ਕੇ. ਆਰ. ਕੇ. ਨੇ ਮੁੜ ਉਡਾਇਆ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦਾ ਮਜ਼ਾਕ

Tuesday, Jun 07, 2022 - 04:09 PM (IST)

ਕੇ. ਆਰ. ਕੇ. ਨੇ ਮੁੜ ਉਡਾਇਆ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦਾ ਮਜ਼ਾਕ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਲੱਗਦਾ ਹੈ ਹੁਣ ਬਾਕਸ ਆਫਿਸ ਦੇ ਖਿਲਾੜੀ ਨਹੀਂ ਰਹੇ। ਉਨ੍ਹਾਂ ਦੀਆਂ ਪਿਛਲੀਆਂ ਰਿਲੀਜ਼ ਫ਼ਿਲਮਾਂ ‘ਬੱਚਨ ਪਾਂਡੇ’ ਤੇ ਹਾਲ ਹੀ ’ਚ ਆਈ ‘ਸਮਰਾਟ ਪ੍ਰਿਥਵੀਰਾਜ’ ਦੇ ਬਾਕਸ ਆਫਿਸ ਅੰਕੜੇ ਤਾਂ ਇਸ ਵੱਲ ਹੀ ਇਸ਼ਾਰਾ ਕਰਦੇ ਹਨ। ‘ਬੱਚਨ ਪਾਂਡੇ’ ਤੋਂ ਬਾਅਦ ‘ਸਮਰਾਟ ਪ੍ਰਿਥਵੀਰਾਜ’ ਵੀ ਫਲਾਪ ਹੁੰਦੀ ਨਜ਼ਰ ਆ ਰਹੀ ਹੈ।

ਓਪਨਿੰਗ ਵੀਕੈਂਡ ’ਚ 39.40 ਕਰੋੜ ਕਮਾਉਣ ਤੋਂ ਬਾਅਦ ਅਕਸ਼ੇ ਕੁਮਾਰ ਦੀ ਫ਼ਿਲਮ ਨੇ ਪਹਿਲੇ ਸੋਮਵਾਰ ਨੂੰ ਆਪਣੀ ਕਮਾਈ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫ਼ਿਲਮ ਦੇ 4-5 ਕਰੋੜ ਦਾ ਕਲੈਕਸ਼ਨ ਕਰਨ ਦੀ ਖ਼ਬਰ ਹੈ। ਅਕਸ਼ੇ ਕੁਮਾਰ ਦੀ ਫ਼ਿਲਮ ਦਾ ਅਜਿਹਾ ਹਾਲ ਦੇਖ ਕੇ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਨੇ ਚੁਟਕੀ ਲਈ ਹੈ। ਕੇ. ਆਰ. ਕੇ. ਨੇ ਟਵੀਟ ਕਰਕੇ ‘ਸਮਰਾਟ ਪ੍ਰਿਥਵੀਰਾਜ’ ਦੀ ਕਮਾਈ ’ਚ ਆਈ ਭਾਰੀ ਗਿਰਾਵਟ ਦਾ ਮਜ਼ਾਕ ਉਡਾਇਆ ਹੈ। ਖਿਲਾੜੀ ਅਕਸ਼ੇ ਨੂੰ ਟਰੋਲ ਕਰਨ ’ਚ ਕੇ. ਆਰ. ਕੇ. ਕੋਈ ਕਸਰ ਨਹੀਂ ਛੱਡਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਕਾਂਡ : ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਕੇਕੜਾ ਨੇ ਕੀਤੇ ਵੱਡੇ ਖ਼ੁਲਾਸੇ

ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ‘‘ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਨੇ ਸੋਮਵਾਰ ਨੂੰ 4500 ਸਕ੍ਰੀਨਜ਼ ਤੋਂ 4 ਕਰੋੜ ਦੀ ਕਮਾਈ ਕੀਤੀ ਹੈ। ਇਹ ਅੰਕੜਾ ਬਿਜਲੀ ਦੇ ਬਿੱਲ ਲਈ ਕਾਫੀ ਹੈ।’’

ਦੂਜੇ ਟਵੀਟ ’ਚ ਕੇ. ਆਰ. ਨੇ ਲਿਖਿਆ, ‘‘ਭਾਵੇਂ ‘ਸਮਰਾਟ ਪ੍ਰਿਥਵੀਰਾਜ’ ਦੇਸ਼ ’ਚ ਡਿਜ਼ਾਸਟਰ ਸਾਬਿਤ ਹੋਈ ਹੋਵੇ ਪਰ ਇਹ ਅਕਸ਼ੇ ਕੁਮਾਰ ਦੀ ਹੋਮ ਸਿਟੀ ਟੋਰਾਂਟੇ, ਕੈਨੇਡਾ ’ਚ ਚੰਗਾ ਬਿਜ਼ਨੈੱਸ ਕਰ ਰਹੀ ਹੈ। ਇਹ ਸਬੂਤ ਹੈ ਕਿ ਅਕਸ਼ੇ ਦੀ ਹੋਮ ਸਿਟੀ ਦੇ ਲੋਕ ਉਸ ਪ੍ਰਤੀ ਈਮਾਨਦਾਰ ਹਨ।’’

PunjabKesari

ਕੇ. ਆਰ. ਕੇ. ਮੁਤਾਬਕ ਫ਼ਿਲਮ ਸੁਪਰ ਡੁਪਰ ਫਲਾਪ ਹੋ ਗਈ ਹੈ। ਕੇ. ਆਰ. ਕੇ. ਨੇ ‘ਸਮਰਾਟ ਪ੍ਰਿਥਵੀਰਾਜ’ ਦਾ ਨੈਗੇਟਿਵ ਰੀਵਿਊ ਕੀਤਾ। ਉਨ੍ਹਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਈ। ਅਕਸ਼ੇ ਕੁਮਾਰ ਦੀ ਫ਼ਿਲਮ ਨੂੰ ਕ੍ਰਿਟਿਕਸ ਨੇ ਮਿਲੇ-ਜੁਲੇ ਰੀਵਿਊ ਦਿੱਤੇ ਹਨ। ਲੋਕਾਂ ਨੂੰ ਜੋ ਸਭ ਤੋਂ ਵੱਡੀ ਸ਼ਿਕਾਇਤ ਰਹੀ, ਉਹ ਕਮਜ਼ੋਰ ਡਾਇਰੈਕਸ਼ਨ ਤੇ ਅਕਸ਼ੇ ਕੁਮਾਰ ਦੀ ਅਦਾਕਾਰੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News