ਜੈਕੀ ਸ਼ਰਾਫ ਦੀ ਧੀ ਨੇ ਕੀਤਾ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਡੈਬਿਊ, ਇਸ ਗੀਤ ’ਚ ਆਈ ਨਜ਼ਰ

Thursday, Jul 01, 2021 - 12:26 PM (IST)

ਜੈਕੀ ਸ਼ਰਾਫ ਦੀ ਧੀ ਨੇ ਕੀਤਾ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਡੈਬਿਊ, ਇਸ ਗੀਤ ’ਚ ਆਈ ਨਜ਼ਰ

ਚੰਡੀਗੜ੍ਹ (ਬਿਊਰੋ)– ਜੈਕੀ ਸ਼ਰਾਫ ਦੀ ਧੀ ਤੇ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਆਪਣੀ ਫਿਟਨੈੱਸ ਦੇ ਚਲਦਿਆਂ ਉਹ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਉਸ ਦਾ ਬੋਲਡ ਅੰਦਾਜ਼ ਵੀ ਕਿਸੇ ਤੋਂ ਲੁਕੋਇਆ ਨਹੀਂ ਹੈ।

ਇਹ ਕਿਆਸ ਪਹਿਲਾਂ ਹੀ ਲਗਾਈ ਜਾ ਰਹੀ ਸੀ ਕਿ ਕ੍ਰਿਸ਼ਨਾ ਸ਼ਰਾਫ ਸ਼ਾਇਦ ਬਾਲੀਵੁੱਡ ’ਚ ਡੈਬਿਊ ਕਰ ਸਕਦੀ ਹੈ ਪਰ ਉਸ ਨੇ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਆਪਣਾ ਡੈਬਿਊ ਕਰ ਲਿਆ ਹੈ। ਜੀ ਹਾਂ, ਕ੍ਰਿਸ਼ਨਾ ਸ਼ਰਾਫ ਨੇ ਹਾਲ ਹੀ ’ਚ ਰਿਲੀਜ਼ ਹੋਏ ਇਕ ਪੰਜਾਬੀ ਗੀਤ ’ਚ ਫੀਚਰ ਕੀਤਾ ਹੈ।

ਰਾਸ਼ੀ ਸੂਦ ਦੀ ਆਵਾਜ਼ ’ਚ ਰਿਲੀਜ਼ ਹੋਏ ਪੰਜਾਬੀ ਗੀਤ ‘ਕਿੰਨੀ ਕਿੰਨੀ ਵਾਰੀ’ ’ਚ ਕ੍ਰਿਸ਼ਨਾ ਸ਼ਰਾਫ ਨੂੰ ਦੇਖਿਆ ਜਾ ਸਕਦਾ ਹੈ। ਇਸ ਗੀਤ ’ਚ ਵੀ ਕ੍ਰਿਸ਼ਨਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਦੱਸ ਦੇਈਏ ਕਿ ਸਿਰਫ ਕ੍ਰਿਸ਼ਨਾ ਹੀ ਨਹੀਂ, ਇਸ ਗੀਤ ’ਚ ਜੰਨਤ ਜ਼ੁਬੇਰ, ਜੌਨੀ ਲੀਵਰ ਦੀ ਧੀ ਜੈਮੀ ਲੀਵਰ, ਨਗਮਾ ਮਿਰਾਜਕਰ, ਰਾਜ ਸ਼ੋਕਰ ਤੇ ਤਨਵੀ ਗੀਤਾ ਰਵੀਸ਼ੰਕਰ ਵੀ ਨਜ਼ਰ ਆ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Krishna Jackie Shroff (@kishushroff)

ਗੀਤ ਨੂੰ ਰਾਸ਼ੀ ਸੂਦ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਦਿਲਜੋਤ ਮਾਵੀ ਨੇ ਲਿਖੇ ਹਨ। ਯੂਟਿਊਬ ’ਤੇ ਇਹ ਗੀਤ ਬੀ. ਜੀ. ਬੀ. ਐੱਨ. ਜੀ. ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News