ਕਬੀਰ ਬਾਹੀਆ ਨਾਲ ਡੇਟਿੰਗ ਤੇ ਵਿਆਹ ''ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪ

Tuesday, Aug 13, 2024 - 06:20 PM (IST)

ਕਬੀਰ ਬਾਹੀਆ ਨਾਲ ਡੇਟਿੰਗ ਤੇ ਵਿਆਹ ''ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪ

ਮੁੰਬਈ- ਅਦਾਕਾਰਾ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਬਿਜ਼ਨੈੱਸਮੈਨ ਕਬੀਰ ਬਾਹੀਆ ਨਾਲ ਡੇਟਿੰਗ ਦੀਆਂ ਖਬਰਾਂ ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਹਨ। ਕ੍ਰਿਤੀ ਨੇ ਕਬੀਰ ਬਾਹੀਆ ਨਾਲ ਡੇਟਿੰਗ ਦੀਆਂ ਅਫਵਾਹਾਂ 'ਤੇ ਚੁੱਪੀ ਤੋੜੀ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਅਦਾਕਾਰਾ ਨੇ ਡੇਟਿੰਗ ਦੀਆਂ ਖਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਾਰ-ਵਾਰ ਸਪੱਸ਼ਟ ਕਰਨਾ ਪੈਂਦਾ ਹੈ ਕਿ ਇਹ ਸੱਚ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ -  http://ਤਲਾਕ ਦੇ 6 ਮਹੀਨੇ ਬਾਅਦ ਫਿਲਮਾਂ 'ਚ ਵਾਪਸੀ ਕਰ ਰਹੀ ਈਸ਼ਾ ਦਿਓਲ, ਇਸ ਫਿਲਮ 'ਚ ਨਿਭਾਏਗੀ ਲੀਡ ਰੋਲ

ਕਬੀਰ ਬਾਹੀਆ ਨੂੰ ਡੇਟ ਕਰਨ 'ਤੇ ਕ੍ਰਿਤੀ ਸੈਨਨ ਨੇ ਤੋੜੀ ਚੁੱਪੀ
ਕਬੀਰ ਬਾਹੀਆ ਨਾਲ ਕ੍ਰਿਤੀ ਸੈਨਨ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰਾ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਇਸ ਦੌਰਾਨ ਕ੍ਰਿਤੀ ਸੈਨਨ ਨੇ ਫਿਲਮਫੇਅਰ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਹ ਵਿਆਹ ਕਰਨ ਦੇ ਮੂਡ 'ਚ ਨਹੀਂ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਖਬਰਾਂ ਨੂੰ ਕਾਫੀ ਪ੍ਰੇਸ਼ਾਨ ਕਰਨ ਵਾਲਾ ਦੱਸਿਆ ਹੈ। ਕ੍ਰਿਤੀ ਸੈਨਨ ਨੇ ਕਿਹਾ, "ਇਸ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਇਹ ਸੁਣ ਕੇ ਬਹੁਤ ਗੁੱਸਾ ਹੈ। ਇਸ ਨਾਲ ਪਰਿਵਾਰ ਪ੍ਰਭਾਵਿਤ ਹੁੰਦਾ ਹੈ। ਮੇਰੇ ਦੋਸਤ ਸੁਨੇਹੇ ਭੇਜ ਕੇ ਪੁੱਛਦੇ ਹਨ ਕਿ ਕੀ ਇਹ ਸੱਚ ਹੈ ? ਮੈਨੂੰ ਵਾਰ-ਵਾਰ ਸਪੱਸ਼ਟ ਕਰਨਾ ਪੈਂਦਾ ਹੈ ਕਿ ਇਹ ਸੱਚ ਨਹੀਂ ਹੈ।”

ਇਨ੍ਹਾਂ ਐਕਟਰਾਂ ਨਾਲ ਕ੍ਰਿਤੀ ਦਾ ਜੁੜ ਚੁਕਾ ਹੈ ਨਾਂ 
ਕ੍ਰਿਤੀ ਸੈਨਨ ਦਾ ਨਾਂ ਟਾਈਗਰ ਸ਼ਰਾਫ ਤੋਂ ਲੈ ਕੇ ਪ੍ਰਭਾਸ ਤੱਕ ਕਈ ਐਕਟਰਾਂ ਨਾਲ ਜੁੜਿਆ ਹੈ। ਇਸ ਸਮੇਂ ਚਰਚਾ ਹੈ ਕਿ ਕ੍ਰਿਤੀ ਸੈਨਨ ਯੂਕੇ ਸਥਿਤ ਬਿਜ਼ਨੈੱਸਮੈਨ ਕਬੀਰ ਬਾਹੀਆ ਨੂੰ ਡੇਟ ਕਰ ਰਹੀ ਹੈ। ਖਬਰਾਂ ਮੁਤਾਬਕ ਕਬੀਰ ਬਾਹੀਆ ਨਾਲ ਕ੍ਰਿਤੀ ਦੀਆਂ ਤਸਵੀਰਾਂ ਜੁਲਾਈ 'ਚ ਇੰਟਰਨੈੱਟ 'ਤੇ ਵਾਇਰਲ ਹੋਈਆਂ ਸਨ। ਉਨ੍ਹਾਂ ਨੂੰ ਗ੍ਰੀਸ 'ਚ ਇਕੱਠੇ ਛੁੱਟੀਆਂ ਮਨਾਉਂਦੇ ਦੇਖਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  


author

Sunaina

Content Editor

Related News