ਆਮਿਰ ਖ਼ਾਨ ਦਾ ਕਰੀਅਰ ਖ਼ਤਮ ਕਰਨ ਮਗਰੋਂ ਕੇ. ਆਰ. ਕੇ. ਨੇ ਸ਼ਾਹਰੁਖ ਤੇ ਸਲਮਾਨ ਨੂੰ ਦਿੱਤੀ ਚਿਤਾਵਨੀ!

Sunday, Aug 14, 2022 - 05:44 PM (IST)

ਆਮਿਰ ਖ਼ਾਨ ਦਾ ਕਰੀਅਰ ਖ਼ਤਮ ਕਰਨ ਮਗਰੋਂ ਕੇ. ਆਰ. ਕੇ. ਨੇ ਸ਼ਾਹਰੁਖ ਤੇ ਸਲਮਾਨ ਨੂੰ ਦਿੱਤੀ ਚਿਤਾਵਨੀ!

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਤੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਸਨ ਪਰ ਫ਼ਿਲਮ ਬਾਕਸ ਆਫਿਸ ’ਤੇ ਕਮਾਈ ਦੇ ਮਾਮਲੇ ’ਚ ਨਿਰਾਸ਼ ਕਰ ਰਹੀ ਹੈ। ਫ਼ਿਲਮ ਦੀ ਉਮੀਦ ਤੋਂ ਕਾਫੀ ਘੱਟ ਕਮਾਈ ਹੋ ਰਹੀ ਹੈ। ‘ਲਾਲ ਸਿੰਘ ਚੱਢਾ’ ਦੇ ਖਰਾਬ ਿਬਜ਼ਨੈੱਸ ਨੂੰ ਲੈ ਕੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਨੇ ਆਮਿਰ ਖ਼ਾਨ ’ਤੇ ਤੰਜ ਕੱਸਿਆ ਹੈ। ਕੇ. ਆਰ. ਕੇ. ਨੇ ਦਾਅਵਾ ਕੀਤਾ ਹੈ ਕਿ ਆਮਿਰ ਖ਼ਾਨ ਦਾ ਕਰੀਅਰ ਖ਼ਤਮ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਦਾ ਖ਼ੁਲਾਸਾ, ‘ਮੇਰੇ ਪੁੱਤਰ ਦੇ ਕਤਲ ਪਿੱਛੇ ਕੁਝ ਗਾਇਕਾਂ ਤੇ ਰਾਜਨੀਤਕ ਆਗੂਆਂ ਦਾ ਹੱਥ’

ਕੇ. ਆਰ. ਕੇ. ਨੇ ਆਪਣੇ ਟਵਿਟਰ ਹੈਂਡਲ ’ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਆਮਿਰ ਖ਼ਾਨ ਦਾ ਕਰੀਅਰ ਖ਼ਤਮ ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਕੇ. ਆਰ. ਕੇ. ਨੇ ਸ਼ਾਹਰੁਖ ਖ਼ਾਨ ਨੂੰ ਵੀ ਚਿਤਾਵਨੀ ਦਿੱਤੀ ਹੈ। ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਦੇ ਖਰਾਬ ਬਿਜ਼ਨੈੱਸ ਤੋਂ ਬਾਅਦ ਕੇ. ਆਰ. ਕੇ. ਨੇ ਸਲਮਾਨ ਤੇ ਸ਼ਾਹਰੁਖ ਨੂੰ ਉਨ੍ਹਾਂ ਦੀਆਂ ਫ਼ਿਲਮਾਂ ਜਲਦ ਰਿਲੀਜ਼ ਕਰਨ ਦੀ ਗੱਲ ਆਖੀ ਹੈ।

PunjabKesari

ਕੇ. ਆਰ. ਕੇ. ਨੇ ਆਪਣੇ ਟਵੀਟ ’ਚ ਸਲਮਾਨ ਖ਼ਾਨ ਦਾ ਨਾਂ ਤਾਂ ਮੈਂਸ਼ਨ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਲਿਖਣ ਦੇ ਅੰਦਾਜ਼ ਤੋਂ ਇੰਨਾ ਸਾਫ ਹੈ ਕਿ ਉਨ੍ਹਾਂ ਨੇ ਆਪਣੇ ਟਵੀਟ ’ਚ ਸਲਮਾਨ ਦੀ ਹੀ ਗੱਲ ਕੀਤੀ ਹੈ।

PunjabKesari

ਕੇ. ਆਰ. ਕੇ. ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਆਪਣੇ ਦੂਜੇ ਟਵੀਟ ’ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ’ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ’ਚ ਲਿਖਿਆ, ‘‘ਜੇਕਰ ਕਿਸੇ ਨੂੰ ਵੀ ਆਪਣੀ ਫ਼ਿਲਮ ਦੇ ਫੇਲੀਅਰ ਬਾਰੇ 1 ਫੀਸਦੀ ਵੀ ਸ਼ੱਕ ਹੈ ਤਾਂ ਉਸ ਨੂੰ ਸ਼ਾਹਰੁਖ ਖ਼ਾਨ ਭਾਈਜਾਨ ਤੋਂ ਉਸ ਫ਼ਿਲਮ ’ਚ ਇਕ ਸੀਨ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਫ਼ਿਲਮ ਫਲਾਪ ਹੋਣ ਵਾਲੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News