ਮਾਮਾ ਗੋਵਿੰਦਾ ਨਾਲ ਵਿਗੜੇ ਰਿਸ਼ਤੇ ਸੁਧਾਰਨਾ ਚਾਹੁੰਦੈ ਕ੍ਰਿਸ਼ਨਾ, ਗੱਲਾਂ-ਗੱਲਾਂ ''ਚ ਆਖੀ ਇਹ

Monday, Jan 17, 2022 - 08:52 PM (IST)

ਮਾਮਾ ਗੋਵਿੰਦਾ ਨਾਲ ਵਿਗੜੇ ਰਿਸ਼ਤੇ ਸੁਧਾਰਨਾ ਚਾਹੁੰਦੈ ਕ੍ਰਿਸ਼ਨਾ, ਗੱਲਾਂ-ਗੱਲਾਂ ''ਚ ਆਖੀ ਇਹ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਵਿਚਾਲੇ ਚੱਲ ਰਿਹਾ ਵਿਵਾਦ ਹਮੇਸ਼ਾ ਹੀ ਸੁਰਖੀਆਂ 'ਚ ਰਿਹਾ ਹੈ। ਇਨ੍ਹਾਂ ਦੋਹਾਂ ਸਿਤਾਰਿਆਂ ਦੀਆਂ ਪਤਨੀਆਂ ਵੀ ਖੁੱਲ੍ਹ ਕੇ ਇਕ-ਦੂਜੇ 'ਤੇ ਦੋਸ਼ ਲਗਾਉਂਦੀਆਂ ਰਹਿੰਦੀਆਂ ਹਨ। ਕ੍ਰਿਸ਼ਨਾ ਅਭਿਸ਼ੇਕ ਵੀ ਮਾਮਾ ਗੋਵਿੰਦਾ ਨਾਲ ਚੱਲ ਰਹੇ ਝਗੜੇ 'ਤੇ ਖੁੱਲ੍ਹ ਕੇ ਬੋਲਦੇ ਰਹਿੰਦੇ ਹਨ। ਇਕ ਵਾਰ ਫਿਰ ਕ੍ਰਿਸ਼ਨਾ ਨੇ ਆਪਣੇ ਮਾਮੇ ਦੇ ਝਗੜੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari
ਕ੍ਰਿਸ਼ਨਾ ਅਭਿਸ਼ੇਕ ਦਿ ਕਪਿਲ ਸ਼ਰਮਾ ਸ਼ੋਅ 'ਚ ਕਾਮੇਡੀ ਕਰਦੇ ਹਨ। ਸ਼ੋਅ ਦੇ ਅੰਦਰ ਵੀ ਉਹ ਆਪਣੇ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਖੂਬ ਹਸਾਉਂਦਾ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਦਿ ਕਪਿਲ ਸ਼ਰਮਾ ਸ਼ੋਅ 'ਚ ਪਹੁੰਚੀਆਂ। ਇਸ ਸ਼ੋਅ 'ਚ ਪਹੁੰਚਣ ਤੋਂ ਬਾਅਦ ਦੋਹਾਂ ਨੇ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨਾਲ ਖੂਬ ਮਸਤੀ ਕੀਤੀ। ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਰਵੀਨਾ ਟੰਡਨ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਫਿਲਮ 'ਬੜੇ ਮੀਆਂ ਬਡੇ ਮੀਆਂ' ਬਹੁਤ ਪਸੰਦ ਹੈ। ਇਸ 'ਤੇ ਅਦਾਕਾਰਾ ਉਸ ਨੂੰ ਕਹਿੰਦੀ ਹੈ ਕਿ 'ਬੜੇ ਮੀਆਂ ਛੋਟੇ ਮੀਆਂ' ਸਹੀ ਨਾਂ ਹੈ।

PunjabKesari

ਰਵੀਨਾ ਟੰਡਨ ਦੀ ਇਸ ਗੱਲ 'ਤੇ ਕ੍ਰਿਸ਼ਨਾ ਅਭਿਸ਼ੇਕ ਕਹਿੰਦੇ ਹਨ, 'ਛੋਟੇ ਮੀਆਂ ਮੇਰੇ ਲਈ ਬਡੇ ਮੀਆਂ ਹਨ।' ਇਸ ਤੋਂ ਬਾਅਦ ਮਾਮਾ ਗੋਵਿੰਦਾ ਨਾਲ ਚੱਲ ਰਹੇ ਝਗੜੇ 'ਤੇ ਕ੍ਰਿਸ਼ਨਾ ਅਭਿਸ਼ੇਕ ਕਹਿੰਦੇ ਹਨ, 'ਮੈਂ ਜੋ ਵੀ ਸਿੱਖਿਆ ਹੈ, ਉਸ ਤੋਂ ਸਿੱਖਿਆ ਹੈ। ਇਹ ਵੱਖਰੀ ਗੱਲ ਹੈ, ਉਹ ਮੈਨੂੰ ਛੋਟਾ ਮੀਆਂ ਨਹੀਂ ਸਮਝਦਾ। ਠੀਕ ਹੈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਫੈਮਿਲਾ ਹੈ, ਮਾਮਲਾ ਹੱਲ ਹੋ ਜਾਵੇਗਾ। ਕੋਈ ਸਮੱਸਿਆ ਨਹੀਂ ਹੈ।' ਤੁਹਾਨੂੰ ਦੱਸ ਦੇਈਏ ਕਿ ਫਿਲਮ 'ਬੜੇ ਮੀਆਂ ਛੋਟੇ ਮੀਆਂ' ਸਾਲ 1998 'ਚ ਆਈ ਸੀ।


author

Aarti dhillon

Content Editor

Related News