ਕ੍ਰੀਤੀ ਸੇਨਨ ਦੀ ਭੈਣ ਨੂਪੁਰ ਨੇ ਕਰਵਾਇਆ ਇਸਾਈ ਰਿਤੀ ਰਿਵਾਜ਼ਾ ਨਾਲ ਵਿਆਹ, ਸਫੇਦ ਗਾਊਨ ''ਚ ਕਹਿਰ ਢਾਉਂਦੀ ਦਿਖੀ ਅਦਾਕਾਰਾ

Sunday, Jan 11, 2026 - 11:22 AM (IST)

ਕ੍ਰੀਤੀ ਸੇਨਨ ਦੀ ਭੈਣ ਨੂਪੁਰ ਨੇ ਕਰਵਾਇਆ ਇਸਾਈ ਰਿਤੀ ਰਿਵਾਜ਼ਾ ਨਾਲ ਵਿਆਹ, ਸਫੇਦ ਗਾਊਨ ''ਚ ਕਹਿਰ ਢਾਉਂਦੀ ਦਿਖੀ ਅਦਾਕਾਰਾ

PunjabKesariਮਨੋਰੰਜਨ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸਟੇਬਿਨ ਬੇਨ ਨਾਲ ਵਿਆਹ ਕਰਵਾ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋੜੇ ਨੇ ਪਿਛਲੇ ਸ਼ਨੀਵਾਰ ਨੂੰ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿਚ ਇਕ ਇਸਾਈ ਵਿਆਹ ਕਰਵਾਇਆ ਸੀ। ਇਸ ਸਮਾਰੋਹ ਤੋਂ ਬਾਅਦ ਇੱਕ ਕਾਕਟੇਲ ਪਾਰਟੀ ਹੋਈ। ਸਾਰੇ ਸਮਾਗਮ ਉਦੈਪੁਰ ਦੇ ਫੇਅਰਮੌਂਟ ਪੈਲੇਸ ਵਿਚ ਹੋਏ।

 

ਇਸ ਦੌਰਾਨ ਨੂਪੁਰ ਸੈਨਨ ਅਤੇ ਸਟੇਬਿਨ ਬੇਨ ਦੇ ਵਿਆਹ ਵਿਚ ਦਿਸ਼ਾ ਪਟਾਨੀ ਅਤੇ ਮੌਨੀ ਰਾਏ ਸਮੇਤ ਕਈ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਦੋਵਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਉਦੈਪੁਰ ਵਿਆਹ ਸਥਾਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਉਹ ਨੇਵੀ ਬਲੂ ਅਤੇ ਅਸਮਾਨੀ ਨੀਲੇ ਬਲੇਜ਼ਰ ਗਾਊਨ ਵਿਚ ਬਹੁਤ ਸੁੰਦਰ ਲੱਗ ਰਹੀ ਸੀ।


author

Sunaina

Content Editor

Related News