ਸੰਜੇ ਦੱਤ ਦੇ ਜਨਮਦਿਨ ’ਤੇ ਜਾਣੋ ਅਦਾਕਾਰ ਵੱਲੋਂ ਨਿਭਾਏ 'ਖ਼ਲਨਾਇਕ' ਦੇ ਸ਼ਾਨਦਾਰ ਕਿਰਦਾਰਾਂ ਬਾਰੇ

07/29/2022 12:51:41 PM

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਆਪਣੀ ਅਦਾਕਾਰੀ  ਨਾਲ ਬਾਲੀਵੁੱਡ ’ਚ ਇਕ ਵੱਖਰੀ ਪਛਾਣ ਬਣਾਈ ਹੈ। ਅਦਾਕਾਰ ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਸੁਨੀਲ ਦੱਤ ਅਤੇ ਨਰਗਿਸ ਦੱਤ ਦੇ ਪੁੱਤਰ ਸੰਜੇ ਦੱਤ ਨੇ 1981 ’ਚ ‘ਰਾਕੀ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਆਪਣੇ ਪ੍ਰੋਫ਼ੈਸ਼ਨ ਲਾਈਫ਼ ਅਤੇ ਨਿੱਜੀ ਜ਼ਿੰਦਗੀ ਨਾਲ ਸੰਜੇ ਕਈ ਵਾਰ ਸੁਰਖੀਆਂ ’ਚ ਰਹਿ ਚੁੱਕੇ ਹਨ। ਸੰਜੇ ਦੱਤ ਨੇ ਆਪਣੇ ਕਰੀਅਰ ’ਚ ਕਈ ਸ਼ਾਨਦਾਰ ਕਿਰਦਾਰ ਨਿਭਾਏ। ਨਾਇਕ ਦੇ ਨਾਲ-ਨਾਲ ਅਦਾਕਾਰ ਨੇ ਖ਼ਲਨਾਇਕ ਬਣ ਕੇ ਵੀ ਦਰਸ਼ਕਾਂ ਦਾ ਪਿਆਰ ਲਿਆ ਹੈ। ਅਦਾਕਾਰ ਦੇ ਜਨਮਦਿਨ ਦੇ ਮੌਕੇ ’ਤੇ ਉਨ੍ਹਾਂ ਦੇ ਫ਼ਿਲਮਾਂ ’ਚ ਨਿਭਾਏ ਖ਼ਲਨਾਇਕ ਕਿਰਦਾਰਾਂ ਬਾਰੇ ਜਾਣਕਾਰੀ ਦਿੰਦੇ ਹਾਂ।

ਇਹ ਵੀ ਪੜ੍ਹੋ: ਸਟੰਟ ਦੌਰਾਨ ਪ੍ਰਤੀਕ ਦੇ ਹੈਲੀਕਾਪਟਰ ਨੂੰ ਲੱਗੀ ਅੱਗ, ਰੋਹਿਤ ਸ਼ੈੱਟੀ ਵੀ ਗਏ ਡਰ

ਫ਼ਿਲਮ ‘ਖ਼ਲਨਾਇਕ’ ’ਚ ਸੰਜੇ ਦੱਤ ਵਲੋਂ ਨਿਭਾਇਆ ਗਿਆ ਕਿਰਦਾਰ ਅੱਜ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਫ਼ਿਲਮ ’ਚ ਸੰਜੇ ਦੱਤ ਨੇ ਆਪਣੇ ਕਿਰਦਾਰ ਨੂੰ ਬੇਹੱਦ ਸ਼ਾਨਦਾਰ  ਤਰੀਕੇ ਨਾਲ ਨਿਭਾਇਆ। ਇਸ ਫ਼ਿਲਮ ’ਚ ਅਦਾਕਾਰ ਪਹਿਲੀ ਵਾਰ ਨੈਗੇਟਿਵ ਕਿਰਦਾਰ ’ਚ ਨਜ਼ਰ ਆਏ ਸਨ, ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ।

PunjabKesari

ਅਦਾਕਾਰ ਨੂੰ ਫ਼ਿਲਮ ‘ਮੁਸਾਫ਼ਿਰ’ ’ਚ ਵੀ ਨੈਗੇਟਿਵ ਰੋਲ ’ਚ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਸੰਜੇ ਨੇ ਕਿਲਰ ਬਿੱਲਾ ਦਾ ਕਿਰਦਾਰ ਨਿਭਾਇਆ ਹੈ। ਸੰਜੇ ਦੇ ਇਹ ਕਿਰਦਾਰ ਕਾਫ਼ੀ ਹਿੱਟ ਸਾਬਤ ਹੋਇਆ । ਫ਼ਿਲਮ ਦੇ ਗੀਤਾਂ ਤੋਂ ਇਲਾਵਾ ਸੰਜੇ ਦੀ ਲੁੱਕ ਅਤੇ ਉਨ੍ਹਾਂ ਦੇ ਡਾਇਲਾਗਸ ਨੂੰ ਦਰਸ਼ਕਾਂ ਨੇ ਖ਼ੂਬ ਪਿਆਰ ਦਿੱਤਾ।

PunjabKesari

ਸੰਜੇ ਦੱਤ ਨੇ ਅਦਾਕਾਰ ਰਿਤਿਕ ਰੋਸ਼ਨ ਅਤੇ ਪ੍ਰਿਅੰਕਾ ਚੋਪੜਾ ਦੀ ਫ਼ਿਲਮ ਅਗਨੀਪਥ ’ਚ ਆਪਣੇ ਕਿਰਦਾਰ ਨਾਲ ਚਰਚਾ ’ਚ ਰਹੇ ਹਨ। ਅਦਾਕਾਰ ਨੇ ਫ਼ਿਲਮ ’ਚ ਕਾਂਚਾ ਚੀਨਾ ਦਾ ਕਿਰਦਾਰ ਨਿਭਾਇਆ ਹੈ। ਇਸ ਕਿਰਦਾਰ ’ਚ ਅਦਾਕਾਰ ਪਹਿਲੀ ਵਾਰ ਭਿਆਨਕ ਅੰਦਾਜ਼ ’ਚ ਨਜ਼ਰ ਆਏ ਸਨ। ਉਸ ਦੀ ਅਦਾਕਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੰਜੇ ਦੱਤ ਦੇ ਇਸ ਅਵਤਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ।

PunjabKesari

ਇਹ ਵੀ ਪੜ੍ਹੋ: ਚੌਥੀ ਵਾਰ ਮਾਂ ਬਣਨ ਜਾ ਰਹੀ ਹੈ ਨੀਰੂ ਬਾਜਵਾ, ਡਾਕਟਰਾਂ ਦਾ ਕਹਿਣਾ ਸੀ ਨਹੀਂ ਬਣ ਸਕਾਂਗੀ ਮਾਂ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਸੰਜੇ ਦੱਤ ਦੀ ਫ਼ਿਲਮ ਪਾਣੀਪਤ ’ਚ ਵੀ ਸੰਜੇ ਨੇ ਨੈਗੇਟਿਵ ਕਿਰਦਾਰ ਨਿਭਾਇਆ ਹੈ। ਫ਼ਿਲਮ ’ਚ ਸੰਜੇ ਅਹਿਮਦ ਸ਼ਾਹ ਅਬਦਾਲੀ ਦੇ ਨੈਗੇਟਿਵ ਕਿਰਦਾਰ ’ਚ ਨਜ਼ਰ ਆਏ। ਫ਼ਿਲਮ ਭਾਵੇ ਹੀ ਬਾਕਸ ਆਫ਼ਿਸ ’ਤੇ ਫ਼ਲਾਪ ਹੋਈ ਪਰ ਸੰਜੇ ਦੱਤ ਦੀ ਅਦਾਕਾਰੀ ਸ਼ਾਨਦਾਰ ਰਹੀ ਸੀ।

PunjabKesari

ਸਾਊਥ ਦੇ ਸੁਪਰਸਟਾਰ ਯਸ਼ ਸਟਾਰ ਦੀ ਫ਼ਿਲਮ KGF 2 ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ। ਇਸ ਫ਼ਿਲਮ ਨੇ ਦੇਸ਼ ’ਚ ਹੀ ਨਹੀਂ ਵਿਦੇਸ਼ਾਂ ’ਚ ਵੀ ਕਈ ਰਿਕਾਰਡ ਕਾਇਮ ਕੀਤੇ ਹਨ। ਇਸ ਫ਼ਿਲਮ ’ਚ ਸੰਜੇ ਦੱਤ ਵੀ ਖ਼ਾਸ ਭੂਮਿਕਾ ’ਚ ਨਜ਼ਰ ਆਏ ਸਨ। ਫ਼ਿਲਮ ’ਚ ਅਦਾਕਾਰ ਨੇ ਅਧੀਰਾ ਦਾ ਨੈਗੇਟਿਵ ਕਿਰਦਾਰ ਨਿਭਾਇਆ ਸੀ, ਜਿਸ ਨੇ ਕੁਝ ਹੀ ਸਮੇਂ ’ਚ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।

PunjabKesari

ਹਾਲ ਹੀ ’ਚ ਰਿਲੀਜ਼ ਹੋਈ ਰਣਬੀਰ ਕਪੂਰ ਦੀ ਫ਼ਿਲਮ ਸ਼ਮਸ਼ੇਰਾ ’ਚ ਵੀ ਸੰਜੇ ਦੱਤ ਖ਼ਲਨਾਇਕ ਕਿਰਦਾਰ ’ਚ ਨਜ਼ਰ ਆਏ। ਫ਼ਿਲਮ ’ਚ ਅਦਾਕਾਰ ਨੇ ਜ਼ਾਲਮ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ। ਇਸ ’ਚ ਅਦਾਕਾਰ ਦੀ ਬਹੁਤ ਹੀ ਡਰਾਉਣੀ ਅਦਾਕਾਰੀ ਕੀਤੀ ਹੈ। ਇਸ ’ਚ ਵੀ ਅਦਾਕਾਰ ਨੇ ਆਪਣੀ ਅਦਾਕਾਰੀ ਅਤੇ ਖ਼ਲਨਾਇਕ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

PunjabKesari


Shivani Bassan

Content Editor

Related News