‘ਆਦਿਪੁਰਸ਼’ ਦੇ ਖਰਾਬ ਵੀ. ਐੱਫ. ਐਕਸ. ਦੇ ਸਵਾਲ ’ਤੇ ਕ੍ਰਿਤੀ ਸੈਨਨ ਨੇ ਦਿੱਤਾ ਜਵਾਬ, ਫ਼ਿਲਮ ਬਾਰੇ ਆਖ ਦਿੱਤੀ ਵੱਡੀ ਗੱਲ

Sunday, Nov 20, 2022 - 02:54 PM (IST)

‘ਆਦਿਪੁਰਸ਼’ ਦੇ ਖਰਾਬ ਵੀ. ਐੱਫ. ਐਕਸ. ਦੇ ਸਵਾਲ ’ਤੇ ਕ੍ਰਿਤੀ ਸੈਨਨ ਨੇ ਦਿੱਤਾ ਜਵਾਬ, ਫ਼ਿਲਮ ਬਾਰੇ ਆਖ ਦਿੱਤੀ ਵੱਡੀ ਗੱਲ

ਮੁੰਬਈ (ਬਿਊਰੋ)– ‘ਆਦਿਪੁਰਸ਼’ ਇਸ ਸਾਲ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ’ਚੋਂ ਇਕ ਹੈ। ਫ਼ਿਲਮ ਜਨਵਰੀ 2023 ’ਚ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਦੇ ਚਲਦਿਆਂ ਇਸ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ‘ਆਦਿਪੁਰਸ਼’ ’ਚ ਪ੍ਰਭਾਸ ਭਗਵਾਨ ਰਾਮ, ਕ੍ਰਿਤੀ ਸੈਨਨ ਮਾਤਾ ਸੀਤਾ ਤੇ ਸੈਫ ਅਲੀ ਖ਼ਾਨ ਰਾਵਣ ਦੇ ਰੂਪ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦਾ ਟੀਜ਼ਰ ਸਾਹਮਣੇ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਇਸ ਦੀ ਨਿੰਦਿਆ ਹੋਣੀ ਸ਼ੁਰੂ ਹੋ ਗਈ।

ਹੁਣ ਕ੍ਰਿਤੀ ਸੈਨਨ ਨੇ ‘ਆਦਿਪੁਰਸ਼’ ਦੇ ਵੀ. ਐੱਫ. ਐਕਸ. ਤੇ ਰਿਲੀਜ਼ ਡੇਟ ਮੁਲਤਵੀ ਕਰਨ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ। ਹਾਲ ਹੀ ’ਚ ਇਕ ਪ੍ਰੋਗਰਾਮ ’ਚ ਕ੍ਰਿਤੀ ਤੇ ਵਰੁਣ ਧਵਨ ਆਪਣੀ ਫ਼ਿਲਮ ‘ਭੇੜੀਆ’ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਕ੍ਰਿਤੀ ਸੈਨਨ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਕਿ ਉਹ ਸਾਰੇ ਫ਼ਿਲਮ ’ਤੇ ਮਾਣ ਮਹਿਸੂਸ ਕਰ ਰਹੇ ਹਨ, ਜਿਵੇਂ ਕਿ ਨਿਰਦੇਸ਼ਕ ਓਮ ਰਾਓਤ ਨੇ ਆਪਣੇ ਨੋਟ ’ਚ ਜ਼ਿਕਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਇਹ ਸਾਡਾ ਇਤਿਹਾਸ ਹੈ ਤੇ ਇਸ ਨੂੰ ਇਕ ਵੱਡੇ ਕੈਨਵਾਸ ’ਤੇ ਬਣਾਇਆ ਗਿਆ ਹੈ, ਇਸ ਲਈ ਇਸ ਨੂੰ ਨਿਰਦੇਸ਼ਕ ਮੁਤਾਬਕ ਬੈਸਟ ਤਰੀਕੇ ਨਾਲ ਪਰਦੇ ’ਤੇ ਉਤਾਰਨ ਦੀ ਲੋੜ ਹੈ। ਕ੍ਰਿਤੀ ਨੇ ‘ਆਦਿਪੁਰਸ਼’ ਦੇ ਟੀਜ਼ਰ ’ਤੇ ਮਚੇ ਹੰਗਾਮੇ ’ਤੇ ਕਿਹਾ, ‘‘ਫ਼ਿਲਮ ’ਚ ਹੋਰ ਵੀ ਬਹੁਤ ਕੁਝ ਹੈ ਜਿਸ ’ਤੇ ਓਮ ਨੂੰ ਕੰਮ ਕਰਨ ਦੀ ਲੋੜ ਹੈ ਤੇ ਸਮਾਂ ਚਾਹੀਦਾ ਹੈ।’’ ਅਦਾਕਾਰਾ ਨੇ ਕਿਹਾ ਕਿ ਉਹ ਸਾਰੇ ਆਪਣਾ ਬੈਸਟ ਸ਼ਾਰਟ ਦੇਣਾ ਚਾਹੁੰਦੇ ਹਨ। ਉਹ ਅਜਿਹੀ ਵੱਡੀ ਫ਼ਿਲਮ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ।’’

ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਓਮ ਰਾਓਤ ਨੇ ਐਲਾਨ ਕੀਤਾ ਕਿ ਪ੍ਰਭਾਸ ਸਟਾਰਰ ‘ਆਦਿਪੁਰਸ਼’ ਹੁਣ 16 ਜੂਨ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News