ਡਰ ਦੇ ਸਾਏ ਹੇਠ ਕੇ. ਆਰ. ਕੇ., ਕਿਹਾ- ‘ਦੇਸ਼ ’ਚ ਸੁਰੱਖਿਅਤ ਰਹਿਣ ਲਈ ਨੇਤਾ ਹੋਣਾ ਜ਼ਰੂਰੀ’

Thursday, Sep 15, 2022 - 11:31 AM (IST)

ਡਰ ਦੇ ਸਾਏ ਹੇਠ ਕੇ. ਆਰ. ਕੇ., ਕਿਹਾ- ‘ਦੇਸ਼ ’ਚ ਸੁਰੱਖਿਅਤ ਰਹਿਣ ਲਈ ਨੇਤਾ ਹੋਣਾ ਜ਼ਰੂਰੀ’

ਮੁੰਬਈ (ਬਿਊਰੋ)– ਫ਼ਿਲਮ ਅਦਾਕਾਰ ਤੇ ਸਮੀਖਿਅਕ ਕੇ. ਆਰ. ਕੇ. ਦੇ ਸੁਰ ਜੇਲ ਤੋਂ ਬਾਹਰ ਆਉਣ ਮਗਰੋਂ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਜਿਥੇ ਸਾਨੂੰ ਪਹਿਲਾਂ ਕੇ. ਆਰ. ਕੇ. ਦਾ ਗੁੱਸੇ ਭਰਿਆ ਤੇ ਦੂਜੇ ਲੋਕਾਂ ਪ੍ਰਤੀ ਮਾੜਾ ਵਿਵਹਾਰ ਦੇਖਣ ਨੂੰ ਮਿਲਦਾ ਸੀ, ਉਥੇ ਹੁਣ ਕੇ. ਆਰ. ਕੇ. ਦੇ ਸੁਭਾਅ ’ਚ ਨਿਮਰਤਾ ਆ ਗਈ ਹੈ।

ਇਸ ਗੱਲ ਦਾ ਅੰਦਾਜ਼ਾ ਤੁਸੀਂ ਕੇ. ਆਰ. ਕੇ. ਦੇ ਟਵਿਟਰ ਅਕਾਊਂਟ ਨੂੰ ਦੇਖ ਕੇ ਲਗਾ ਸਕਦੇ ਹੋ। ਸ਼ਾਇਦ ਹੀ ਕੋਈ ਦਿਨ ਅਜਿਹਾ ਜਾਂਦਾ ਸੀ, ਜਦੋਂ ਕੇ. ਆਰ. ਕੇ. ਕਿਸੇ ਨੂੰ ਮਾੜਾ ਨਾ ਬੋਲੇ ਹੋਣ ਪਰ ਹੁਣ ਹਰ ਟਵੀਟ ਕਿਸੇ ਨਾ ਕਿਸੇ ਦੀ ਤਾਰੀਫ਼ ’ਚ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)

ਉਥੇ ਤਾਜ਼ਾ ਟਵੀਟ ਤਾਂ ਇਸ ਗੱਲ ਵੱਲ ਹੋਰ ਇਸ਼ਾਰਾ ਕਰ ਰਿਹਾ ਹੈ ਕਿ ਕੇ. ਆਰ. ਕੇ. ਦਾ ਸੁਭਾਅ ਬਹੁਤ ਬਦਲ ਗਿਆ ਹੈ। ਆਪਣੇ ਤਾਜ਼ਾ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ, ‘‘ਮੈਂ ਜਲਦ ਹੀ ਕੋਈ ਰਾਜਨੀਤਕ ਪਾਰਟੀ ’ਚ ਸ਼ਾਮਲ ਹੋਣ ਦਾ ਮਨ ਬਣਾ ਰਿਹਾ ਹਾਂ ਕਿਉਂਕਿ ਦੇਸ਼ ’ਚ ਸੁਰੱਖਿਅਤ ਰਹਿਣ ਲਈ ਨੇਤਾ ਹੋਣਾ ਜ਼ਰੂਰੀ ਹੈ, ਅਭਿਨੇਤਾ ਨਹੀਂ।’’

ਦੱਸ ਦੇਈਏ ਕਿ ਆਪਣੇ ਵਿਵਾਦਿਤ ਟਵੀਟਸ ਕਾਰਨ ਕੇ. ਆਰ. ਕੇ. ਨੂੰ ਮੁੰਬਈ ਪੁਲਸ ਨੇ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਕੁਝ ਿਦਨ ਜੇਲ ’ਚ ਰਹਿਣਾ ਪਿਆ। ਜੇਲ ਤੋਂ ਬਾਹਰ ਆਉਣ ਮਗਰੋਂ ਕੇ. ਆਰ. ਕੇ. ਨੇ ਦੱਸਿਆ ਕਿ ਜੇਲ ’ਚ 10 ਦਿਨ ਉਸ ਨੇ ਸਿਰਫ ਪਾਣੀ ਪੀ ਕੇ ਕੱਟੇ ਹਨ।

PunjabKesari

ਨਾਲ ਹੀ ਕੇ. ਆਰ. ਕੇ. ਨੇ ਇਹ ਵੀ ਕਿਹਾ ਕਿ ਉਸ ਦੇ ਜੇਲ ਜਾਣ ਪਿੱਛੇ ਕਰਨ ਜੌਹਰ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਅਜੇ ਦੇਵਗਨ ਤੇ ਅਕਸ਼ੇ ਕੁਮਾਰ ਦਾ ਕੋਈ ਹੱਥ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News