ਕਿਸ਼ਵਰ ਮਰਚੈਂਟ ਦਾ 4 ਮਹੀਨੇ ਦਾ ਪੁੱਤਰ ਕੋਰੋਨਾ ਪਾਜ਼ੇਟਿਵ, ਅਦਾਕਾਰਾ ਨੇ ਸਾਂਝੀ ਕੀਤੀ ਭਾਵੁਕ ਪੋਸਟ

Monday, Jan 10, 2022 - 02:13 PM (IST)

ਕਿਸ਼ਵਰ ਮਰਚੈਂਟ ਦਾ 4 ਮਹੀਨੇ ਦਾ ਪੁੱਤਰ ਕੋਰੋਨਾ ਪਾਜ਼ੇਟਿਵ, ਅਦਾਕਾਰਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਨਵੀਂ ਦਿੱਲੀ : ਇਨ੍ਹੀਂ ਦਿਨੀਂ ਦੇਸ਼ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰੇ ਤੇ ਟੀ. ਵੀ. ਨਾਲ ਜੁੜੇ ਲੋਕ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਹਾਲ ਹੀ 'ਚ ਖ਼ਬਰ ਆਈ ਸੀ ਕਿ ਹਿਨਾ ਖ਼ਾਨ ਦਾ ਪੂਰਾ ਪਰਿਵਾਰ ਕੋਰੋਨਾ ਦੀ ਚਪੇਟ 'ਚ ਆ ਗਿਆ ਹੈ, ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਟੀ. ਵੀ. ਜਗਤ ਦੀ ਅਦਾਕਾਰਾ ਕਿਸ਼ਵਰ ਮਰਚੈਂਟ ਅਤੇ ਸੁਯਸ਼ ਰਾਏ ਦਾ 4 ਮਹੀਨਿਆਂ ਦਾ ਪੁੱਤਰ ਨਿਰਵੈਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਹ ਜਾਣਕਾਰੀ ਖੁਦ ਕਿਸ਼ਵਰ ਮਰਚੈਂਟ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਦੱਸ ਦਈਏ ਕਿ ਕਿਸ਼ਵਰ ਮਰਚੈਂਟ ਪਿਛਲੇ ਸਾਲ ਅਗਸਤ ਮਹੀਨੇ 'ਚ ਪਹਿਲੀ ਵਾਰ ਮਾਂ ਬਣੀ ਸੀ। ਉਹ ਅਕਸਰ ਹੀ ਆਪਣੇ ਪਤੀ ਸੁਯਸ਼ ਰਾਏ ਤੇ ਪੁੱਤਰ ਨਿਰਵੈਰ ਨਾਲ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।

PunjabKesari

ਕਿਸ਼ਵਰ ਮਰਚੈਂਟ ਨੇ ਥ੍ਰੋਬੈਕ ਤਸਵੀਰਾਂ ਪੋਸਟ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ 'ਚ ਲਿਖਿਆ, ''ਸਭ ਤੋਂ ਪਹਿਲਾਂ ਹੈਪੀ ਡੇਟਿੰਗ ਐਨੀਵਰਸਰੀ ਸੁਯਸ਼। ਮੈਂ ਇਸ ਨੂੰ 11 ਸਾਲਾਂ ਤੋਂ ਜਾਣਦੀ ਹਾਂ ਅਤੇ ਉਹ ਬਹੁਤ ਬਦਲ ਗਿਆ ਹੈ। ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ mature, ਵਧੇਰੇ ਸਮਝਦਾਰ, ਜ਼ਿੰਮੇਵਾਰ ਅਤੇ ਪਿਆਰ ਕਰਨ ਵਾਲਾ ਹੋ ਗਿਆ ਹੈ। 5 ਦਿਨ ਪਹਿਲਾਂ ਨਿਰਵੈਰ ਦੀ ਨੈਨੀ (nanny) ਕੋਵਿਡ ਨਾਲ ਸੰਕਰਮਿਤ ਹੋਈ ਸੀ ਅਤੇ ਉਸ ਤੋਂ ਬਾਅਦ ਜੋ ਹੋਇਆ ਉਹ ਸਾਡੇ ਲਈ ਤਬਾਹੀ ਸੀ। ਸਾਡੀ ਹਾਊਸਹੈਲਪਰ ਸੰਗੀਤਾ ਨੂੰ ਕੋਵਿਡ ਹੋ ਗਿਆ ਅਤੇ ਉਹ ਕੁਆਰੰਟੀਨ 'ਚ ਹੈ।

ਕਿਸ਼ਵਰ ਮਰਚੈਂਟ ਨੇ ਅੱਗੇ ਭਾਵੁਕ ਹੁੰਦੇ ਹੋਏ ਲਿਖਿਆ ਹੈ, ''ਸਾਡੇ ਨਾਲ ਰਹਿ ਰਹੇ ਸੁਯਸ਼ ਦਾ ਸਾਥੀ ਸਿਡ ਵੀ ਇਨਫੈਕਟਿਡ ਹੋ ਗਿਆ ਹੈ ਅਤੇ ਫਿਰ ਹੋਰ ਵੀ ਵੱਡੀ ਮੁਸੀਬਤ ਆਈ ਨਿਰਵੈਰ ਨੂੰ ਵੀ ਵਾਇਰਸ ਨੇ ਆਪਣੀ ਲਪੇਟ 'ਚ ਲੈ ਲਿਆ। ਇਸ ਲਈ ਸਾਡੇ ਦੋਵਾਂ ਕੋਲ ਖਾਣਾ ਬਣਾਉਣ ਅਤੇ ਸਾਫ਼ ਕਰਨ ਵਾਲਾ ਜਾਂ ਸਾਡੇ ਪੁੱਤਰ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੌਰਾਨ ਸੁਯਸ਼ ਨੇ ਕਿਸ਼ਵਰ ਨੇ ਦੀ ਜਿੰਨੀ ਮਦਦ ਕੀਤੀ, ਉਸ ਨੂੰ ਅਦਾਕਾਰਾ ਨੇ ਸ਼ਬਦਾਂ 'ਚ ਬਿਆਨ ਕੀਤਾ ਹੈ। ਸੁਯਸ਼ ਬੈਸਟ ਪਾਰਟਨਰ ਹੈ, ਜੋ ਸ਼ਾਇਦ ਹੀ ਕਿਸੇ ਨੂੰ ਮਿਲੇ, ਉਸ ਦਾ ਧੰਨਵਾਦ, ਅਸੀਂ ਇੰਨੇ ਬੁਰੇ ਦੌਰ ਨੂੰ ਆਰਾਮ ਨਾਲ ਕੱਟਿਆ। ਉਸ ਨੇ ਹਰ ਕੰਮ 'ਚ ਮੇਰੀ ਮਦਦ ਕੀਤੀ। ਸੰਗੀਤਾ ਅਤੇ ਸਿਡ ਲਈ ਨਾਸ਼ਤਾ ਬਣਾਇਆ, ਮੇਰੀ ਪਿੱਠ ਦੀ ਮਾਲਿਸ਼ ਕੀਤੀ। ਮੇਰੇ ਹੰਝੂ ਪੂੰਝੇ, ਮੇਰੇ ਨਾਲ ਖੜ੍ਹੇ ਰਹੇ, ਮੈਨੂੰ ਆਰਾਮ ਕਰਨ ਦਿੱਤਾ। ਮੈਨੂੰ ਮਾਣ ਹੈ ਕਿ ਮੈਂ ਸੁਯਸ਼ ਨਾਲ ਵਿਆਹ ਕਰਵਾਇਆ ਹੈ।'' 

 
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News