ਕੇ. ਆਰ. ਕੇ. ਨੂੰ ਲੈ ਕੇ ਵਧਿਆ ਵਿਵਾਦ, ਹੁਣ ਮੀਕਾ ਸਿੰਘ ਨੇ ਕਰਤਾ ਨਵਾਂ ਐਲਾਨ

Friday, Jun 04, 2021 - 11:38 AM (IST)

ਕੇ. ਆਰ. ਕੇ. ਨੂੰ ਲੈ ਕੇ ਵਧਿਆ ਵਿਵਾਦ, ਹੁਣ ਮੀਕਾ ਸਿੰਘ ਨੇ ਕਰਤਾ ਨਵਾਂ ਐਲਾਨ

ਨਵੀਂ ਦਿੱਲੀ (ਬਿਊਰੋ) : ਜਦੋਂ ਮੀਕਾ ਸਿੰਘ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਅਤੇ ਕਮਲ ਰਾਸ਼ਿਦ ਖਾਨ ਦਰਮਿਆਨ ਲੜਾਈ ਵਿਚ ਦਾਖ਼ਲ ਹੋਏ ਤਾਂ ਚੀਜ਼ਾਂ ਨੇ ਨਾਟਕੀ ਰੂਪ ਧਾਰਣਾ ਸ਼ੁਰੂ ਕਰ ਦਿੱਤਾ। ਜਦੋਂਕਿ ਮੀਕਾ ਸਿੰਘ ਨੇ ਪਹਿਲਾਂ ਕੇ. ਆਰ. ਕੇ. ਨੂੰ ਜਵਾਬ ਦਿੰਦੇ ਹੋਏ ਖ਼ੁਦ ਨੂੰ ਉਸ ਦਾ ਪਿਤਾ ਨੂੰ ਦੱਸਿਆ ਸੀ। ਹੁਣ ਇਸ ਲੜਾਈ ਨੂੰ ਇਕ ਹੋਰ ਪੱਧਰ ਉੱਚਾ ਲੈ ਕੇ ਜਾਂਦੇ ਹੋਏ ਮੀਕਾ ਸਿੰਘ ਨੇ ਕੇ. ਆਰ. ਕੇ. 'ਤੇ ਇਕ ਗੀਤ ਬਣਾਉਣ ਦੀ ਤਿਆਰੀ ਕੀਤੀ ਹੈ।

ਜਲਦ ਰਿਲੀਜ਼ ਹੋਵੇਗਾ 'ਕੇ. ਆਰ. ਕੇ. ਕੁੱਤੇ' 
ਇਸ ਗੀਤ ਲਈ ਪ੍ਰਸ਼ੰਸਕਾਂ ਨੂੰ ਭੜਕਾਉਂਦੇ (ਟੀਜ ਕਰਦੇ) ਹੋਏ ਮੀਕਾ ਸਿੰਘ ਨੇ ਵੀ ਇਸ ਗੀਤ ਦੀ ਧੁਨ ਵੀ ਸਾਂਝੀ ਕੀਤੀ ਹੈ। ਗੀਤ ਦਾ ਟਾਈਟਲ ਮੀਕਾ ਸਿੰਘ ਨੇ 'ਕੇ. ਆਰ. ਕੇ. ਕੁੱਤਾ' ਰੱਖਿਆ ਹੈ ਅਤੇ ਇਸ ਦੀਆਂ ਬੀਟਸ ਕਾਫ਼ੀ ਮਜ਼ੇਦਾਰ ਹੈ, ਜਿਸ 'ਤੇ ਤੁਸੀਂ ਸ਼ਾਇਦ ਹੀ ਆਪਣੇ ਆਪ ਨੂੰ ਥਿਰਕਨ ਤੋਂ ਰੋਕ ਸਕੋਗੇ। ਮੀਕਾ ਸਿੰਘ ਨੇ ਆਪਣੇ ਐਡੀਟਿੰਗ ਰੂਮ ਦਾ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਇਹ ਧੁਨ ਤਿਆਰ ਕੀਤੀ ਜਾ ਰਹੀ ਹੈ।

ਕੁੱਤੇ ਦੀ ਆਵਾਜ਼ ਅਤੇ ਜ਼ਬਰਦਸਤ ਬੀਟਸ
ਤੋਸ਼ੀ ਇਸ ਧੁਨ ਨੂੰ ਤਿਆਰ ਕਰ ਰਿਹਾ ਹੈ ਅਤੇ ਇਸ 'ਚ ਕੁੱਤੇ ਦੀ ਆਵਾਜ਼ ਵੀ ਪਾਈ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮੀਕਾ ਸਿੰਘ ਨੇ ਕੈਪਸ਼ਨ 'ਚ ਲਿਖਿਆ, 'ਹੈਲੋ ਦੋਸਤੋ, ਬੀਟਸ ਅਤੇ ਧੁਨ ਲਗਭਗ ਤਿਆਰ ਹਨ। ਅਸੀਂ ਇਸ ਵੇਲੇ ਬੋਲਾਂ 'ਤੇ ਕੰਮ ਕਰ ਰਹੇ ਹਾਂ। ਧੰਨਵਾਦ ਸ਼ਾਰੀ ਅਤੇ ਤੋਸ਼ੀ ਦਾ, ਜਿਨ੍ਹਾਂ ਨੇ ਸ਼ਾਨਦਾਰ ਬੀਟਸ ਤਿਆਰ ਕੀਤੀ।'

ਕੇ. ਆਰ. ਕੇ. ਲਈ ਬਣਾ ਰਿਹਾ ਹੈ ਗੀਤ
ਮੀਕਾ ਸਿੰਘ ਨੇ ਆਪਣੇ ਟਵੀਟ 'ਚ ਸਾਫ਼ ਲਿਖਿਆ ਹੈ ਕਿ ''ਮੈਂ ਕਮਲ ਰਾਸ਼ਿਦ ਖ਼ਾਨ #KRK ਲਈ ਇਹ ਖ਼ਾਸ ਗੀਤ ਬਣਾ ਰਿਹਾ ਹਾਂ ਪਰ ਇਹ ਇੱਕ ਕਮਰਸ਼ੀਅਲ ਕਲੱਬ ਸੌਂਗ ਹੈ। ਦੱਸ ਦੇਈਏ ਕਿ ਇਹ ਸਾਰਾ ਝਗੜਾ ਫ਼ਿਲਮ 'ਰਾਧੇ' ਦੀ ਰਿਲੀਜ਼ ਤੋਂ ਬਾਅਦ ਸ਼ੁਰੂ ਹੋਇਆ ਸੀ ਜਦੋਂ ਕਮਲ ਰਾਸ਼ਿਦ ਖ਼ਾਨ ਨੇ ਸਮੀਖਿਆ 'ਚ ਫ਼ਿਲਮ ਅਤੇ ਸਲਮਾਨ ਲਈ ਅਪਸ਼ਬਦ ਭਰੇ ਸ਼ਬਦ ਵਰਤੇ ਸਨ।


author

sunita

Content Editor

Related News