ਮੌਕਾ ਹੁੰਦਾ ਹੈ ਜੋ ਜਦੋਂ ਸਾਹਮਣੇ ਆਉਂਦਾ ਹੈ ਤਾਂ ਉਹ ਬਣਾ ਪਾਉਂਦੇ ਹਨ। ਮੈਂ ਹਮੇਸ਼ਾ ਤੋਂ ਆਪਣੇ ਵੱਲੋਂ ਇਹੀ ਕੋਸ਼ਿਸ਼ ਕਰਦੀ ਹਾਂ ਕਿ ਮੇਰੇ ਸਾਹਮਣੇ ਜੋ ਵੀ ਇੰਗ੍ਰੀਡੀਏਂਟਸ ਆਏ ਜਿਵੇਂ ਸਕ੍ਰਿਪਟ, ਇਕ ਵਿਜ਼ਨ, ਡਾਇਰੈਕਟਰ ਦੀ ਸੋਚ ਅਤੇ ਜੋ ਵੀ ਇਕ ਕਹਾਣੀ ਹੈ ਉਸ ਨੂੰ ਮੈ ਪੂਰੀ ਤਰ੍ਹਾਂ ਆਪਣੀ ਜੀਅ-ਜਾਨ ਲਾ ਕੇ ਜੋ ਉਸ ਨੂੰ ਮੈਂ ਦੇ ਸਕਦੀ ਹਾਂ ਦੇ ਦਵਾਂ ਅਤੇ ਫਿਰ ਜੋ ਹੋਵੇਗਾ ਉਹ ਕਿਸਮਤ। ਤਾਂ ਮੈਨੂੰ ਲੱਗਦਾ ਹੈ ਕਿ ਮੌਕੇ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹਨ ਕਿਉਂਕਿ ਸੋਚਦੇ ਤਾਂ ਅਸੀਂ ਬਹੁਤ ਕੁਝ ਹਨ ਪਰ ਉਹ ਮੌਕੇ ਵੀ ਤਾਂ ਮਿਲਣੇ ਚਾਹੀਦੇ।

ਪ੍ਰ. ਸਫ਼ਲਤਾ ਦਾ ਅਸਲੀ ਮਤਲਬ ਤੁਹਾਡੇ ਲਈ ਕੀ ਹੈ ?

ਇੱਜ਼ਤ ਮੇਰੇ ਲਈ ਬਹੁਤ ਜ਼ਰੂਰੀ ਹੈ। ਮੈਂ ਚਾਹੁੰਦੀ ਹਾਂ ਕਿ ਜਦੋਂ ਮੈਂ ਕਿਤੇ ਜਾਵਾਂ ਤਾਂ ਜ਼ਰੂਰੀ ਨਹੀਂ ਕਿ ਸਾਰੇ ਮੇਰਾ ਨਾਂ ਜਾਣਦੇ ਹੀ ਹੋਣ ਪਰ ਜਿੰਨਾ ਵੀ ਉਨ੍ਹਾਂ ਨੇ ਮੇਰਾ ਕੰਮ ਦੇਖਿਆ ਹੋਵੇ ਉਹ ਉਨ੍ਹਾਂ ਨੂੰ ਪਸੰਦ ਆਵੇ। ਉਨ੍ਹਾਂ ਦੇ ਮਨ ਵਿਚ ਮੇਰੇ ਲਈ ਇੱਜ਼ਤ ਜ਼ਰੂਰ ਹੋਵੇ। ਕਈ ਵਾਰ ਤੁਹਾਡਾ ਬਸ ਹੋਣਾ ਹੀ ਤੁਹਾਡੀ ਪਛਾਣ ਹੁੰਦੀ ਹੈ ਤਾਂ ਮੇਰੇ ਲਈ ਉਹੀ ਸਫ਼ਲਤਾ ਹੈ।

ਪ੍ਰ. ਤੁਸੀਂ ਤਾਂ ਗਾਉਂਦੇ ਵੀ ਬਹੁਤ ਵਧੀਆ ਹੋ, ਤਾਂ ਇਸ ਪ੍ਰੋਫੈਸ਼ਨ ਵਿਚ ਅੱਗੇ ਵਧਣ ਦੇ ਬਾਰੇ ਕਦੇ ਸੋਚਿਆ।

ਮੈਂ ਪ੍ਰੋਫੈਸ਼ਨਲੀ ਕੁਝ ਨਹੀਂ ਸਿੱਖਿਆ ਪਰ ਮੇਰੀ ਮਾਂ ਬਹੁਤ ਸੁੰਦਰ ਗਾਉਂਦੀ ਹੈ ਤਾਂ ਮੈਂ ਬਚਪਨ ਤੋਂ ਹੀ ਉਨ੍ਹਾਂ ਨੂੰ ਘਰ ’ਤੇ ਗਾਉਂਦੇ ਹੋਏ ਸੁਣਿਆ ਹੈ। ਮੈਂ ਵੀ ਨਾਲ-ਨਾਲ ਗਾਣੇ ਗਾਉਂਦੀ, ਗੁਣਗੁਣਾਉਂਦੀ ਰਹਿੰਦੀ ਸੀ। ਜਦੋਂ ਮੈਂ ਘਰ ’ਤੇ ਗਾਉਂਦੀ ਗੁਣਗੁਣਾਉਂਦੀ ਸੀ ਤਾਂ ਮੇਰੀ ਟੀਮ ਨੇ ਮੈਨੂੰ ਕਿਹਾ ਕਿ ਇਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰੋ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਗਾਉਂਦੇ ਵੀ ਹੋ। ਇਹ ਬਸ ਇਕ ਸ਼ੌਂਕ ਹੈ, ਅੱਗੇ ਜਾਕੇ ਕਦੇ ਕੁਝ ਮੌਕਾ ਮਿਲਿਆ ਜਾਂ ਕਿਸੇ ਨੇ ਕਿਹਾ ਤਾਂ ਗਾਵਾਂਗੀ।


author

cherry

Content Editor

Related News