ਟੀ. ਵੀ. ਅਦਾਕਾਰ ਅਨੁਜ ਸਕਸੈਨਾ ਗ੍ਰਿਫ਼ਤਾਰ, ਲੱਗਾ 141 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼

Monday, May 03, 2021 - 11:35 AM (IST)

ਟੀ. ਵੀ. ਅਦਾਕਾਰ ਅਨੁਜ ਸਕਸੈਨਾ ਗ੍ਰਿਫ਼ਤਾਰ, ਲੱਗਾ 141 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼

ਨਵੀਂ ਦਿੱਲੀ (ਬਿਊਰੋ) : 'ਕੁਸੁਮ', 'ਰਿਸ਼ਤੋਂ ਕੀ ਡੋਰ', 'ਕੁਮਕੁਮ-ਏਕ ਪਿਆਰਾ ਸਾ ਬੰਧਨ' ਵਰਗੇ ਸ਼ੋਅ 'ਚ ਨਜ਼ਰ ਆ ਚੁੱਕੇ ਅਦਾਕਾਰ ਅਨੁਜ ਸਕਸੈਨਾ ਨੂੰ ਮੁੰਬਈ ਪੁਲਸ ਦੀ ਇਕੋਨਾਮਿਕ ਆਫੇਂਸ ਵਿੰਗ ਨੇ 141 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਕੋਨਾਮਿਕ ਆਫੇਂਸ ਵਿੰਗ ਦੇ ਇਕ ਮਾਮਲੇ 'ਚ ਪੁਲਸ ਤੋਂ ਅਨੁਜ ਸਕਸੈਨਾ ਦੀ ਕਸਟੱਡੀ ਮੰਗੀ ਹੈ। ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਅਨੁਜ ਸਕਸੈਨਾ 'ਤੇ ਇਕ ਫਾਰਮਾ ਕੰਪਨੀ ਦੇ ਸੀ. ਈ. ਓ. ਨੇ 141 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਇਆ ਹੈ। ਹਾਲਾਂਕੀ ਅਨੁਜ ਸਕਸੈਨਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੰਪਨੀ ਸੈਨੇਟਾਈਜਰ ਤੇ ਕਿਟਸ ਬਣਾਉਂਦੀ ਹੈ। ਉਨ੍ਹਾਂ ਦੀ ਜ਼ਰੂਰਤ ਕੋਰੋਨਾ ਮਹਾਮਾਰੀ ਦੌਰਾਨ ਹੈ। 

ਇੰਡੀਅਨ ਐਕਸਪ੍ਰੈਸ 'ਚ ਛਪੀ ਖ਼ਬਰ ਮੁਤਾਬਕ ਅਨੁਜ ਸਕਸੈਨਾ 'ਤੇ ਧੋਖਾਧੜੀ ਦਾ ਦੋਸ਼ ਲਾਇਆ ਗਿਆ ਹੈ। ਦੋਸ਼ 'ਚ ਕਿਹਾ ਗਿਆ ਹੈ ਕਿ ਸਾਲ 2012 'ਚ ਅਨੁਜ ਸਕਸੈਨਾ ਨੇ ਨਿਵੇਸ਼ਕਾਂ ਨੂੰ ਕਿਹਾ ਸੀ ਕਿ ਜੇਕਰ ਉਹ ਉਨ੍ਹਾਂ ਦੀ ਕੰਪਨੀ 'ਚ ਪੈਸਾ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਲਾਭ ਹੋਵੇਗਾ। ਸਾਲ 2015 'ਚ ਨਿਵੇਸ਼ਕਾਂ ਨੇ ਪੈਸਾ ਮੰਗਿਆ ਤਾਂ ਉਨ੍ਹਾਂ ਨੂੰ ਪੈਸਾ ਨਹੀਂ ਮਿਲਿਆ। ਹਾਲਾਂਕਿ ਉਨ੍ਹਾਂ ਨੂੰ ਲਿਖਤ 'ਚ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਪੈਸਾ ਜਲਦ ਹੀ ਵਾਪਸ ਕਰ ਦਿੱਤਾ ਜਾਵੇਗਾ। ਜੱਜ ਅਭਿਜੀਤ ਨਾਂਦਗਾਂਵਕਰ ਨੇ ਕਿਹਾ ਹੈ ਕਿ ਅਨੁਜ ਸਕਸੈਨਾ ਕੰਪਨੀ 'ਚ ਵੱਡੇ ਆਹੁਦੇ 'ਤੇ ਹਨ। ਇਕ ਸੀ. ਈ. ਓ. ਹੋਣ ਦੇ ਨਾਤੇ ਉਨ੍ਹਾਂ ਨੂੰ ਵਿੱਤੀ ਗੜਬੜੀਆਂ ਤੇ ਲੈਣਦੇਣ ਬਾਰੇ ਪਤਾ ਹੋਵੇਗਾ।


author

sunita

Content Editor

Related News