ਵਿਰਾਟ ਦੇ ਰੂਮ ਦੀ ਵੀਡੀਓ ਵਾਇਰਲ, ਗੁਜਰਾਤ ਹਾਦਸੇ 'ਤੇ ਫ਼ਿਲਮੀ ਸਿਤਾਰੇ ਪ੍ਰਗਟਾ ਰਹੇ ਦੁੱਖ, ਪੜ੍ਹੋ ਮਨੋਰੰਜਨ ਦੀਆਂ ਖ਼ਬਰ

Monday, Oct 31, 2022 - 06:20 PM (IST)

ਵਿਰਾਟ ਦੇ ਰੂਮ ਦੀ ਵੀਡੀਓ ਵਾਇਰਲ, ਗੁਜਰਾਤ ਹਾਦਸੇ 'ਤੇ ਫ਼ਿਲਮੀ ਸਿਤਾਰੇ ਪ੍ਰਗਟਾ ਰਹੇ ਦੁੱਖ, ਪੜ੍ਹੋ ਮਨੋਰੰਜਨ ਦੀਆਂ ਖ਼ਬਰ

ਬਾਲੀਵੁੱਡ ਡੈਸਕ- ਹਾਲ ਹੀ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ’ਚ ਗੁਜਰਾਤ 'ਚ ਮੋਰਬੀ ਸ਼ਹਿਰ ਦੇ ਬੀ ਡਿਵੀਜ਼ਨ ਖੇਤਰ 'ਚ ਐਤਵਾਰ ਨੂੰ ਝੂਲਾ ਪੁਲ ਟੁੱਟਣ ਨਾਲ ਮੱਛੂ ਨਦੀ 'ਚ ਡਿੱਗਣ ਨਾਲ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ। ਇਸ ਦੇ ਬਾਲੀਵੁੱਡ ਸਿਤਾਰਿਆਂ ਨੇ ਦੁੱਖ ਪ੍ਰਗਟਾਇਆ ਹੈ। ਇਸ ਦੇ ਨਾਲ ਵਿਰਾਟ ਕੋਹਲੀ ਟੀ-20 ਵਰਲਡ ਕੱਪ ਖੇਡਣ ਲਈ ਆਸਟਰੇਲੀਆ ’ਚ ਹਨ ਪਰ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਹੋਟਲ ਸਟਾਫ ਨੇ ਵਿਰਾਟ ਦੇ ਕਮਰੇ ’ਚ ਦਾਖ਼ਲ ਹੋ ਕੇ ਪੂਰੇ ਰੂਮ ਦੀ ਵੀਡੀਓ ਬਣਾ ਕੇ ਸਾਂਝੀ ਕਰ ਦਿੱਤੀ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਲਗਭਗ 3 ਸਾਲ ਬਾਅਦ ਭਾਰਤ ਪਰਤ ਰਹੀ ਹੈ ਪ੍ਰਿਅੰਕਾ ਚੋਪੜਾ, ਪਹਿਲੀ ਵਾਰ ਧੀ ਮਾਲਤੀ ਮੈਰੀ ਨੂੰ ਕਰਵਾਏਗੀ ਦੇਸ਼ ਦਾ ਦੌਰਾ

ਅਦਾਕਾਰਾ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਵਿਦੇਸ਼ ’ਚ ਸੈਟਲ ਹੋ ਗਈ ਹੈ। ਸੱਤ ਸਮੁੰਦਰ ਪਾਰ ਵੀ ਪ੍ਰਿਅੰਕਾ ਆਪਣੇ ਦੇਸੀ ਅੰਦਾਜ਼ ਨੂੰ ਕਦੇ ਨਹੀਂ ਭੁੱਲਦੀ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ 3 ਸਾਲ ਪਹਿਲਾਂ ਪਤੀ ਨਿਕ ਜੋਨਸ ਨਾਲ ਭਾਰਤ ਆਈ ਸੀ। ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਦੇ ਪ੍ਰਸ਼ੰਸਕਾਂ ਲਈ ਇਕ ਵਾਰ ਫ਼ਿਰ ਖ਼ੁਸ਼ਖਬਰੀ ਹੈ। ਉਹ ਇਕ ਵਾਰ ਫ਼ਿਰ ਪਰਿਵਾਰ ਨਾਲ ਭਾਰਤ ਆ ਰਹੀ ਹੈ।

ਵਿਰਾਟ ਕੋਹਲੀ ਦੇ ਹੋਟਲ ਰੂਮ ਦੀ ਵੀਡੀਓ ਵਾਇਰਲ, ਭੜਕੀ ਉਰਵਸ਼ੀ ਰੌਤੇਲਾ ਬੋਲੀ, ‘ਜੇ ਕਿਸੇ ਕੁੜੀ ਨਾਲ...’

ਵਿਰਾਟ ਕੋਹਲੀ ਟੀ-20 ਵਰਲਡ ਕੱਪ ਖੇਡਣ ਲਈ ਆਸਟਰੇਲੀਆ ’ਚ ਹਨ ਪਰ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਹੋਟਲ ਸਟਾਫ ਨੇ ਵਿਰਾਟ ਦੇ ਕਮਰੇ ’ਚ ਦਾਖ਼ਲ ਹੋ ਕੇ ਪੂਰੇ ਰੂਮ ਦੀ ਵੀਡੀਓ ਬਣਾ ਕੇ ਸਾਂਝੀ ਕਰ ਦਿੱਤੀ। ਇਸ ਹਰਕਤ ’ਤੇ ਵਿਰਾਟ ਤੇ ਅਨੁਸ਼ਕਾ ਦੋਵਾਂ ਨੇ ਹੀ ਨਾਰਾਜ਼ਗੀ ਜਤਾਈ ਹੈ।

ਗੁਜਰਾਤ ਦੇ ਮੋਰਬੀ ਪੁਲ ਹਾਦਸੇ 'ਤੇ ਅਨੁਪਮ ਖੇਰ ਅਤੇ ਵਿਵੇਕ ਅਗਨੀਹੋਤਰੀ ਨੇ ਪ੍ਰਗਟਾਇਆ ਦੁੱਖ

ਗੁਜਰਾਤ 'ਚ ਮੋਰਬੀ ਸ਼ਹਿਰ ਦੇ ਬੀ ਡਿਵੀਜ਼ਨ ਖੇਤਰ 'ਚ ਐਤਵਾਰ ਨੂੰ ਝੂਲਾ ਪੁਲ ਟੁੱਟਣ ਨਾਲ ਮੱਛੂ ਨਦੀ 'ਚ ਡਿੱਗਣ ਨਾਲ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਸਵੇਰ ਤੱਕ 132 ਹੋ ਗਈ ਹੈ, ਜਦੋਂ ਕਿ 7 ਹੋਰ ਜ਼ਖ਼ਮੀ ਲੋਕ ਹਸਪਤਾਲ 'ਚ ਦਾਖ਼ਲ ਹਨ।

‘ਆਦਿਪੁਰਸ਼’ ਨੂੰ ਲੈ ਕੇ ਵੱਡੀ ਖ਼ਬਰ, ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ! ਕੀ ਫਲਾਪ ਹੋਣ ਦਾ ਤਾਂ ਨਹੀਂ ਡਾਰ?

‘ਆਦਿਪੁਰਸ਼’ ਫ਼ਿਲਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਬੀਤੇ ਦਿਨ ਤੋਂ ਸੋਸ਼ਲ ਮੀਡੀਆ ’ਤੇ ਇਹ ਅਫਵਾਹ ਉੱਡ ਰਹੀ ਹੈ ਕਿ ‘ਆਦਿਪੁਰਸ਼’ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 12 ਜਨਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਖ਼ਬਰਾਂ ਹਨ ਕਿ ਫ਼ਿਲਮ ਨੂੰ 2023 ਦੀਆਂ ਗਰਮੀਆਂ ’ਚ ਰਿਲੀਜ਼ ਕੀਤਾ ਜਾਵੇਗਾ।

ਮਰਹੂਮ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤਰ ਦਾ ਹੋ ਗਿਆ ਹੈ ਵਿਆਹ? ਵਾਇਰਲ ਹੋਈਆਂ ਤਸਵੀਰਾਂ

ਸੋਸ਼ਲ ਮੀਡੀਆ 'ਤੇ ਕੁਝ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ ਮਰਹੂਮ ਗਾਇਕ ਸਰਦੂਲ ਸਿਕੰਦਰ ਤੇ ਅਦਾਕਾਰਾ ਅਮਰ ਨੂਰੀ ਦੇ ਪੁੱਤਰ ਸਾਰੰਗ ਸਿਕੰਦਰ ਦਾ ਵਿਆਹ ਹੋ ਗਿਆ ਹੈ। ਇਸ ਤੋਂ ਬਾਅਦ ਹਰ ਕੋਈ ਅਮਰ ਨੂਰੀ ਨੂੰ ਪੁੱਤਰ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

'ਕਾਂਤਾਰਾ' ਦੇ ਹਿੰਦੀ ਰੀਮੇਕ ਨੂੰ ਲੈ ਕੇ ਰਿਸ਼ਭ ਸ਼ੈੱਟੀ ਨੇ ਆਖੀ ਵੱਡੀ ਗੱਲ, ਹਰ ਪਾਸੇ ਹੋ ਰਹੀ ਹੈ ਚਰਚਾ

ਲੰਬੇ ਸਮੇਂ ਤੋਂ ਹਿੰਦੀ ਦਰਸ਼ਕਾਂ 'ਚ ਦੱਖਣੀ ਫ਼ਿਲਮਾਂ ਦਾ ਇੱਕ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। 'ਪੁਸ਼ਪਾ', 'ਕੇ. ਜੀ. ਐੱਫ' ਅਤੇ 'ਆਰ. ਆਰ. ਆਰ' ਵਰਗੀਆਂ ਫ਼ਿਲਮਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਦੇ ਨਾਲ ਹੀ ਰਿਸ਼ਬ ਸ਼ੈੱਟੀ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਕਾਂਤਾਰਾ' ਦਾ ਨਾਂ ਵੀ ਇਸ ਸੂਚੀ 'ਚ ਜੁੜ ਗਿਆ ਹੈ। ਇਨ੍ਹੀਂ ਦਿਨੀਂ ਇਹ ਫ਼ਿਲਮ ਲੋਕਾਂ ਦੇ ਦਿਲਾਂ 'ਚ ਅਤੇ ਬਾਕਸ ਆਫਿਸ 'ਤੇ ਕਾਫ਼ੀ ਧੂਮ ਮਚਾ ਰਹੀ ਹੈ। ਇਸ ਦੌਰਾਨ ਹੁਣ ਰਿਸ਼ਭ ਸ਼ੈੱਟੀ ਨੇ ਇਸ ਫ਼ਿਲਮ ਦੇ ਹਿੰਦੀ ਰੀਮੇਕ ਬਾਰੇ ਗੱਲ ਕੀਤੀ ਹੈ। 


 


author

Shivani Bassan

Content Editor

Related News