ਕ੍ਰਿਸ਼ਨਾ ਸ਼ਰਾਫ ਨੇ ਜਨਮਦਿਨ ’ਤੇ ਸ਼ੇਅਰ ਕੀਤੀ ਆਪਣੀ ਬੋਲਡ ਤਸਵੀਰ, ਪ੍ਰਸ਼ੰਸ਼ਕਾਂ ਨੇ ਕੀਤੇ ਕੁਮੈਂਟ
Friday, Jan 22, 2021 - 12:35 PM (IST)

ਮੁੰਬਈ: ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਦਾ ਅੱਜ ਜਨਮਦਿਨ ਹੈ। 22 ਜਨਵਰੀ ਨੂੰ ਉਹ ਆਪਣਾ 28ਵਾਂ ਜਨਮਦਿਨ ਮਨ੍ਹਾ ਰਹੀ ਹੈ। ਆਪਣੇ ਇਸ ਖ਼ਾਸ ਦਿਨ ’ਤੇ ਕ੍ਰਿਸ਼ਨਾ ਬਹੁਤ ਖੁਸ਼ ਹੈ ਅਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਉਸ ਦੀ ਕਾਫ਼ੀ ਦਿਲਕਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਜਿਹੀ ਗੱਲ ਲਿਖੀ ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਕ੍ਰਿਸ਼ਨਾ ਸ਼ਰਾਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਮਸਤਮੌਲਾ ਅਤੇ ਬੋਲਡ ਅੰਦਾਜ਼ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ’ਚ ਉਹ ਕਾਲੇ ਰੰਗ ਦੀ ਬਿਕਨੀ ’ਚ ਨਜ਼ਰ ਆ ਰਹੀ ਹੈ। ਇਕ ਹੱਥ ’ਚ ਫੋਨ ਅਤੇ ਦੂਜੇ ਹੱਥ ਨੂੰ ਉੱਪਰ ਚੁੱਕ ਕੇ ਉਹ ਬੋਲਡ ਅੰਦਾਜ਼ ’ਚ ਪੋਜ ਦੇ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘28 ਮੇਰੇ ’ਤੇ ਖ਼ੂਬ ਜਚਦਾ ਹੈ’।
ਕ੍ਰਿਸ਼ਨਾ ਦੀ ਇਸ ਤਸਵੀਰ ਦੇ ਇੰਸਟਾਗ੍ਰਾਮ ’ਤੇ ਆਉਂਦੇ ਹੀ ਕੁਮੈਂਟ ਬਾਕਸ ’ਚ ਕੁਮੈਂਟਸ ਦੀ ਝੜੀ ਲੱਗ ਗਈ। ਸਿਤਾਰਿਆਂ ਤੋਂ ਲੈ ਕੇ ਪ੍ਰਸ਼ੰਸ਼ਕ ਉਨ੍ਹਾਂ ਦੇ ਬਰਥਡੇ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਉਨ੍ਹਾਂ ਦੀ ਬੋਲਡ ਤਸਵੀਰ ’ਤੇ ਵੀ ਕੁਮੈਂਟ ਕਰ ਰਹੇ ਹਨ।
ਉਨ੍ਹਾਂ ਦੀ ਮਾਂ ਆਇਸ਼ਾ ਨੇ ਧੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ਮੇਰੀ ਖੂਬਸੂਰਤ ਧੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ... ਹਰ ਪਾਸੇ ਤੋਂ ਸੋਹਣੀ... ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ।